ਕੋਰਟ ਨੇ ਦਿੱਤੀ ਮਨਜ਼ੂਰੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ ਨੇ ਐਨਡੀਏ (ਨੈਸ਼ਨਲ ਡਿਫੈਂਸ ਅਕੈਡਮੀ) ’ਚ ਲੜਕੀਆਂ ਦੀ ਪੜਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ 5 ਸਤੰਬਰ ਨੂੰ ਐਨਡੀਏ ਦੀ ਦਾਖਲਾ ਪ੍ਰੀਖਿਆ ਹੋਣੀ ਹੈ ਦਾਖਲੇ ’ਤੇ ਫੈਸਲਾ ਬਾਅਦ ’ਚ ਹੋਵੇਗਾ, ਪਰੰਤੂ ਕੋਰਟ ਨੇ ਅੱਜ ਪ੍ਰੀਖਿਆ ’ਚ ਸ਼ਾਮਲ ਹੋਣ ’ਤੇ ਸਹਿਮਤੀ ਪ੍ਰਗਟਾਅ ਦਿੱਤੀ ਹੈ ਜ਼ਿਕਰਯੋਗ ਹੈ ਕਿ ਲੜਕੀਆਂ ਨੂੰ ਹੁਣ ਤੱਕ ਨੈਸ਼ਨਲ ਡਿਫੈਂਸ ਅਕੈਡਮੀ ਦੀ ਪ੍ਰੀਖਿਆ ’ਚ ਸ਼ਾਮਲ ਹੋਣ ਦੀ ਇਜ਼ਾਜਤ ਨਹੀਂ ਸੀ।
ਸੈਨਿਕ ਸਕੂਲਾਂ ’ਚ ਕੁੜੀਆਂ ਦੀ ਹੋਵੇਗੀ ਐਂਟਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ਼ਾਦੀ ਦਿਵਸ ’ਤੇ ਇੱਕ ਅਹਿਮ ਐਲਾਨ ਕੀਤਾ ਸੀ ਹੁਣ ਦੇਸ਼ ਦੇ ਸਾਰੇ ਸੈਨਿਕ ਸਕੂਲਾਂ ’ਚ ਲੜਕੀਆ ਦਾਖਲਾ ਲੈ ਸਕਣਗੀਆਂ ਐਨਡੀਏ ’ਚ ਹਰ ਸਾਲ ਪਹੁੰਚਣ ਵਾਲੇ ਲੜਕਿਆਂ ’ਚ ਜ਼ਿਆਦਾਤਰ ਸੈਨਿਕ ਸਕੂਲ ਦੇ ਹੀ ਹੁੰਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