Maldives Drug Abuse Decision: ਨਸ਼ੇ ਦੇ ਖਿਲਾਫ਼ ਮਾਲਦੀਵ ਦਾ ਵੱਡਾ ਫੈਸਲਾ

Maldives Drug Abuse Decision
Maldives Drug Abuse Decision: ਨਸ਼ੇ ਦੇ ਖਿਲਾਫ਼ ਮਾਲਦੀਵ ਦਾ ਵੱਡਾ ਫੈਸਲਾ

Maldives Drug Abuse Decision: ਮਾਲਦੀਵ ਨੇ ਜਨਤਕ ਸਿਹਤ ਦੇ ਖੇਤਰ ਵਿੱਚ ਇੱਕ ਅਜਿਹਾ ਬਹਾਦਰੀ ਭਰਿਆ ਤੇ ਦੂਰਅੰਦੇਸ਼ੀ ਕਦਮ ਚੁੱਕਿਆ ਹੈ, ਜਿਸ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਿਗਰਟਨੋਸ਼ੀ ਅਤੇ ਨਸ਼ੇ ਤੋਂ ਆਪਣੀ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦੇ ਮਕਸਦ ਨਾਲ ਉਸ ਨੇ ‘ਜਨਰੇਸ਼ਨਲ ਸਮੋਕਿੰਗ ਬੈਨ’ ਨਾਂਅ ਨਾਲ ਇੱਕ ਬਹੁਤ ਸਖ਼ਤ ਕਾਨੂੰਨ ਲਾਗੂ ਕੀਤਾ ਹੈ। ਇਸ ਕਾਨੂੰਨ ਅਨੁਸਾਰ 2007 ਤੋਂ ਬਾਅਦ ਜੰਮੇ ਕਿਸੇ ਵੀ ਨਾਗਰਿਕ ਨੂੰ ਜੀਵਨ ਵਿੱਚ ਕਦੇ ਵੀ ਸਿਗਰਟਨੋਸ਼ੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਨਿਯਮ ਸਿਰਫ਼ ਕਾਗਜ਼ਾਂ ਤੱਕ ਸੀਮਤ ਨਹੀਂ ਹੈ, ਸਗੋਂ 15 ਨਵੰਬਰ ਤੋਂ ਪੂਰੇ ਦੇਸ਼ ਵਿੱਚ ਸਖ਼ਤੀ ਨਾਲ ਲਾਗੂ ਵੀ ਹੋ ਚੁੱਕਾ ਹੈ। Maldives Drug Abuse Decision

ਇਹ ਖਬਰ ਵੀ ਪੜ੍ਹੋ : Road Accident News: ਧੁੰਦ ਕਾਰਨ ਵਾਪਰਿਆ ਸੜਕ ਹਾਦਸਾ, ਤਿੰਨ ਦੀ ਮੌਤ

ਕਾਨੂੰਨ ਤੋੜਨ ’ਤੇ ਭਾਰੀ ਜ਼ੁਰਮਾਨੇ ਅਤੇ ਸਖ਼ਤ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਇਸ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਮਾਲਦੀਵ ਵਿੱਚ ਹੁਣ ਤੰਬਾਕੂ, ਗੁਟਖਾ, ਖੈਣੀ, ਬੀੜੀ, ਸਿਗਰਟ, ਚਰਸ, ਗਾਂਜਾ, ਅਫੀਮ ਅਤੇ ਈ-ਸਿਗਰਟ ਦੀ ਖਰੀਦ-ਵਿੱਕਰੀ ਪੂਰੀ ਤਰ੍ਹਾਂ ਅਪਰਾਧ ਦੀ ਸ਼੍ਰੇਣੀ ਵਿੱਚ ਆ ਚੁੱਕੀ ਹੈ। ਕੋਈ ਦੁਕਾਨਦਾਰ ਜੇਕਰ ਚੋਰੀ-ਛਿਪੇ ਤੰਬਾਕੂ ਵੇਚਦਾ ਫੜਿਆ ਜਾਂਦਾ ਹੈ, ਤਾਂ ਉਸ ’ਤੇ ਲੱਖਾਂ ਰੁਪਏ ਤੱਕ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ। ਈ-ਸਿਗਰਟ ਜਾਂ ਵੇਪਿੰਗ ਕਰਦੇ ਫੜ੍ਹੇ ਜਾਣ ’ਤੇ ਵੀ ਸਖ਼ਤ ਆਰਥਿਕ ਸਜ਼ਾ ਅਤੇ ਵਾਰ-ਵਾਰ ਉਲੰਘਣਾ ਦੀ ਸਥਿਤੀ ਵਿੱਚ ਡ੍ਰਾਈਵਿੰਗ ਲਾਇਸੈਂਸ ਰੱਦ ਕਰਨ ਵਰਗੀ ਸਖ਼ਤ ਕਾਰਵਾਈ ਦਾ ਪ੍ਰਬੰਧ ਹੈ।

