MSG Tips | ਐੱਮਐੱਸਜੀ ਟਿਪਸ
ਤੁਹਾਡੇ ਖੂਬਸੂਰਤ ਚਿਹਰੇ ‘ਤੇ ਜੇਕਰ ਛਾਈਆਂ ਹਨ, ਤਾਂ ਕਿਤੇ ਨਾ ਕਿਤੇ ਇਹ ਤੁਹਾਡੇ ਆਤਮ ਵਿਸ਼ਵਾਸ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਅੱਖਾਂ ਦੇ ਆਲੇ-ਦੁਆਲੇ ਜਾਂ ਫਿਰ ਚਿਹਰੇ ‘ਤੇ ਛਾਈਆਂ ਤੁਹਾਡੀ ਸੁੰਦਰਤਾ ਨੂੰ ਪ੍ਰਭਾਵਿਤ ਕਰ ਦਿੰਦੀਆਂ ਹਨ। ਚਿਹਰੇ ‘ਤੇ ਪੈਣ ਵਾਲੀਆਂ ਛਾਈਆਂ ਕਾਰਨ ਤੁਹਾਡੇ ਪੇਟ ‘ਚ ਗੜਬੜੀ ਜਾਂ ਹਾਰਮੋਨਜ਼ ‘ਚ ਅਸੰਤੁਲਨ ਹੋ ਸਕਦਾ ਹੈ ਹਾਲਾਂਕਿ ਛਾਈਆਂ ਤੋਂ ਮੁਕਤੀ ਪਾਉਣ ਲਈ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਪਰ ਕਦੇ-ਕਦੇ ਇਹ ਛਾਈਆਂ ਸਮੇਂ ਦੇ ਨਾਲ ਠੀਕ ਵੀ ਹੋ ਜਾਂਦੀਆਂ ਹਨ ਚਿਹਰੇ ਦੀਆਂ ਛਾਈਆਂ ਦੂਰ ਕਰਨ ਲਈ ਤੁਸੀਂ ਇਹ ਘਰੇਲੂ ਇਲਾਜ ਵੀ ਆਪਣਾ ਸਕਦੇ ਹੋ ਆਓ ਜਾਣੀਏ ਚਿਹਰੇ ਦੀਆਂ ਛਾਈਆਂ ਤੋਂ ਮੁਕਤੀ ਪਾਉਣ ਲਈ ਕੀ ਕਰੀਏ।
ਤੇਜ਼ ਧੁੱਪ ਤੋਂ ਬਚੋ
-ਛਾਈਆਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਤੇਜ਼ ਧੁੱਪ ਤੋਂ ਬਚੋ ਜਦੋਂ ਵੀ ਤੁਸੀਂ ਧੁੱਪ ‘ਚ ਨਿਕਲੋ ਤਾਂ ਛੱਤਰੀ ਦੀ ਵਰਤੋਂ ਕਰੋ ਤੇ ਆਪਣੀਆਂ ਅੱਖਾਂ ਨੂੰ ਬਚਾਓ।
-ਧੁੱਪ ‘ਚ ਘਰੋਂ ਬਾਹਰ ਨਿਕਲਦੇ ਸਮੇਂ ਸਨਸਕਰੀਨ ਲੋਸ਼ਨ ਜ਼ਰੂਰ ਲਾਓ।
-ਰੋਜ਼ਾਨਾ ਤਾਜ਼ਾ ਟਮਾਟਰ ਕੱਟ ਕੇ, ਉਸ ਦੇ ਰਸ ਨਾਲ ਚਿਹਰੇ ‘ਤੇ ਹਲਕੇ ਹੱਥਾਂ ਨਾਲ ਮਸਾਜ ਕਰਨ ਨਾਲ ਛਾਈਆਂ ਦੂਰ ਹੁੰਦੀਆਂ ਹਨ।
-ਉਬਟਨ
ਰਾਤ ਨੂੰ ਸੌਣ ਤੋਂ ਪਹਿਲਾਂ ਮਲਾਈ ‘ਚ ਬਦਾਮ ਪੀਸ ਕੇ ਪੇਸਟ ਬਣਾ ਕੇ ਚਿਹਰੇ ‘ਤੇ ਹਲਕੇ ਹੱਥਾਂ ਨਾਲ ਮਸਾਜ ਕਰੋ ਤੇ ਇੰਜ ਹੀ ਸੌਂ ਜਾਓ ਸਵੇਰੇ ਉੱਠ ਕੇ ਵੇਸਨ ਨਾਲ ਚਿਹਰਾ ਧੋ ਲਓ।
