Punjab Tehsil Reshuffle: ਪੰਜਾਬ ਦੀਆਂ ਤਹਿਸੀਲਾਂ ’ਚ ਵੱਡਾ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ

Punjab Tehsil Reshuffle
Punjab Tehsil Reshuffle: ਪੰਜਾਬ ਦੀਆਂ ਤਹਿਸੀਲਾਂ ’ਚ ਵੱਡਾ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ

ਖ਼ਤਮ ਨਹੀਂ ਹੋ ਰਿਹਾ ਸੀ ਭ੍ਰਿਸ਼ਟਾਚਾਰ, ਸਾਰੇ ਰਜਿਸਟਰੀ ਕਲਰਕਾਂ ਦਾ ਤਬਾਦਲਾ

  • 7 ਸਾਲਾਂ ਦੀ ਘੱਟ ਉਮਰ ਵਾਲੇ ਨਵੇਂ ਕਲਰਕਾਂ ਨੂੰ ਡਿਊਟੀ ’ਤੇ ਲਾਉਣਗੇ ਡਿਪਟੀ ਕਮਿਸ਼ਨਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Tehsil Reshuffle: ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਤਹਿਸੀਲਾਂ ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਸ ਚ ਕਾਮਯਾਬੀ ਹਾਸਲ ਹੁੰਦੀ ਨਜ਼ਰ ਨਹੀਂ ਆ ਰਹੀ। ਤਹਿਸੀਲਦਾਰਾਂ ਤੋਂ ਬਾਅਦ ਪੰਜਾਬ ਦੀਆਂ ਤਹਿਸੀਲਾਂ ਵਿਚ ਰਜਿਸਟਰੀ ਕਲਰਕ ਭ੍ਰਿਸ਼ਟਾਚਾਰ ਕਰਨ ਵਿਚ ਲਗੇ ਹੋਏ ਹਨ। ਪੰਜਾਬ ਦੇ ਰੈਵਨਿਊ ਵਿਭਾਗ ਵਲੋਂ ਇਸ ਜਾਲ ਨੂੰ ਕੱਟਣ ਲਈ ਛੁਟੀ ਵਾਲੇ ਦਿਨ ਵਡੇ ਆਦੇਸ਼ ਜਾਰੀ ਕਰਦੇ ਹੋਏ ਸਾਰੇ ਹੀ ਰਜਿਸਟਰੀ ਕਲਰਕਾ ਦੀ ਛੁਟੀ ਕਰਨ ਦੇ ਆਦੇਸ਼ ਜਾਰੀ ਕਰ ਦਿਤੇ ਹਨ। Punjab Tehsil Reshuffle

ਇਹ ਖਬਰ ਵੀ ਪੜ੍ਹੋ : Trump Tariff Policy: ਟਰੰਪ ਦੀ ਟੈਰਿਫ ਨੀਤੀ ਅਤੇ ਭਾਰਤ ਦੀ ਖੁਦਮੁਖਤਿਆਰੀ ਦੀ ਪ੍ਰੀਖਿਆ

ਰੈਵਨਿਊ ਵਿਭਾਗ ਦੇ ਵਧੀਕ ਮੁਖ ਸਕਤਰ ਅਨੁਰਾਗ ਵਰਮਾ ਵਲੋਂ ਪੰਜਾਬ ਭਰ ਦੇ ਸਾਰੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਆਦੇਸ਼ ਜਾਰੀ ਕਰ ਦਿਤੇ ਹਨ ਅਤੇ ਅਗਲੇ ਸਤ ਦਿਨਾਂ ਦੇ ਚ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਨ ਦੇ ਨਾਲ ਨਾਲ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ। ਵਧੀਕ ਮੁਖ ਸਕਤਰ ਅਨੁਰਾਗ ਵਰਮਾ ਵਲੋਂ ਜਾਰੀ ਕੀਤੇ ਗਏ ਡਿਪਟੀ ਕਮਿਸ਼ਨਰਾਂ ਨੂੰ ਪਤਰ ਵਿਚ ਲਿਖਿਆ ਗਿਆ ਹੈ ਕਿ ਉਹਨਾਂ ਦੀ ਜਾਣਕਾਰੀ ਵਿਚ ਆਇਆ ਹੈ ਕਿ ਪੰਜਾਬ ਦੇ ਜ਼ਿਲ੍ਹਿਆਂ ’ਚ ਗਿਣਤੀ ਦੇ ਹੀ ਰਜਿਸਟਰੀ ਕਲਰਕ ਵਿਭਾਗੀ ਇਮਤਿਹਾਨ ਨੂੰ ਪਾਸ ਕਰਦੇ ਹਨ। ਵਿਭਾਗੀ ਇਮਤਿਹਾਨ ਪਾਸ ਕਰਨ ਦੀ ਗਿਣਤੀ ਘਟ ਹੋਣ ਕਰਕੇ। Punjab Tehsil Reshuffle

ਉਹੀ ਮੁਲਾਜ਼ਮ ਮੁੜ ਰਜਿਸਟਰੀ ਕਲਰਕ ਦੀ ਪੋਸਟ ’ਤੇ ਤੈਨਾਤ ਕੀਤੇ ਜਾਂਦੇ ਹਨ, ਜਿਸ ਕਾਰਨ ਹੀ ਤਹਿਸੀਲਾਂ ਵਿਚ ਰਿਸ਼ਵਤਖੋਰੀ ਦਾ ਨੈਕਸਸ ਤੋੜਨ ਵਿਚ ਮੁਸ਼ਕਲਾਂ ਆ ਰਹੀਆਂ ਹਨ ਇਸ ਲਈ ਸਰਕਾਰ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੋ ਮੁਲਾਜ਼ਮ ਇਸ ਵੇਲੇ ਬਤੌਰ ਰਜਿਸਟਰੀ ਕਲਰਕ ਤੈਨਾਤ ਹਨ ਉਹਨਾਂ ਨੂੰ ਰਜਿਸਟਰੀ ਕਲਰਕ ਦੀ ਅਸਾਮੀ ਤੋਂ ਤਬਦੀਲ ਕਰਦੇ ਹੋਏ ਰਿਪੋਰਟ ਭੇਜੀ ਜਾਵੇ ਅਤੇ ਜਿਨ੍ਹਾਂ ਮੁਲਾਜ਼ਮਾਂ ਦੀ ਅਜੇ ਸਤ ਸਾਲ ਤੋਂ ਘਟ ਨੌਕਰੀ ਹੋਈ ਹੈ, ਕੇਵਲ ਉਹਨਾਂ ਨੂੰ ਹੀ ਸਬਜਿਸਟਰਾਰ ਜਾਂ ਫਿਰ ਜੁਆਇੰਟ ਸਬ ਰਜਿਸਟਰਾਰ ਦੇ ਨਾਲ ਰਜਿਸਟਰੀ ਦੇ ਕੰਮ ਵਿਚ ਸਹਿਯੋਗ ਦੇਣ ਲਈ ਨਿਯੁਕਤ ਕੀਤਾ ਜਾਵੇ। ਇਨ੍ਹਾਂ ਮੁਲਾਜ਼ਮਾਂ ਨੂੰ ਲੋੜੀਂਦਾ ਇਮਤਿਹਾਨ ਅਗਲੇ ਛੇ ਮਹੀਨਿਆਂ ਵਿਚ ਪਾਸ ਕਰਨ ਦਾ ਸਮਾਂ ਦਿਤਾ ਜਾਂਦਾ ਹੈ। Punjab Tehsil Reshuffle