ਖਾਸ ਗੱਲ ਇਹ ਹੈ ਕਿ ਇਹ ਕਾਨੂੰਨ ਮਾਲਦੀਵ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ’ਤੇ ਵੀ ਬਰਾਬਰ ਲਾਗੂ ਹੋਵੇਗਾ। ਇਸ ਕਾਨੂੰਨ ਦੀ ਸਭ ਤੋਂ ਸਕਾਰਾਤਮਕ ਅਤੇ ਪ੍ਰੇਰਨਾਦਾਇਕ ਗੱਲ ਇਹ ਹੈ ਕਿ ਇਸ ਨੂੰ ਸੱਤਾ ਅਤੇ ਵਿਰੋਧੀ ਧਿਰ ਦੀ ਸਾਂਝੀ ਸਹਿਮਤੀ ਨਾਲ ਸੰਸਦ ਵਿੱਚ ਪਾਸ ਕੀਤਾ ਗਿਆ। ਰਾਜਨੀਤਿਕ ਮੱਤਭੇਦਾਂ ਤੋਂ ਉੱਪਰ ਉੱਠ ਕੇ ਜਨਹਿੱਤ ਵਿੱਚ ਲਿਆ ਗਿਆ ਇਹ ਫੈਸਲਾ ਆਪਣੇ-ਆਪ ਵਿੱਚ ਇੱਕ ਮਿਸਾਲ ਹੈ। ਕਾਨੂੰਨ ਪਾਸ ਹੋਣ ਤੋਂ ਬਾਅਦ ਦੇਸ਼ ਵਿੱਚ ਇਸ ਨੂੰ ਲੈ ਕੇ ਜਸ਼ਨ ਦਾ ਮਾਹੌਲ ਰਿਹਾ, ਜੋ ਇਹ ਦਰਸਾਉਂਦਾ ਹੈ ਕਿ ਸਮਾਜ ਦਾ ਵੱਡਾ ਹਿੱਸਾ ਇਸ ਫੈਸਲੇ ਨੂੰ ਭਵਿੱਖ ਲਈ ਜ਼ਰੂਰੀ ਮੰਨਦਾ ਹੈ। Maldives Drug Abuse Decision

ਇਹ ਦੱਸਦਾ ਹੈ ਕਿ ਜਦੋਂ ਰਾਜਨੀਤਿਕ ਇੱਛਾ-ਸ਼ਕਤੀ ਅਤੇ ਸਮਾਜਿਕ ਸਹਿਮਤੀ ਇਕੱਠੀਆਂ ਆਉਂਦੀਆਂ ਹਨ, ਤਾਂ ਵੱਡੇ ਤੋਂ ਵੱਡਾ ਸੁਧਾਰ ਸੰਭਵ ਹੋ ਸਕਦਾ ਹੈ। ਸਿਗਰਟਨੋਸ਼ੀ ਇੱਕ ਗੰਭੀਰ ਸਮਾਜਿਕ ਅਤੇ ਸਿਹਤ ਸੰਕਟ ਬਣ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਹਰ ਸਾਲ ਦੁਨੀਆਂ ਭਰ ਵਿੱਚ ਲਗਭਗ 80 ਲੱਖ ਲੋਕਾਂ ਦੀ ਮੌਤ ਤੰਬਾਕੂ ਅਤੇ ਨਸ਼ੇ ਨਾਲ ਜੁੜੀਆਂ ਬਿਮਾਰੀਆਂ ਕਾਰਨ ਹੁੰਦੀ ਹੈ। ਭਾਰਤ ਦੀ ਸਥਿਤੀ ਇਸ ਮਾਮਲੇ ਵਿੱਚ ਹੋਰ ਵੀ ਚਿੰਤਾਜਨਕ ਹੈ। ਭਾਰਤ ਤੰਬਾਕੂ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਅਤੇ ਉਤਪਾਦਕ ਦੇਸ਼ ਹੈ। ਇੱਥੇ ਹਰ ਸਾਲ ਲਗਭਗ 13.5 ਲੱਖ ਲੋਕਾਂ ਦੀ ਬੇਵਕਤੀ ਮੌਤ ਤੰਬਾਕੂ ਨਾਲ ਜੁੜੀਆਂ ਬਿਮਾਰੀਆਂ ਕਾਰਨ ਹੁੰਦੀ ਹੈ।

