ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ?ਫ਼ਰਮਾਉਂਦੇ ਹਨ ਕਿ ਸਮੇਂ ਦੀ ਕਦਰ ਕਰਨਾ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਂ ਕਦੇ ਕਿਸੇ ਦੀ ਉਡੀਕ ਨਹੀਂ ਕਰਦਾ ਇਨਸਾਨ ਨੂੰ ਮਨੁੱਖੀ ਸਰੀਰ ਅਜਿਹਾ ਉੱਤਮ ਮਿਲਿਆ ਹੈ, ਜਿਸ ’ਚ ਪਰਮ ਪਿਤਾ ਪਰਮਾਤਮਾ ਦੀ ਭਗਤੀ ਇਬਾਦਤ ਕਰਨ ਨਾਲ ਜੀਵ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਮਾਤਲੋਕ ’ਚ ਰਹਿੰਦਾ ਹੋਇਆ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰਕੇ ਜੀਵਨ ਸੁੱਖ ਨਾਲ ਬਤੀਤ ਕਰ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖੀ ਸਰੀਰ ਉਸ ਮਾਲਕ ਦੀ ਬਣਾਈ ਇੱਕ ਜ਼ਬਰਦਸਤ ਤਾਕਤ ਹੈ ਜੋ ਖੰਡਾਂ-ਬ੍ਰਹਿਮੰਡਾਂ ਤੋਂ ਪਾਰ ਜਾ ਸਕਦੀ ਹੈ ਜੇਕਰ ਆਤਮਾ ਦੀ ਪੂਰੀ ਸ਼ਕਤੀ ਆਤਮਾ ਨੂੰ ਮਿਲ ਜਾਵੇ ਤਾਂ ਇਸ ਵਿਚ ਕਈ ਸੂਰਜਾਂ ਤੋਂ ਵਧ ਕੇ ਪ੍ਰਕਾਸ਼ ਹੋ ਜਾਂਦਾ ਉਸ ਤੋਂ ਬਾਅਦ ਇਹ ਪ੍ਰਕਾਸ਼ ਦੇ ਪੁੰਜ ਤੱਕ ਪਹੁੰਚਦੀ ਹੈ
ਰਾਮ ਤੋਂ ਬਿਨਾ ਅੰਦਰ ਦੀ ਸ਼ਕਤੀ ਪੈਦਾ ਨਹੀਂ ਹੁੰਦੀ ਅਤੇ ਬਿਨਾ ਆਤਮਿਕ ਸ਼ਕਤੀ ਦੇ ਆਤਮਾ ਪਰਮਾਤਮਾ ਤੱਕ ਨਹੀਂ ਜਾ ਸਕਦੀ ਜੇਕਰ ਇਨਸਾਨ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦਾ ਹੈ ਤਾਂ ਸਿਮਰਨ ਕਰੇ ਜੇਕਰ ਇਨਸਾਨ 15 ਮਿੰਟ ਵੀ ਸਵੇਰੇ-ਸ਼ਾਮ ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਘਰ-ਪਰਿਵਾਰ ’ਚ ਖੁਸ਼ੀਆਂ ਜ਼ਰੂਰ ਆ ਜਾਣਗੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.