Make and Eat: Peda | ਬਣਾਓ ਤੇ ਖਾਓ : ਪੇੜਾ
ਸਮੱਗਰੀ:
1 ਕੱਪ ਮਿਲਕ ਪਾਊਡਰ, 400 ਗ੍ਰਾਮ ਕੰਡੈਸਡ ਮਿਲਕ, ਅੱਧਾ ਛੋਟਾ ਚਮਚ ਇਲਾਇਚੀ ਪਾਊਡਰ, 1/4 ਮੱਖਣ ਅਤੇ ਘਿਓ ਪੱਘਰਿਆ ਹੋਇਆ, ਪਿਸਤਾ ਕੱਟਿਆ ਹੋਇਆ।
ਤਰੀਕਾ:
ਘਰੇ ਦੁੱਧ ਪੇੜਾ ਬਣਾਉਣ ਲਈ ਇੱਕ ਵੱਡੀ ਬਾਊਲ ਲਵਾਂਗੇ ਉਸ ਵਿਚ ਮਿਲਕ ਪਾਊਡਰ ਅਤੇ ਕੰਡੈਸਡ ਮਿਲਕ ਬਣਾ ਕੇ ਚੰਗਾ ਪੇਸਟ ਤਿਆਰ ਕਰ ਲਵਾਂਗੇ ਹੁਣ ਇਸ ਵਿਚ ਇਲਾਇਚੀ ਪਾਊਡਰ, ਘਿਓ ਜਾਂ ਮੱਖਣ ਪਾ ਕੇ ਮਿਕਸਚਰ ਵਿਚ ਚੰਗੀ ਤਰ੍ਹਾਂ ਰਲ਼ਾ ਲਵਾਂਗੇ। ਪੈਨ ਨੂੰ ਮੱਧਮ ਅੱਗ ‘ਤੇ ਥੋੜ੍ਹੀ ਦੇਰ ਪਕਾਵਾਂਗੇ, ਜਦੋਂ ਤੱਕ ਉਸਦਾ ਮਿਕਸਚਰ ਥੋੜ੍ਹਾ ਗਾੜ੍ਹਾ ਨਾ ਹੋ ਜਾਵੇ ਠੰਢਾ ਹੋਣ ‘ਤੇ ਮਿਕਸਚਰ ਥੋੜ੍ਹਾ ਹੋਰ ਗਾੜ੍ਹਾ ਹੋ ਜਾਵੇਗਾ ਠੰਢਾ ਹੋਣ ‘ਤੇ ਇਸ ਨੂੰ ਆਟੇ ਵਾਂਗ ਗੁੰਨ੍ਹ ਲਓ। ਹੁਣ ਇਸ ਦੇ ਛੋਟੇ-ਛੋਟੇ ਪੇੜੇ ਬਣਾ ਲਵਾਂਗੇ ਅੰਗੂਠੇ ਦੀ ਮੱਦਦ ਨਾਲ ਵਿਚੋਂ ਥੋੜ੍ਹਾ ਜਿਹਾ ਦਬਾ ਦਿਆਂਗੇ ਅਤੇ ਉਸ ਵਿਚ ਪਿਸਤਾ ਲਾ ਦਿਆਂਗੇ ਦੁੱਧ ਪੇੜਾ ਤਿਆਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.