-ਸੇਬ ਦਾ ਗੁੱਦਾ ਜਾਂ ਫਿਰ ਪਪੀਤੇ ਦੇ ਪਲਪ ਨੂੰ ਚਿਹਰੇ ‘ਤੇ ਲਾਉਣ ਨਾਲ ਵੀ ਛਾਈਆਂ ਦੂਰ ਹੁੰਦੀਆਂ ਹਨ।
-ਇੱਕ ਟਮਾਟਰ ਦਾ ਰਸ ਦੋ ਵੱਡੇ ਚਮਚ ਦੁੱਧ ‘ਚ ਮਿਲ ਲਾਓ ਇਸ ਮਿਸ਼ਰਣ ਨੂੰ 10-15 ਮਿੰਟਾਂ ਤੱਕ ਚਿਹਰੇ ‘ਤੇ ਲਾ ਕੇ ਛੱਡ ਦਿਓ ਤੇ ਫਿਰ ਪਾਣੀ ਨਾਲ ਧੋ ਲਓ ਇਹ ਕਲੀਨਜਰ ਨਾ ਸਿਰਫ ਚਮੜੀ ਤੋਂ ਤੇਲ ਕੱਢੇਗਾ, ਸਗੋਂ ਇਸ ਨਾਲ ਮਰ ਚੁੱਕੀ ਚਮੜੀ ਕੋਸ਼ਿਕਾਵਾਂ ਵੀ ਹਟ ਜਾਂਦੀਆਂ ਹਨ ਇਸ ਨਾਲ ਚਿਹਰੇ ਦੇ ਨਿਸ਼ਾਨ ਵੀ ਦੂਰ ਹੁੰਦੇ ਹਨ ਅਤੇ ਨਾਲ ਹੀ ਰੂਪ ਵੀ ਨਿਖਰਦਾ ਹੈ।
-ਬਦਾਮ, ਨਿੰਬੂ ਅਤੇ ਮਲਾਈ ਦਾ ਪੇਸਟ ਜਾਂ ਫਿਰ ਤੁਲਸੀ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਚਿਹਰੇ ‘ਤੇ ਲਾਉਣ ਨਾਲ ਛਾਈਆਂ ਨੂੰ ਦੂਰ ਕਰਨ ‘ਚ ਮੱਦਦ ਮਿਲਦੀ ਹੈ।
MSG Tips | ਐੱਮਐੱਸਜੀ ਟਿਪਸ
-ਘਰੇਲੂ ਉਪਾਅ ਅਪਣਾਉਂਦੇ ਹੋਏ ਤੁਸੀਂ ਘਰ ‘ਚ ਹੀ ਸਕ੍ਰਬ ਕਰ ਸਕਦੇ ਹੋ ਸਕ੍ਰਬ ਲਈ ਜੌਂ ਦੇ ਆਟੇ ‘ਚ ਦਹੀਂ, ਲੈਮਨ-ਜੂਸ ਅਤੇ ਮਿੰਟ-ਜੂਸ ਮਿਲਾ ਕੇ ਚਿਹਰੇ ‘ਤੇ 2 ਤੋਂ 3 ਮਿੰਟ ਤੱਕ ਮਲੋ ਅਤੇ 5 ਮਿੰਟ ਬਾਅਦ ਚਿਹਰਾ ਧੋ ਲਓ।
-ਚਿਹਰੇ ਦੀਆਂ ਛਾਈਆਂ ਦੂਰ ਕਰਨ ਲਈ ਤੁਸੀਂ ਨਿੰਬੂ, ਹਲਦੀ ਅਤੇ ਵੇਸਨ ਦਾ ਪੇਸਟ ਬਣਾ ਕੇ ਚਿਹਰੇ ‘ਤੇ ਲਾ ਸਕਦੇ ਹੋ।
-ਅਨਿੰਦਰਾ ਵੀ ਛਾਈਆਂ ਕਾਰਨ ਹੋ ਸਕਦਾ ਹੈ ਇਸ ਲਈ ਤੁਹਾਡੀ ਨੀਂਦ ਪੂਰੀ ਹੋਣਾ ਵੀ ਜ਼ਰੂਰੀ ਹੈ ਤੁਸੀਂ ਆਪਣੇ ਰੂਟੀਨ ‘ਚ ਜ਼ਰੂਰੀ ਬਦਲਾਅ ਕਰੋ ਸਮੇਂ ‘ਤੇ ਸੌਂਵੋ ਅਤੇ ਸਮੇਂ ‘ਤੇ ਜਾਗੋ।
