ਕੈਨੇਡਾ ਸਰਕਾਰ ਨੇ ਸੜਕ ਹਾਦਸੇ ਦੇ ਦੋਸ਼ੀ ਇੱਕ ਪੰਜਾਬੀ ਡਰਾਇਵਰ ਨੂੰ ਵਾਪਸ ਭਾਰਤ ਭੇਜਣ ਦਾ ਹੁਕਮ ਸੁਣਾਇਆ ਹੈ ਸੰਨ 2018 ’ਚ ਹੋਏ ਇਸ ਹਾਦਸੇ ’ਚ 16 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ ਕੈਨੇਡਾ ਵੱਸਦੇ ਪ੍ਰਵਾਸੀ ਭਾਰਤੀਆਂ ’ਚ ਇਹ ਘਟਨਾ ਸਬੰਧੀ ਬਹੁਤ ਵੱਡੀ ਚਰਚਾ ਹੋ ਰਹੀ ਹੈ ਅਸਲ ’ਚ ਇਹ ਫੈਸਲਾ ਕੈਨੇਡਾ ਸਰਕਾਰ ਦੀ ਸੜਕ ਸੁਰੱਖਿਆ ਸਬੰਧੀ ਸਿਰਫ ਜਿੰਮੇਵਾਰੀ ਦਾ ਹੀ ਸਬੂਤ ਨਹੀਂ ਸਗੋਂ ਅਜਿਹੀਆਂ ਘਟਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਦਾ ਵੀ ਸੰਕੇਤ ਹੈ। ਅਸਲ ’ਚ ਪੱਛਮੀ ਮੁਲਕ ਵੱਡੇ ਸੜਕੀ ਹਾਦਸਿਆਂ ਨੂੰ ਤਾਂ ਗੰਭੀਰਤਾ ਨਾਲ ਲੈਂਦੇ ਹੀ ਹਨ, ਉੱਥੇ ਹਰ ਛੋਟੇ-ਵੱਡੇ ਹਾਦਸੇ ਅਤੇੇ ਟੈ੍ਰਫਿਕ ਨਿਯਮ ’ਚ ਨਿੱਕੀ ਜਿਹੀ ਲਾਪਰਵਾਹੀ ’ਤੇ ਵੀ ਸਖ਼ਤ ਕਾਰਵਾਈ ਹੁੰਦੀ ਹੈ। (Road Safety)
ਇਹ ਵੀ ਪੜ੍ਹੋ : ਗੋਦਾਮ ’ਚ ਅਚਾਨਕ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਮਿਸਾਲ ਦੇ ਤੌਰ ’ਤੇ ਉਥੇ ਸਕੂਲੀ ਬੱਸ ਸੜਕ ’ਤੇ ਰੁਕ ਜਾਵੇ ਤਾਂ ਪਿੱਛੇ ਗੱਡੀਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਪਰ ਸਕੂਲ ਦੀ ਬੱਸ ਨੂੰ ਕੋਈ ਓਵਰਟੇਕ ਨਹੀਂ ਕਰਦਾ ਜਿਸ ਤਰ੍ਹਾਂ ਭਾਰਤ ’ਚ ਸੜਕ ਹਾਦਸੇ ਲਗਾਤਾਰ ਵਧ ਰਹੇ ਹਨ। ਉਸ ਮੁਤਾਬਿਕ ਇੱਕ ਦਰੁਸਤ ਅਤੇ ਆਦਰਸ਼ ਟੈ੍ਰਫਿਕ ਢਾਂਚਾ ਤੇ ਨਿਯਮਾਂ ਨੂੰ ਇਮਾਨਦਾਰੀ ਤੇ ਸਖਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ ਸਾਡੇ ਦੇਸ਼ ’ਚ ਅੱਜ-ਕੱਲ੍ਹ ਪੂਨੇ ਦਾ ਪੋਰਸ਼ੇ ਕਾਰ ਹਾਦਸਾ ਚਰਚਾ ’ਚ ਹੈ, ਜਿਸ ਵਿੱਚ ਇੱਕ ਨਬਾਲਗ ਨੇ ਸ਼ਰਾਬ ਪੀ ਕੇ ਗੱਡੀ ਨਾਲ ਦੋ ਜਣਿਆਂ ਨੂੰ ਦਰੜ ਦਿੱਤਾ ਸਵਾਲ ਇਹ ਉੱਠਦਾ ਹੈ ਕਿ ਜੇਕਰ ਸੜਕੀ ਸੁੁਰੱਖਿਆ ਢਾਂਚਾ ਦਰੁਸਤ ਹੁੰਦਾ ਤਾਂ ਕੋਈ ਨਬਾਲਗ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਹਿੰਮਤ ਨਾ ਕਰਦਾ ਪਹੁੰਚ ਵਾਲੇ ਲਾਪਰਵਾਹ ਕਾਨੂੰਨੀ ਸ਼ਿਕੰਜੇ ’ਚੋਂ ਨਿੱਕਲ ਜਾਂਦੇ ਹਨ ਸਰਕਾਰਾਂ ਇਸ ਮਾਮਲੇ ’ਚ ਸਖ਼ਤ ਕਦਮ ਚੁੱਕਣ। (Road Safety)