ਬਣਾਓ ਤੇ ਖਾਓ : ਭਰਵਾਂ ਪਰਵਲ

ਚਾਰ ਜਣਿਆਂ ਲਈ

ਸਮੱਗਰੀ:

ਪਰਵਲ: 300 ਗ੍ਰਾਮ (10-12)
ਤੇਲ: ਦੋ ਵੱਡੇ ਚਮਚ
ਹਿੰਗ: ਇੱਕ ਚੁਟਕੀ
ਜ਼ੀਰਾ: ਅੱਧਾ ਛੋਟਾ ਚਮਚ
ਹਰੀ ਮਿਰਚ: 2-3 (ਬਰੀਕ ਕੱਟੀਆਂ ਹੋਈਆਂ)
ਹਲਦੀ ਪਾਊਡਰ: ਅੱਧਾ ਛੋਟਾ ਚਮਚ
ਧਨੀਆ ਪਾਊਡਰ: ਇੱਕ ਛੋਟਾ ਚਮਚ
ਸੌਂਫ ਪਾਊਡਰ: 2 ਛੋਟੇ ਚਮਚ
ਲਾਲ ਮਿਰਚ: ਇੱਕ ਚੌਥਾਈ ਛੋਟਾ ਚਮਚ
ਅਮਚੂਰ ਪਾਊਡਰ: ਅੱਧਾ ਛੋਟਾ ਚਮਚ
ਗਰਮ ਮਸਾਲਾ: ਇੱਕ ਚੌਥਾਈ ਛੋਟਾ ਚਮਚ
ਹਰਾ ਧਨੀਆ: ਇੱਕ ਵੱਡਾ ਚਮਚ (ਬਰੀਕ ਕੱਟਿਆ ਹੋਇਆ)
ਨਮਕ: ਸਵਾਦ ਅਨੁਸਾਰ (ਅੱਧਾ ਛੋਟਾ ਚਮਚ)

ਤਰੀਕਾ:

ਪਰਵਲ ਨੂੰ ਛਿੱਲ ਕੇ ਦੋਵੇਂ ਪਾਸੇ ਦੇ ਢੰਡਲ ਕੱਟ ਦਿਓ ਤੇ ਛਿੱਲੇ ਹੋਏ ਪਰਵਲ ਨੂੰ ਲੰਬਾਈ ਵਿਚ ਇੱਕ ਪਾਸੇ ਚੀਰਾ ਦਿਓ ਚਾਕੂ ਨਾਲ ਪਰਵਲ ਦੇ ਅੰਦਰ ਦਾ ਗੁੱਦਾ ਕੱਢ ਕੇ ਇੱਕ ਪਲੇਟ ਵਿਚ ਰੱਖੋ ਅਤੇ ਪਰਵਲ ਨੂੰ ਦੂਸਰੀ ਪਲੇਟ ਵਿਚ ਇੱਕ ਕੜਾਹੀ ਵਿਚ ਅੱਧਾ ਵੱਡਾ ਚਮਚ ਤੇਲ ਗਰਮ ਕਰਕੇ ਹਿੰਗ ਅਤੇ ਜ਼ੀਰਾ ਭੁੰਨ੍ਹ ਲਓ ਅਤੇ ਉਸ ਤੋਂ ਬਾਅਦ ਇਸ ਵਿਚ ਹਲਦੀ ਪਾਊਡਰ, ਹਰੀ ਮਿਰਚ, ਸੌਂਫ਼ ਪਾਊਡਰ, ਧਨੀਆ ਪਾਊਡਰ ਅਤੇ ਪਰਵਲ ਦਾ ਗੁੱਦਾ ਪਾ ਕੇ ਦੋ ਮਿੰਟ ਤੱਕ ਭੁੰਨੋ੍ਹ ਹੁਣ ਇਸ ਵਿਚ ਲਾਲ ਮਿਰਚ ਪਾਊਡਰ, ਗਰਮ ਮਸਾਲਾ, ਅਮਚੂਰ ਪਾਊਡਰ ਅਤੇ ਨਮਕ ਪਾ ਕੇ ਸਭ ਨੂੰ ਚੰਗੀ ਤਰ੍ਹਾਂ ਮਿਲਾ ਕੇ 3-4 ਮਿੰਟ ਤੱਕ ਭੁੰਨ੍ਹ ਲਓ।

