ਸਾਡੇ ਨਾਲ ਸ਼ਾਮਲ

Follow us

9.5 C
Chandigarh
Sunday, January 18, 2026
More
    Home ਸਿੱਖਿਆ ਟੁਆਏ ਮੇਕਿੰਗ &...

    ਟੁਆਏ ਮੇਕਿੰਗ ‘ਚ ਬਣਾਓ ਕਰੀਅਰ

    Career, Toy Making |

    ਟੁਆਏ ਮੇਕਰਸ ਦਾ ਵਰਕ ਪ੍ਰੋਫਾਈਲ

    ਇੱਕ ਟੁਆਏ ਡਿਜ਼ਾਇਨਰ ਦਾ ਕੰਮ ਅਜਿਹੇ ਖਿਡੌਣੇ ਬਣਾਉਣਾ ਹੈ, ਜਿਨ੍ਹਾਂ ਨਾਲ ਬੱਚਿਆਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦਾ ਗਿਆਨ ਵੀ ਵਧਾਇਆ ਜਾ ਸਕੇ ਟੁਆਏ ਡਿਜ਼ਾਇਨਰ ਸਭ ਤੋਂ ਪਹਿਲਾਂ ਖਿਡੌਣਿਆਂ ਦਾ ਡਿਜ਼ਾਇਨ ਤਿਆਰ ਕਰਦੇ ਹਨ, ਫਿਰ ਉਨ੍ਹਾਂ ਨੂੰ ਉਸ ਡਿਜ਼ਾਇਨ ਦੇ ਅਨੁਸਾਰ ਹੀ ਬਣਾਉਂਦੇ ਹਨ ਇੱਕ ਟੁਆਏ ਮੇਕਰ ਦਾ ਕੰਮ ਡ੍ਰਾਇੰਗ, ਸਕੈਚਿੰਗ ਜਾਂ ਕੰਪਿਊਟਰ ਜ਼ਰੀਏ ਮਾਡਲ ਤਿਆਰ ਕਰਨ ਦੇ ਨਾਲ ਸ਼ੁਰੂ ਹੁੰਦਾ ਹੈ ਫਿਰ ਖਿਡੌਣੇ ਦੇ ਵੱਖ-ਵੱਖ ਪਾਰਟ ਕਿਵੇਂ ਬਣਾਉਣੇ ਹਨ ਇਹ ਤੈਅ ਕਰਨਾ ਹੁੰਦਾ ਹੈ, ਫਿਰ ਉਸਦਾ ਇੱਕ ਨਮੂਨਾ ਤਿਆਰ ਕਰਨਾ ਉਨ੍ਹਾਂ ਦਾ ਕੰਮ ਹੁੰਦਾ ਹੈ। (Toy Making)

    ਖਿਡੌਣੇ ਅਤੇ ਬੱਚਿਆਂ ਦਾ ਬਹੁਤ ਗੂੜ੍ਹਾ ਸਬੰਧ ਹੁੰਦਾ ਹੈ, ਕਿਉਂਕਿ ਬੱਚਿਆਂ ਨੂੰ ਖਿਡੌਣੇ ਬਹੁਤ ਪਸੰਦ ਹੁੰਦੇ ਹਨ ਅੱਜ ਦੇ ਸਮੇਂ ਵਿਚ ਖਿਡੌਣਿਆਂ ਦੀਆਂ ਬਹੁਤ ਸਾਰੀਆਂ ਨਵੀਂਆਂ ਵੈਰਾਇਟੀਆਂ ਮਾਰਕੀਟ ਵਿਚ ਆ ਗਈਆਂ ਹਨ ਇਹ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਬਹੁਤ ਕੁਝ ਸਿਖਾਉਣ ਦੇ ਵੀ ਕੰਮ ਆਉਂਦੇ ਹਨ ਪਲੇਅ ਸਕੂਲਾਂ ਵਿਚ ਤਾਂ ਖੇਡ ਦੇ ਨਾਲ-ਨਾਲ ਪੜ੍ਹਾਈ ਲਈ ਵੀ ਟੁਆਇਜ਼ ਦੀ ਲੋੜ ਹੁੰਦੀ ਹੈ ਇਹੀ ਕਾਰਨ ਹੈ ਕਿ ਦੇਸ਼ ਭਰ ਵਿਚ ਖਿਡੌਣਿਆਂ ਦਾ ਵਪਾਰ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ।

    ਖਿਡੌਣੇ ਬਣਾਉਣ ਲਈ ਜ਼ਰੂਰੀ ਗੁਣ

    ਜੇਕਰ ਤੁਸੀਂ ਟੁਆਏ ਮੇਕਿੰਗ ਦੇ ਖੇਤਰ ਵਿਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਡੇ ਵਿਚ ਕੁਝ ਗੁਣ ਹੋਣੇ ਜ਼ਰੂਰੀ ਹਨ ਖਿਡੌਣੇ ਬੱਚਿਆਂ ਲਈ ਡਿਜ਼ਾਇਨ ਕੀਤੇ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਬਣਾਉਣ ਵਿਚ ਬਹੁਤ ਸਾਵਧਾਨੀ ਰੱਖਣੀ ਹੁੰਦੀ ਹੈ।