ਕੈਂਸਰ, ਦਿਲ ਦੀਆਂ ਬਿਮਾਰੀਆਂ, ਫੇਫੜਿਆਂ ਦੀਆਂ ਬਿਮਾਰੀਆਂ ਅਤੇ ਕਈ ਹੋਰ ਗੰਭੀਰ ਰੋਗਾਂ ਦੀ ਜੜ੍ਹ ਵਿੱਚ ਤੰਬਾਕੂ ਦਾ ਸੇਵਨ ਮੁੱਖ ਕਾਰਨ ਹੈ। ਵਿਡੰਬਨਾ ਇਹ ਹੈ ਕਿ ਇਨ੍ਹਾਂ ਅੰਕੜਿਆਂ ਅਤੇ ਖ਼ਤਰਿਆਂ ਨੂੰ ਜਾਣਨ ਦੇ ਬਾਵਜ਼ੂਦ ਭਾਰਤ ਵਿੱਚ ਨਸ਼ੇ ਅਤੇ ਸਿਗਰਟਨੋਸ਼ੀ ’ਤੇ ਪ੍ਰਭਾਵਸ਼ਾਲੀ ਕੰਟਰੋਲ ਨਹੀਂ ਹੋ ਪਾ ਰਿਹਾ। ਕੁਝ ਰਾਜਾਂ ਵਿੱਚ ਨੌਜਵਾਨ ਪੀੜ੍ਹੀ ਤੇਜ਼ੀ ਨਾਲ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਰਹੀ ਹੈ। ਭਾਰਤ ਵਿੱਚ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਵਰਗੇ ਕਈ ਕਾਨੂੰਨ ਅਤੇ ਯੋਜਨਾਵਾਂ ਪਹਿਲਾਂ ਤੋਂ ਮੌਜ਼ੂਦ ਹਨ।

ਸਕੂਲਾਂ ਅਤੇ ਕਾਲਜਾਂ ਦੇ ਆਸ-ਪਾਸ ਤੰਬਾਕੂ ਵਿਕਰੀ ’ਤੇ ਰੋਕ ਹੈ, ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ’ਤੇ ਪਾਬੰਦੀ ਹੈ ਅਤੇ ਚੇਤਾਵਨੀ ਸੰਦੇਸ਼ ਲਾਜ਼ਮੀ ਕੀਤੇ ਗਏ ਹਨ। ਇਨ੍ਹਾਂ ਯਤਨਾਂ ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਮਾਲਦੀਵ ਦੀ ਮਿਸਾਲ ਇਸ ਮਾਇਨੇ ਵਿੱਚ ਖਾਸ ਹੈ ਕਿ ਉੱਥੇ ਸਿਗਰਟਨੋਸ਼ੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਮੁਕਾਬਲਤਨ ਬਹੁਤ ਘੱਟ ਹੈ, ਫਿਰ ਵੀ ਸਰਕਾਰ ਨੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੰਨਾ ਸਖ਼ਤ ਫੈਸਲਾ ਲਿਆ। ਇਹ ਨੀਤੀ ਨਿਰਧਾਰਨ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਅਤੇ ਜੀਵਨ ਗੁਣਵੱਤਾ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। Maldives Drug Abuse Decision

ਸੈਰ-ਸਪਾਟੇ ’ਤੇ ਨਿਰਭਰ ਅਰਥਵਿਵਸਥਾ ਹੋਣ ਦੇ ਬਾਵਜ਼ੂਦ ਮਾਲਦੀਵ ਨੇ ਆਮਦਨ ਦੀ ਪਰਵਾਹ ਨਾ ਕਰਦਿਆਂ ਇਹ ਕਾਨੂੰਨ ਸੈਲਾਨੀਆਂ ’ਤੇ ਵੀ ਲਾਗੂ ਕੀਤਾ ਹੈ। ਇਹ ਦੱਸਦਾ ਹੈ ਕਿ ਲੋਕ-ਸਿਹਤ ਨੂੰ ਆਰਥਿਕ ਲਾਭ ਤੋਂ ਉੱਪਰ ਰੱਖਿਆ ਗਿਆ ਹੈ। ਅੱਜ ਦੁਨੀਆਂ ਦੇ ਜ਼ਿਆਦਾਤਰ ਦੇਸ਼, ਖਾਸ ਕਰਕੇ ਏਸ਼ੀਆਈ ਖੇਤਰ, ਨਸ਼ੇ ਅਤੇ ਸਿਗਰਟਨੋਸ਼ੀ ਦੀ ਗੰਭੀਰ ਚੁਣੌਤੀ ਨਾਲ ਜੂਝ ਰਹੇ ਹਨ। ਆਧੁਨਿਕ ਜੀਵਨਸ਼ੈਲੀ, ਦਿਖਾਵੇ ਦੀ ਸੰਸਕ੍ਰਿਤੀ ਅਤੇ ਕਥਿਤ ਪੱਛਮੀ ਪ੍ਰਭਾਵ ਦੇ ਨਾਂਅ ’ਤੇ ਨੌਜਵਾਨ ਤੇਜ਼ੀ ਨਾਲ ਨਸ਼ੇ ਵੱਲ ਖਿੱਚੇ ਜਾ ਰਹੇ ਹਨ। ਅਜਿਹੇ ਵਿੱਚ ਮਾਲਦੀਵ ਵੱਲੋਂ ਚੁੱਕਿਆ ਗਿਆ ਇਹ ਕਦਮ ਵਿਸ਼ਵ ਪੱਧਰ ’ਤੇ ਇੱਕ ਨਵੀਂ ਦਿਸ਼ਾ ਵਿਖਾਉਂਦਾ ਹੈ।

ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਵੀ ਜਨਰੇਸ਼ਨਲ ਸਮੋਕਿੰਗ ਬੈਨ ਲਾਗੂ ਕਰਨ ਦੀ ਲੋੜ ਹੈ। ਇੱਥੇ ਆਬਾਦੀ, ਸਮਾਜਿਕ ਵਿਭਿੰਨਤਾ ਅਤੇ ਆਰਥਿਕ ਨਿਰਭਰਤਾ ਵਰਗੇ ਕਈ ਗੁੰਝਲਦਾਰ ਪਹਿਲੂ ਜੁੜੇ ਹਨ। ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਇਸ ਦਿਸ਼ਾ ਵਿੱਚ ਸੋਚਿਆ ਹੀ ਨਾ ਜਾਵੇ। ਘੱਟੋ-ਘੱਟ ਨਵੀਂ ਪੀੜ੍ਹੀ ਨੂੰ ਤੰਬਾਕੂ ਤੋਂ ਦੂਰ ਰੱਖਣ ਲਈ ਸਖ਼ਤ ਅਤੇ ਲੰਮੇ ਸਮੇਂ ਦੀ ਨੀਤੀ ਬਣਾਈ ਜਾ ਸਕਦੀ ਹੈ। ਸਿਰਫ਼ ਅਸਥਾਈ ਮੁਹਿੰਮਾਂ ਅਤੇ ਐਲਾਨਾਂ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਮਾਲਦੀਵ ਦਾ ਫੈਸਲਾ ਦੁਨੀਆਂ ਲਈ ਇੱਕ ਸਪੱਸ਼ਟ ਸੰਦੇਸ਼ ਹੈ ਕਿ ਬਹਾਦਰੀ ਭਰੇ ਫੈਸਲੇ ਲੈਣ ਦਾ ਸਮਾਂ ਆ ਚੁੱਕਾ ਹੈ। Maldives Drug Abuse Decision

ਇਹ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਤੈਅ ਕੀਤਾ ਕਿ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਤੰਬਾਕੂ ਦੇ ਜ਼ਹਿਰ ਨਾਲ ਆਪਣੇ ਫੇਫੜੇ ਨਹੀਂ ਸਾੜਨਗੀਆਂ। ਇਹ ਫੈਸਲਾ ਇੱਕ ਸਮਾਜਿਕ ਸੰਕਲਪ ਹੈ। ਭਾਰਤ ਸਮੇਤ ਹੋਰ ਦੇਸ਼ਾਂ ਲਈ ਇਹ ਸਵੈ-ਪੜਚੋਲ ਦਾ ਮੌਕਾ ਹੈ ਕਿ ਕੀ ਅਸੀਂ ਵੀ ਆਪਣੇ ਬੱਚਿਆਂ ਤੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਅਜਿਹੇ ਸਖ਼ਤ ਪਰ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਾਂ। ਮਾਲਦੀਵ ਦਾ ਇਹ ਵਾਰ ਅਸਲ ਵਿੱਚ ਸਿਗਰਟਨੋਸ਼ੀ ਵਿਰੁੱਧ ਕੌਂਮਾਂਤਰੀ ਲੜਾਈ ਵਿੱਚ ਇੱਕ ਇਤਿਹਾਸਕ ਮੋੜ ਸਾਬਤ ਹੋ ਸਕਦਾ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਰਮੇਸ਼ ਠਾਕੁਰ