ਹੁਣ ਮਸਾਲੇ ਨੂੰ ਠੰਢਾ ਕਰਕੇ ਉਸ ਵਿਚ ਹਰਾ ਧਨੀਆ ਮਿਲਾ ਦਿਓ ਪਰਵਲ ਦੇ ਅੰਦਰ ਭਰਨ ਲਈ ਮਸਾਲਾ ਤਿਆਰ ਹੈ ਹੁਣ ਇੱਕ ਪਰਵਲ ਨੂੰ ਖੋਲ੍ਹ ਕੇ ਉਸ ਵਿਚ ਚੰਗੀ ਤਰ੍ਹਾਂ ਦਬਾ-ਦਬਾ ਕੇ ਮਸਾਲਾ ਭਰੋ ਤੇ ਪਲੇਟ ਵਿਚ ਰੱਖ ਦਿਓ ਸਾਰੇ ਪਰਵਲ ਇਸੇ ਤਰ੍ਹਾਂ ਭਰ ਕੇ ਪਲੇਟ ਵਿਚ ਰੱਖ ਲਓ।

ਹੁਣ ਇੱਕ ਕੜਾਹੀ ਵਿਚ ਦੋ ਵੱਡੇ ਚਮਚ ਤੇਲ ਗਰਮ ਕਰੋ ਤੇ ਸਾਰੇ ਪਰਵਲ ਉਸ ਵਿਚ ਰੱਖ ਕੇ 5-6 ਮਿੰਟ ਲਈ ਢੱਕ ਕੇ ਪੱਕਣ ਲਈ ਰੱਖ ਦਿਓ ਹੁਣ ਕੜਾਹੀ ਦਾ ਢੱਕਣ ਖੋਲ੍ਹ ਕੇ ਸਾਰੇ ਪਰਵਲ ਨੂੰ ਚਿਮਟੇ ਨਾਲ ਪਲਟੋ ਅਤੇ ਦੋਬਾਰਾ 5 ਮਿੰਟ ਲਈ ਢੱਕ ਕੇ ਹੌਲੀ ਅੱਗ ’ਤੇ ਪੱਕਣ ਦਿਓ ਹੁਣ ਕੜਾਹੀ ਦਾ ਢੱਕਣ ਖੋਲ੍ਹੋ ਅਤੇ ਜੋ ਪਰਵਲ ਪੱਕ ਗਏ ਹਨ ਉਨ੍ਹਾਂ ਨੂੰ ਪਲੇਟ ’ਚ ਕੱਢ ਲਓ ਤੇ ਜੋ ਹਾਲੇ ਕੱਚੇ ਹਨ ਉਨ੍ਹਾਂ ਨੂੰ ਪੱਕਣ ਲਈ ਵਿਚ ਰੱਖ ਦਿਓ 2-3 ਮਿੰਟ ਬਾਅਦ ਜਦੋਂ ਇਹ ਪੱਕ ਜਾਣ ਤਾਂ ਇਨ੍ਹਾਂ ਨੂੰ ਵੀ ਪਲੇਟ ’ਚ ਕੱਢ ਲਓ।
ਭਰਵੇਂ ਪਰਵਲ ਦੀ ਸਬਜ਼ੀ ਤਿਆਰ ਹੈ ਹੁਣ ਇਸਨੂੰ ਹਰੇ ਧਨੀਏ ਨਾਲ ਸਜਾਓ ਅਤੇ ਪਰੌਂਠੇ, ਰੋਟੀ ਜਾਂ ਨਾਨ ਨਾਲ ਪਰੋਸ ਕੇ ਖਾਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.