    1. ਤੁਹਾਡੇ ਅੰਦਰ ਕ੍ਰਿਏਟੀਵਿਟੀ ਹੋਣੀ ਚਾਹੀਦੀ ਹੈ
    2. ਤੁਹਾਨੂੰ ਡ੍ਰਾਇੰਗ ਦਾ ਗਿਆਨ ਹੋਣਾ ਚਾਹੀਦਾ ਹੈ
    3. ਸਕੈਚਿੰਗ ਦੀ ਜਾਣਕਾਰੀ
    4. ਕੰਪਿਊਟਰ ਦੀ ਨਾਲੇਜ਼
    5. ਗ੍ਰਾਫ਼ਿਕ ਡਿਜ਼ਾਇਨ, ਮੈਕੇਨੀਕਲ ਡ੍ਰਾਇੰਗ ਅਤੇ ਕਲਰ ਦੀ ਚੋਣ ਦੀ ਜਾਣਕਾਰੀ

    ਟੁਆਏ ਮੇਕਿੰਗ ਨਾਲ ਸਬੰਧਿਤ ਕੋਰਸੇਜ਼ | Toy Making

    ਅੱਜ-ਕੱਲ੍ਹ ਟੁਆਏ ਮੇਕਿੰਗ ਦੇ ਖੇਤਰ ਵਿਚ ਕਰੀਅਰ ਨੂੰ ਇੱਕ ਨਵੀਂ ਦਿਸ਼ਾ ਮਿਲਣ ਲੱਗੀ ਹੈ, ਜਿਸ ਕਾਰਨ ਇਸ ਫੀਲਡ ਵਿਚ ਨੌਜਵਾਨਾਂ ਦਾ ਕਰੇਜ ਦਿਨੋ-ਦਿਨ ਵਧਦਾ ਜਾ ਰਿਹਾ ਹੈ ਟੁਆਏ ਡਿਜ਼ਾਇਨਿੰਗ ਵਿਚ ਕਰੀਅਰ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਹੇਠ ਲਿਖੇ ਕੋਰਸ ਕਰਨੇ ਹੁੰਦੇ ਹਨ:- (Toy Making)

    1. ਟੁਆਏ ਮੇਕਿੰਗ ਵਿਚ 4-6 ਮਹੀਨੇ ਦਾ ਬੇਸਿਕ ਟ੍ਰੇਨਿੰਗ ਕੋਰਸ
    2. ਟੁਆਏ ਮੇਕਿੰਗ ਵਿਚ ਸਰਟੀਫਿਕੇਟ ਪ੍ਰੋਗਰਾਮ ਕੋਰਸ
    3. ਡਿਪਲੋਮਾ ਕੋਰਸ ਆਦਿ

    ਮਹੱਤਵਪੂਰਨ ਇੰਸਟੀਚਿਊਟਸ | Toy Making

    ਟੁਆਏ ਮਾਰਕਿਟ ਦੇ ਵਧਦੇ ਵਪਾਰ ਨੂੰ ਦੇਖਦੇ ਹੋਏ ਅੱਜ-ਕੱਲ੍ਹ ਬਹੁਤ ਸਾਰੇ ਸੰਸਥਾਨਾਂ ਵਿਚ ਟੁਆਏ ਮੇਕਿੰਗ ਨਾਲ ਸਬੰਧਿਤ ਕੋਰਸ ਕਰਵਾਏ ਜਾਣ ਲੱਗੇ ਹਨ ਕੁਝ ਅਜਿਹੇ ਸੰਸਥਾਨ ਹਨ ਜੋ ਇਸ ਫੀਲਡ ਵਿਚ ਕਰੀਅਰ ਬਣਾਉਣ ਦੇ ਇੱਛੁਕ ਲੋਕਾਂ ਨੂੰ ਟੁਆਏ ਮੇਕਿੰਗ ਨਾਲ ਸਬੰਧਿਤ ਕੋਰਸ ਪ੍ਰੋਵਾਇਡ ਕਰਵਾਉਂਦੇ ਹਨ।

    1. ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ, ਅਹਿਮਦਾਬਾਦ
    2. ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ ਐਂਡ ਡਿਵੈਲਪਮੈਂਟ, ਵਿਕਾਸ ਮਾਰਗ, ਦਿੱਲੀ
    3. ਇੰਸਟੀਚਿਊਟ ਆਫ਼ ਟੁਆਏ ਮੇਕਿੰਗ ਟੈਕਨਾਲੋਜੀ, ਸਾਲਟ ਲੇਕਸਿਟੀ, ਕੋਲਕਾਤਾ

    LEAVE A REPLY

    Please enter your comment!
    Please enter your name here