ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home ਸੂਬੇ ਪੰਜਾਬ ਪਿੰਡ ਚਾਂਗਲੀ ’...

    ਪਿੰਡ ਚਾਂਗਲੀ ’ਚ ਚੋਰੀ ਦੀ ਵੱਡੀ ਵਾਰਦਾਤ, 21 ਤੋਲੇ ਸੋਨੇ ਸਮੇਤ 10000 ਦੀ ਨਕਦੀ ਚੋਰੀ

    Major Theft Incident Sachkahoon

    ਪਿੰਡ ਚਾਂਗਲੀ ’ਚ ਚੋਰੀ ਦੀ ਵੱਡੀ ਵਾਰਦਾਤ, 21 ਤੋਲੇ ਸੋਨੇ ਸਮੇਤ 10000 ਦੀ ਨਕਦੀ ਚੋਰੀ

    (ਰਵੀ ਗੁਰਮਾ) ਸ਼ੇਰਪੁਰ। ਇੱਥੋਂ ਨੇੜਲੇ ਪਿੰਡ ਚਾਂਗਲੀ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਕਿਸਾਨ ਸਿੰਦਰ ਸਿੰਘ ਨੇ ਦੱਸਿਆਂ ਕਿ ਬੀਤੀ ਰਾਤ ਉਹ ਕੂਲਰ ਲਗਾ ਕੇ ਬਾਹਰ ਵਿਹੜੇ ਵਿਚ ਪਏ ਸਨ। ਜਦੋਂ ਉਹ ਸਵੇਰੇ ਉਠੇ ਤਾਂ ਦੇਖਿਆ ਕਿ ਕਮਰੇ ਵਿਚ ਅਲਮਾਰੀ ’ਤੇ ਪੇਟੀ ਦਾ ਸਾਮਾਨ ਖਿੱਲਰਿਆ ਪਿਆ ਹੈ। ਜਿਸ ਵਿੱਚੋਂ 21 ਤੋਲੇ ਸੋਨਾ ’ਤੇ ਦਸ ਹਜ਼ਾਰ ਦੀ ਨਕਦੀ ਗਾਇਬ ਹੋ ਗਈ ਹੈ। ਇਸ ਸਬੰਧੀ ਅਸੀਂ ਥਾਣਾ ਸਦਰ ਧੂਰੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਦੋਂ ਪੜ੍ਹਤਾਲੀਆਂ ਅਫਸਰ ਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਚਾ ਦਰਜ ਕਰ ਲਿਆ ਗਿਆ ਹੈ। ਫਿੰਗਰਪਿ੍ਰੰਟ ’ਤੇ ਡਾਗ ਸਕਾਟ ਟੀਮਾਂ ਨੂੰ ਬੁਲਾ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