ਮਨੀ ਲਾਂਡਰਿੰਗ ਦੇ ਮਾਮਲੇ ‘ਚ ਹੋਈ ਕਾਰਵਾਈ
ਕੁਆਲਾਲੰਪੁਰ। ਮਲੇਸ਼ੀਆ ਦੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਨੇ ਭ੍ਰਿਸ਼ਟਾਚਾਰ ਦੇ ਦੋਸ਼ ਦਾ ਸਾਹਮਣਾ ਕਰ ਰਹੇ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜਾਕ ਦੀ ਪਤਨੀ ਰੋਸਮਾ ਮੰਸੂਰ ਨੂੰ ਵੀ ਮਨੀ ਲਾਂਡਰਿੰਗ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਾ ਹੈ। ਚੀਨ ਦੀ ਨਿਊਜ਼ ਏਜੰਸੀ ਸ਼ਿੰਹੂਆ ਅਨੁਸਾਰ, ਸ੍ਰੀਮਤੀ ਮੰਸੂਰ ਨੂੰ ਬੁੱਧਵਾਰ ਨੂੰ ਮਲੇਸ਼ੀਆ ਦੇ ਭ੍ਰਿਸ਼ਟਾਂਚਾਰ ਵਿਰੋਧੀ ਕਮਿਸ਼ਨ ਦੇ ਪੁੱਤਰਜਿਆ ਸਥਿੱਤ ਮੁੱਖ ਦਫ਼ਤਰ ‘ਚ ਰਾਜ ਵਿਕਾਸ ਐਕਟ ‘ਚ ਭ੍ਰਿਸ਼ਟਾਚਾਰ ਦੇ ਸਬੰੰਧ ‘ਚ ਪੰਜ ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਖਿਲਾਫ਼ ਹਾਲਾਂਕਿ ਅਜੇ ਤੱਕ ਦੋਸ਼ ਤੈਅ ਨਹੀਂ ਕੀਤੇ ਗਏ ਹਨ।
ਕਮਿਸ਼ਨ ਦੇ ਬਿਆਨ ਅਨੁਸਾਰ, ਕਮਿਸ਼ਨ ਨੇ ਸ੍ਰੀਮਤੀ ਮੰਸੂਰ ਨੂੰ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਟਾਰਨੀ ਜਨਰਲ ਦੇ ਦਫ਼ਤਰ ਤੋਂ ਇਸ ਸਬੰਧੀ ਆਗਿਆ ਲੈਣ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ। ਸ੍ਰੀ ਨਜੀਬ ‘ਤੇ ਰਾਜ ਵਿਕਾਸ ਕਾਨੂੰਨ ਐੱਮਡੀਬੀ ਅਤੇ ਐੱਸਆਰਸੀ ਇੰਟਰਨੈਸ਼ਨਲ ‘ਚ ਭ੍ਰਿਸ਼ਟਾਚਾਰ ਦੇ ਸਬੰਧ ‘ਚ 30 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੇ ਨਿੱਜੀ ਖਾਤੇ ‘ਚ ਕਰੋੜਾਂ ਅਮਰੀਕੀ ਡਾਲਰ ਦੀ ਰਾਸ਼ੀ ਜਮ੍ਹਾ ਪਾਈ ਗਈ ਸੀ। ਸ੍ਰੀਮਤੀ ਰੋਮਸਾ ਨੂੰ ਅੱਜ ਵੀਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। (Malaysian)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।