Heroin: ਕੰਵਰਪਾਲ ਤੋਂ ਬਰਾਮਦ ਹੈਰੋਇਨ ਮਾਮਲੇ ਦੀਆਂ ਬਾਰਡਰ ਪਾਰ ਤਸਕਰਾਂ ਨਾਲ ਜੁੜੀਆਂ ਤਾਰਾਂ

Heroin
 ਲੁਧਿਆਣਾ ਇੱਕ ਵਿਅਕਤੀ ਕੋਲੋਂ ਬਰਾਮਦ ਹੈਰੋਇਨ ਦੇ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਡੀਸੀਪੀ ਸ਼ੁਭਮ ਅਗਰਵਾਲ।

ਮਹਾਂਗਨਰ ਦੇ ਹੀ ਇੱਕ ਵਿਅਕਤੀ ਨੇ ਉਸਦਾ ਪਾਕਿਸਤਾਨ ’ਚ ਨਸ਼ਾ ਤਸਕਰਾਂ ਨਾਲ ਕਰਵਾਇਆ ਸੀ ਤਾਲਮੇਲ : ਕੰਵਰਪਾਲ

Heroin: (ਜਸਵੀਰ ਸਿੰਘ ਗਹਿਲ) ਲੁਧਿਆਣਾ। ਕ੍ਰਾਈਮ ਬ੍ਰਾਂਚ ਲੁਧਿਆਣਾ ਨੇ ਬੀਤੇ ਦਿਨੀਂ ਕਾਬੂ ਕੀਤੇ ਗਏ ਇੱਕ ਤਸਕਰ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ’ਚ ਬਰਾਮਦ ਹੈਰੋਇਨ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਬਰਾਮਦ ਹੋਈ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਆਈ ਹੈ ਜਿਸ ਨੂੰ ਗ੍ਰਿਫ਼ਤਾਰ ਵਿਅਕਤੀ ਵੱਲੋਂ ਫੋਨ ਕਰਕੇ ਮੰਗਵਾਇਆ ਸੀ। Heroin

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ- 1 ਦੀ ਟੀਮ ਵੱਲੋਂ 26 ਦਸੰਬਰ ਨੂੰ ਕੰਵਰਪਾਲ ਸਿੰਘ ਉਰਫ਼ ਮਿੰਟੂ ਵਾਸੀ ਮੁਹੱਲਾ ਅਸ਼ੋਕ ਨਗਰ ਸਲੇਮਟਾਬਰੀ (ਲੁਧਿਆਣਾ) ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 225 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਖਿਲਾਫ਼ ਥਾਣਾ ਸਲੇਮਟਾਬਰੀ ਵਿਖੇ ਮੁਕੱਦਮਾ ਰਜਿਸਟਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਕੰਵਰਪਾਲ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਘਰ ’ਚ ਹੋਰ ਵੀ ਹੈਰੋਇਨ ਛੁਪਾ ਕੇ ਰੱਖੀ ਹੈ ਜਿਸ ਪਿੱਛੋਂ ਰੇਡ ਕਰਕੇ ਉਕਤ ਦੇ ਘਰੋਂ 4 ਕਿੱਲੋ 755 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ। Heroin

ਇਹ ਵੀ ਪੜ੍ਹੋ: Children Good News : ਸੂਈ ਹੁਣ ਨਹੀਂ ਚੁੰਬੇਗੀ, ਆਈਆਈਟੀ ਬੰਬੇ ਨੇ ਬਣਾਈ ਸ਼ਾਕਵੇਵ ਸਿਰਿੰਜ

