ਪਰਮ ਪਿਤਾ ਪਰਮਾਤਮਾ ਨੂੰ ਬਣਾ ਲਓ ਸੱਚਾ ਯਾਰ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ , ਰੱਬ ਹਰ ਜਗ੍ਹਾ ਮੌਜ਼ੂਦ ਹੈ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਤੇ ਜਿੱਥੋਂ ਤੱਕ ਨਿਗਾਹ ਨਹੀਂ ਜਾਂਦੀ ਉੱਥੇ ਵੀ ਉਹ ਮੌਜ਼ੂਦ ਹੈ ਇਨਸਾਨ ਦੀ ਫਿਤਰਤ ਹੈ ਕਿ ਉਹ ਜਾਣਨਾ ਚਾਹੁੰਦਾ ਹੈ ਕਿ ਪਰਮਾਤਮਾ ਦਾ ਰੰਗ ਕਿਹੋ ਜਿਹਾ ਹੈ? ਉਸ ਦਾ ਰੂਪ ਕਿਹੋ ਜਿਹਾ ਹੈ ਵੈਸੇ ਤਾਂ ਪਰਮਾਤਮਾ ਦਾ ਕੋਈ ਰੰਗ ਰੂਪ ਨਹੀਂ ਹੁੰਦਾ ਹੈ, ਉਸ ਨੂੰ ਤੁਸੀਂ ਜਿੱਥੇ ਵੀ ਜਿਸ ਵੀ ਰੂਪ ’ਚ ਦੇਖਦੇ ਹੋ ਉਥੇ ਉਹ ਨਜ਼ਰ ਆਉਦਾ ਹੈ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਿਸੇ ਨੇ ਭਗਤ ਨੂੰ ਪੁੱਛਿਆ ਤੇਰਾ ਗੁਰੂ ਕਿਹੋ ਜਿਹਾ ਹੈ ? ਕੀ ਉਹ ਦੁੱਧ ਵਰਗਾ ਹੈ ਜਾਂ ਫਿਰ ਚੰਦਰਮਾ ਵਰਗਾ ਹੈ, ਸੂਰਜ ਵਰਗਾ, ਸ਼ਹਿਦ ਜਾਂ ਖੰਡ ਵਰਗਾ ? ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਉਸ ਭਗਤ ਨੇ ਉੱਤਰ ਦਿੱਤਾ ਕਿ ਮੇਰਾ ਗੁਰੂ ਤਾਂ ਗੁਰੂ ਵਰਗਾ ਹੈ, ਉਸ ਵਰਗਾ ਕੋਈ ਨਹੀਂ, ਉਸ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਉਹ ਉਨ੍ਹਾਂ ਸਾਰਿਆਂ ਤੋਂ ਅਰਬਾਂ ਖਰਬਾਂ ਗੁਣਾ ਵਧ ਕੇ ਹੈ ਉਸ ਦੀ ਜ਼ਿੰਦਾ ਤਸਵੀਰ ਹਰ ਜਗ੍ਹਾ ਹੁੰਦੀ ਹੈ ਅਜਿਹੇ ਪਰਮ ਪਿਤਾ ਪਰਮਾਤਮਾ ਨੂੰ ਆਪਣਾ ਸੱਚਾ ਯਾਰ, ਦੋਸਤ ਬਣਾਉਣਾ ਚਾਹੀਦਾ ਹੈ, ਕਿਉਕਿ ਦੁਨੀਆ ਦੀ ਯਾਰੀ, ਮਿੱਤਰਤਾ ਸਿਰਫ਼ ਮਤਲਬੀ ਤੇ ਗਰਜ਼ੀ ਹੈ ਜਦੋਂ ਤੱਕ ਮਤਲਬ ਹੈ ਉਦੋਂ ਤੱਕ ਗੱਲ ਤੇ ਜਦੋਂ ਮਤਲਬ ਨਿਕਲ ਗਿਆ ਤਾਂ ਮੂੰਹ ਫੇਰ ਲੈਂਦੇ ਹਨ।
ਪੂਜਨੀਕ ਗੁਰੂ ਜੀ ਨੇ ਮਾਲਕ, ਅੱਲ੍ਹਾ, ਰਾਮ, ਪਰਮਾਤਮਾ, ਖੁਦਾ ਗੌਡ, ਰੱਬ ਨੂੰ ਪਾਉਣ ਦਾ ਢੰਗ ਦੱਸਦਿਆਂ ਫ਼ਰਮਾਇਆ ਕਿ ਪਰਮਾਤਮਾ ਹੀ ਅਜਿਹਾ ਹੈ ਜੋ ਤੁਹਾਡੀ ਹਰ ਗਰਜ਼ ਨੂੰ ਪੂਰੀ ਕਰ ਸਕਦਾ ਹੈ ਤੇ ਉਹ ਵੀ ਬਿਨਾਂ ਕਿਸੇ ਸਵਾਰਥ ਦੇ ਆਪ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਆਪਣੀ ਭਾਵਨਾ ਨੂੰ ਸ਼ੁੱਧ ਰੱਖੋ ਵਿਚਾਰਾਂ ਦਾ ਸ਼ੁੱਧੀਕਰਨ ਕਰੋ ਸੱਚੀ ਸ਼ਰਧਾ ਬਣਾ ਕੇ ਰੱਖੋ ਦੂਜਿਆ ਦੇ ਦੁੱਖ ਦਰਦ ਨੂੰ ਦੂਰ ਕਰੋ, ਅਜਿਹਾ ਕਰਨ ਨਾਲ ਤੁਹਾਡੀਆਂ ਝੋਲੀਆਂ ਛੋਟੀਆਂ ਪੈ ਜਾਣਗੀਆਂ ਦਿਖਾਵਾ ਨਾ ਕਰੋ ਪਾਕਿ-ਪਵਿੱਤਰ ਬਣਨ ਦਾ ਇੱਕੋ-ਇੱਕ ਉਪਾਅ ਹੈ ਰੂਹਾਨੀਅਤ ’ਚ ਆਓ ਸੇਵਾ ਸਿਮਰਨ ਤੇ ਪਰਹਿੱਤ ਦੇ ਕਾਰਜ ਕਰੋ ਦੀਨਤਾ-ਨਿਮਰਤਾ ਧਾਰਨ ਕਰੋ, ਇਸ ਨਾਲ ਤੁਸੀਂ ਮਾਲਕ ਦੇ ਕਰੀਬ ਹੁੰਦੇ ਚਲੇ ਜਾਵੋਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