ਬਣਾਓ ਤੇ ਖਾਓ :  ਮੈਦਾ ਕਚੋਰੀ

Maida Kachori

ਬਣਾਓ ਤੇ ਖਾਓ :  ਮੈਦਾ ਕਚੋਰੀ Maida Kachori

ਸਮੱਗਰੀ: ਮੈਦਾ 2 ਕੱਪ, ਨਮਕ 1/4 ਕੱਪ ਵੱਡਾ ਚਮਚ, ਖਾਣ ਵਾਲਾ ਸੋਢਾ ਚੂੰਢੀ ਭਰ, ਅਜਵਾਇਣ 1/4 ਚਮਚ, ਕਲੌਂਜੀ 1/4 ਵੱਡਾ ਚਮਚ, ਘਿਓ ਮੋਇਨ ਲਈ, ਜ਼ੀਰਾ 1/2 ਚਮਚ।

ਭਰਾਈ ਵਾਲੀ ਸਮੱਗਰੀ: (Maida Kachori)

ਸੱਤੂ 1/2 ਕੱਪ, ਹਿੰਗ ਚੂੰਢੀ ਭਰ, ਕਲੌਂਜੀ 1/4 ਚਮਚ, ਨਮਕ ਸਵਾਦ ਅਨੁਸਾਰ, ਖਾਣ ਵਾਲਾ ਸੋਢਾ ਚੂੰਢੀ ਭਰ, ਨਿੰਬੂ ਦਾ ਰਸ 2 ਵੱਡੇ ਚਮਚ, ਸਰ੍ਹੋਂ ਦਾ ਤੇਲ 2 ਵੱਡੇ ਚਮਚ, ਲਸਣ 5 ਤੁਰੀਆਂ, ਹਰੀਆਂ ਮਿਰਚਾਂ 2।

ਤਰੀਕਾ:

ਮੈਦਾ, ਨਮਕ, ਸਾਰਿਆਂ ਨੂੰ ਇੱਕ ਵਾਰ ਪਰਾਤ ਵਿਚ ਛਾਣ ਲਓ ਹੁਣ ਮੋਇਨ ਪਾ ਕੇ ਚੰਗੀ ਤਰ੍ਹਾਂ ਮਿਲਾਓ ਤੇ ਥੋੜ੍ਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਗੁੰਨ੍ਹ ਲਓ ਫਿਰ ਗਿੱਲੇ ਕੱਪੜੇ ਨਾਲ ਢੱਕ ਕੇ 10 ਮਿੰਟ ਤੱਕ ਰੱਖ ਦਿਓ ਥੋੜ੍ਹਾ ਜਿਹਾ ਤੇਲ ਹੱਥਾਂ ’ਤੇ ਲਾ ਕੇ ਗੁੰਨ੍ਹੇ ਹੋਏ ਆਟੇ ਨੂੰ ਇੱਕ ਵਾਰ ਫਿਰ ਗੁੰਨ੍ਹ ਲਓ ਭਰਵੇਂ ਸਾਮਾਨ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਲਾਓ ਤੇ ਥੋੜ੍ਹੇ ਪਾਣੀ ਦੇ ਛਿੱਟੇ ਮਾਰ ਕੇ ਭੁਰਭੁਰਾ ਜਿਹਾ ਕਰ ਲਵੋ ਗੁੰਨੇ ਹੋਏ ਆਟੇ ਦੇ ਛੋਟੇ-ਛੋਟੇ ਪੇੜੇ ਬਣਾ ਕੇ ਭਰਨ ਵਾਲਾ ਸਾਮਾਨ ਵਿਚ ਭਰ ਦਿਓ ਹੁਣ ਭਰੇ ਹੋਈ ਪੇੜੇ ਦੀ ਛੋਟੀ ਤੇ ਮੋਟੀ ਕਚੋਰੀ ਵੇਲੋ ਕੜਾਹੀ ਵਿਚ ਰਿਫਾਇੰਡ ਗਰਮ ਕਰਕੇ ਇਨ੍ਹਾਂ ਕਚੋਰੀਆਂ ਨੂੰ ਹਲਕਾ ਗੁਲਾਬੀ ਹੋਣ ਤੱਕ ਤਲ਼ੋ ਸੁਨਹਿਰੀ ਹੋਣ ਤੱਕ ਹਲਕੀ ਅੱਗ ’ਤੇ ਤਲ਼ ਕੇ ਕੱਢ ਲਓ ਪੁਦੀਨੇ, ਧਨੀਏ ਦੀ ਚਟਣੀ ਜਾਂ ਛੋਲੇ ਮਸਾਲੇ ਨਾਲ ਖਾਓ ਤੇ ਖੁਆਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here