ਡੀਸੀਪੀ ਅਗਰਵਾਲ ਮੁਤਾਬਕ ਕੰਵਰਪਾਲ ਨੇ ਮੰਨਿਆ ਕਿ ਉਹ ਪਹਿਲਾਂ ਵੀ ਤਸਕਰੀ ਦੇ ਕਈ ਮਾਮਲਿਆਂ ਵਿੱਚ ਨਾਮਜ਼ਦ ਹੈ ਤੇ ਉਸਨੇ ਹਾਲ ਹੀ ਵਿੱਚ ਪੁਲਿਸ ਨੂੰ ਬਰਾਮਦ ਹੋਈ ਹੈਰੋਇਨ ਪਾਕਿਸਤਾਨ ਤੋਂ ਫੋਨ ਜ਼ਰੀਏ ਮੰਗਵਾਈ ਹੈ। ਉਨ੍ਹਾਂ ਦੱਸਿਆ ਕਿ ਤਸਕਰ ਨੇ ਇਹ ਵੀ ਮੰਨਿਆ ਹੈ ਕਿ ਉਹ ਦਸਵੀਂ ਜਮਾਤ ਪਾਸ ਹੈ ਤੇ ਕਰੀਬ 4-5 ਸਾਲਾਂ ਤੋਂ ਹੈਰੋਇਨ ਦੀ ਤਸ਼ਕਰੀ ਦਾ ਧੰਦਾ ਕਰਦਾ ਆ ਰਿਹਾ ਹੈ ਜਿਸ ’ਚ ਉਸ ਕੋਲੋਂ ਪੀਰੂ ਬੰਦਾ ਮੁਹੱਲਾ ਸਲੇਮਟਾਬਰੀ ਦਾ ਵਸਨੀਕ ਸੈਮ ਨਾਂਅ ਦਾ ਇੱਕ ਵਿਅਕਤੀ ਸਪਲਾਈ ਲੈਂਦਾ ਹੈ। ਜਿਸ ਦੇ ਬਾਰਡਰ ਪਾਰ ਪਾਕਿਸਤਾਨ ਵਿੱਚ ਨਸ਼ਾ ਸਮੱਗਲਰਾਂ ਨਾਲ ਸਬੰਧ ਹਨ। ਉਸ (ਕੰਵਰਪਾਲ) ਦਾ ਤਾਲਮੇਲ ਵੀ ਪਾਕਿਸਤਾਨੀ ਸਮੱਗਲਰਾਂ ਨਾਲ ਸੈਮ ਨੇ ਹੀ ਕਰਵਾਇਆ ਸੀ ਜਿਸ ਤੋਂ ਬਾਅਦ ਉਸਨੇ ਫੋਨ ’ਤੇ ਸੰਪਰਕ ਕਰਕੇ ਉਕਤ ਕੁੱਲ 5 ਕਿੱਲੋ 10 ਗ੍ਰਾਮ ਹੈਰੋਇਨ ਪਾਕਿਸਤਾਨ ਤੋਂ ਹੀ ਮੰਗਵਾਈ ਹੈ।

ਇਹ ਵੀ ਪੜ੍ਹੋ: Protest: ਮਿਡ-ਡੇ-ਮੀਲ ਵਰਕਰਾਂ ਨੇ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਲਾਇਆ ਧਰਨਾ

ਉਨ੍ਹਾਂ ਇਹ ਵੀ ਦੱਸਿਆ ਕਿ ਕਾਬੂ ਤਸਕਰ ਦੇ ਦੱਸਣ ਮੁਤਾਬਕ 21 ਦਸੰਬਰ ਨੂੰ ਪਾਕਿਸਤਾਨੀ ਤਸਕਰ ਨਾਲ ਗੱਲਬਾਤ ਉਪਰੰਤ ਬਾਘਾ ਬਾਰਡਰ ਤੋਂ ਤਕਰੀਬਨ 2 ਕਿਲੋਮੀਟਰ ਪਹਿਲਾਂ ਇੱਕ ਵਿਅਕਤੀ ਜਿਸ ਨਾਲ ਉਕਤ ਕਾਬੂ ਤਸਕਰ ਦੀ ਵਟਸਐਪ ਰਾਹੀਂ ਗੱਲ ਹੁੰਦੀ ਸੀ, ਹੀ ਕੰਵਰਪਾਲ ਨੂੰ ਦੇ ਕੇ ਗਿਆ ਸੀ ਜਿਸ ਨੂੰ ਕੰਵਰਪਾਲ ਅੰਮ੍ਰਿਤਸਰ ਤੋਂ ਲੁਧਿਆਣਾ ਲੈ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਖੁਲਾਸੇ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਕੰਵਰਪਾਲ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਜਿਸ ਪਾਸੋਂ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਤ ਕਰਕੇ ਉਸਦੇ ਹੋਰ ਸਾਥੀਆਂ ਤੋਂ ਇਲਾਵਾ ਤਸ਼ਕਰੀ ਤੋਂ ਕੀਤੀ ਕਮਾਈ ਨਾਲ ਖ੍ਰੀਦ ਕੀਤੀਆਂ ਪ੍ਰਾਪਰਟੀਆਂ, ਵਹੀਕਲ ਤੇ ਹੋਰ ਸਮਾਨ ਬਾਰੇ ਜਾਣਕਾਰੀ ਇਕੱਤਰ ਕਰਕੇ ਅਟੈਚ ਕਰਵਾਇਆ ਜਾਵੇਗਾ। ਕੰਵਰਪਾਲ ਕੋਲੋਂ ਬਰਾਮਦ ਕੁੱਲ ਹੈਰੋਇਨ ਦੀ ਮਾਰਕੀਟ ਕੀਮਤ 35 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। Heroin

LEAVE A REPLY

Please enter your comment!
Please enter your name here