ਵੋਟਿੰਗ ਨਾ ਕਰਨ ਵਾਲਿਆਂ ’ਚ ਭਾਰਤ ਵੀ ਸ਼ਾਮਲ
ਏਜੰਸੀ, ਵਾਸ਼ਿੰਗਟਨ। ਸੰਯੁਕਤ ਰਾਸ਼ਟਰ ਦੀ ਚੋਟੀ ਦਾ ਮਨੁੱਖੀ ਅਧਿਕਾਰ ਸੰਗਠਨ ਗਾਜਾ ਵਿੱਚ ਇਜ਼ਰਾਇਲ ਅਤੇ ਕੱਟੜਪੰਥੀ ਸਮੂਹ ਹਮਾਸ ਦਰਮਿਆਨ 11 ਦਿਨਾਂ ਤੱਕ ਚੱਲੇ ਹਿੰਸਕ ਟਕਰਾਅ ਨੂੰ ‘ਯੁੱਧ ਅਪਰਾਧ’ ਵਜੋਂ ਪੜਤਾਲ ਕਰੇਗਾ। ਯੂਐਨਐਚਆਰਸੀ ਭਾਵ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਇਹ ਮਤਾ 24-9 ਵੋਟਾਂ ਨਾਲ ਪਾਸ 14 ਦੇਸ਼ ਵੋਟ ਕਰਨ ਤੋਂ ਬਾਹਰ ਰਹੇ।
ਭਾਰਤ ਵੀ ਉਨ੍ਹਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਵੋਟ ਨਹੀਂ ਕੀਤੀ। ਵੀਰਵਾਰ ਨੂੰ ਫਲਸਤੀਨੀਆਂ ਦੇ ਅਧਿਕਾਰਾਂ ਬਾਰੇ ਯੂਐਨਐਚਆਰਸੀ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਇਸ ਸੈਸ਼ਨ ਵਿੱਚ ਇਸਲਾਮਿਕ ਸਹਿਕਾਰਤਾ ਸੰਗਠਨ ਦੇ ਮੈਂਬਰ ਦੇਸ਼ ਇਕਜੁੱਟ ਰਹੇ, 67 ਓਆਈਸੀ ਫਲਸਤੀਨ ਦੇ ਹੱਕ ਵਿੱਚ ਖੁੱਲ੍ਹ ਕੇ ਖੜ੍ਹਾ ਸੀ ਜੰਗਬੰਦੀ ਤੋਂ ਪਹਿਲਾਂ 11 ਦਿਨਾਂ ਤੱਕ ਚੱਲੀ ਹਿੰਸਕ ਝੜਪ ਵਿਚ ਗਾਜਾ ’ਚ ਘੱਟੋ-ਘੱਟ 248 ਜਣਿਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ 66 ਬੱਚੇ ਤੇ 39 ਔਰਤਾਂ ਵੀ ਸ਼ਾਮਲ ਹਨ।
ਇਜ਼ਰਾਇਲ ’ਚ ਵੀ 12 ਜਣਿਆਂ ਦੀ ਮੌਤ ਹੋਈ ਹੈ। ਇਜ਼ਰਾਇਲ ਦਾ ਕਹਿਣਾ ਹੈ ਕਿ ਉਸਨੇ ਹਮਾਸ ਦੇ ਰਾਕੇਟਾਂ ਦੇ ਜਵਾਬ ਵਿੱਚ ਹਮਲੇ ਕੀਤੇ। ਯੂਐੱਨਐੱਚਆਰਸੀ ਦੇ ਇਸ ਮਤੇ ’ਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਇਜ਼ਰਾਇਲੀ ਪੀਐੱਮ ਨੇ ਯੂਐੱਨਐੱਚਆਰਸੀ ਦੇ ਮਤੇ ’ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ਯੂਐੱਨਐੱਚਆਰਸੀ ’ਚ ਲਿਆ ਗਿਆ ਸ਼ਰਮਨਾਕ ਫੈਸਲਾ ਇੱਕ ਹੋਰ ਉਦਾਹਰਨ ਹੈ ਕਿ ਸੰਯੁਕਤ ਰਾਸ਼ਟਰ ਦੀ ਇਹ ਸੰਸਥਾ ਕਿਵੇਂ ਇਜ਼ਰਾਇਲ ਵਿਰੋਧੀ ਮੰਸ਼ਾ ਨਾਲ ਗ੍ਰਸਤ ਹੈ ਇੱਕ ਵਾਰ ਫਿਰ ਤੋਂ ਆਟੋਮੈਟਿਕ ਬਹੁਮਤ ਵਾਲੀ ਇਸ ਕਾਊਂਸਿਲ ਨੇ ਕਤਲੇਆਮ ਕਰਨ ਵਾਲੇ ਅੱਤਵਾਦੀ ਸੰਗਠਨ, ਜਿਸ ਨੇ ਜਾਣ-ਬੁੱਝ ਕੇ ਇਜ਼ਰਾਇਲੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਤੇ ਗਾਜਾ ਦੇ ਲੋਕਾਂ ਨੂੰ ਢਾਲ ਵਾਂਗ ਇਸਤੇਮਾਲ ਕੀਤਾ, ਉਨ੍ਹਾਂ ਦੇ ਅਪਰਾਧਾਂ ’ਤੇ ਪਰਦਾ ਪਾ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।