MSG Tips | ਐੱਮਐੱਸਜੀ ਟਿਪਸ
-ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਧੋਵੋ, ਅਜਿਹਾ ਕਰਨ ਨਾਲ ਛਾਈਆਂ ਵੀ ਦੂਰ ਹੋਣਗੀਆਂ ਤੇ ਚਿਹਰੇ ਦੀ ਗੰਦਗੀ ਵੀ ਦੂਰ ਹੋਵੇਗੀ।
-ਚਿਹਰੇ ਦੀਆਂ ਛਾਈਆਂ ਦੂਰ ਕਰਨ ਲਈ ਤੁਹਾਡਾ ਅੰਦਰੂਨੀ ਰੂਪ ਨਾਲ ਤੰਦਰੁਸਤ ਰਹਿਣਾ ਜ਼ਰੂਰੀ ਹੈ ਦਿਨ ‘ਚ 10 ਤੋਂ 12 ਗਿਲਾਸ ਪਾਣੀ ਜ਼ਰੂਰੀ ਪੀਓ।
-ਜੂਸ ਪੀਣ ਨਾਲ ਵੀ ਰੂਪ ਨਿਖਰਦਾ ਹੈ ਝੁਰੜੀਆਂ ਤੁਹਾਡੇ ਸਰੀਰ ਦੀ ਰੰਗਤ ਨੂੰ ਚੁਰਾ ਸਕਦੀਆਂ ਹਨ ਤੇ ਇਨ੍ਹਾਂ ਦਾ ਅਸਰ ਤੁਹਾਨੂੰ ਸਮੇਂ ਤੋਂ ਪਹਿਲਾਂ ਹੀ ਬਜ਼ੁਰਗ ਵਿਖਾ ਸਕਦਾ ਹੈ ਇਸ ਤੋਂ ਬਚਣ ਲਈ ਸੇਬ ਦਾ ਰਸ, ਨਿੰਬੂ ਦਾ ਰਸ ਤੇ ਅਨਾਨਾਸ ਦਾ ਰਸ ਕਾਰਗਰ ਘਰੇਲੂ ਉਪਾਅ ਮੰਨੇ ਜਾਂਦੇ ਹਨ। ਤਵੱਚਾ ਨੂੰ ਝੁਰੜੀਆਂ-ਰਹਿਤ ਤੇ ਬੇਦਾਗ ਬਣਾਉਣ ਲਈ ਇਨ੍ਹਾਂ ਸਭ ਰਸਾਂ ਨੂੰ ਬਰਾਬਰ ਮਾਤਰਾ ‘ਚ ਮਿਲਾ ਕੇ ਚਿਹਰੇ ‘ਤੇ ਲਾਓ ਤੇ 10-15 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧਓ ਲਓ ਫਲਾਂ ‘ਚ ਮੌਜ਼ੂਦ ਏਰਿਸਟ੍ਰੇਨਜੈਂਟ ਤੇ ਬਲੀਚਿੰਗ ਦੇ ਗੁਣ ਤੁਹਾਡਾ ਚਿਹਰਾ ਨਿਖਾਰ ਦੇਣਗੇ।
MSG Tips | ਐੱਮਐੱਸਜੀ ਟਿਪਸ
”ਕੀ ਤੁਸੀਂ ਜਾਣਦੇ ਹੋ ਕਿ ਦਿਮਾਗ ‘ਚ ਆਕਸੀਜ਼ਨ ਸਹੀ ਜਾਵੇ ਤਾਂ ਬਹੁਤ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਰਾਮ-ਨਾਮ ਦੇ ਜਾਪ ਨਾਲ ਨੈਚੂਰਲੀ ਅਜਿਹਾ ਹੋ ਜਾਂਦਾ ਹੈ।”
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.