Arrests In Theft Case: ਪਾਰਸਲਾਂ ’ਚੋਂ ਮਹਿੰਗੇ ਫੋਨ ਕੱਢ ਕੇ ਖਾਲੀ ਡੱਬਾ ਪੈਕ ਕਰਨ ਵਾਲੇ ਦੋ ਗ੍ਰਿਫ਼ਤਾਰ

Arrests In Theft Case
ਪਟਿਆਲਾ :ਡੀਐਸਪੀ ਹਰਮਨਜੀਤ ਸਿੰਘ ਚੀਮਾ ਜਾਣਕਾਰੀ ਦਿੰਦੇ ਹੋਏ।

ਐਪਲ ਕੰਪਨੀ ਦੇ ਮਹਿੰਗੇ 18 ਆਈਫੋਨ ਤੇ 2 ਮੈਕਬੁੱਕ ਸਮੇਤ ਕੀਤੇ ਗ੍ਰਿਫ਼ਤਾਰ

Arrests In Theft Case: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਵੱਲੋਂ ਐਪਲ ਕੰਪਨੀ ਦੇ ਮਹਿੰਗੇ ਆਈਫੋਨ ਅਤੇ ਲੈਪਟੋਪ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪੁਲਿਸ ਨੇ ਮਹਿੰਗੇ 18 ਆਈਫੋਨ ਅਤੇ 2 ਲੈਪਟਾਪ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਹਰਮਨਜੀਤ ਸਿੰਘ ਚੀਮਾ ਘਨੌਰ ਨੇ ਦੱਸਿਆ ਕਿ ਐੱਸਆਈ ਸਵਰਨ ਸਿੰਘ ਮੁੱਖ ਅਫਸਰ ਥਾਣਾ ਸ਼ੰਭੂ ਦੀ ਅਗਵਾਈ ਹੇਠ ਪੁਲਿਸ ਚੌਂਕੀ ਤੇਪਲਾ ਦੇ ਜਜਵਿੰਦਰ ਸਿੰਘ ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Punjab Cabinet : ਪੰਜਾਬ ਕੈਬਨਿਟ ’ਚ ਵੱਡਾ ਫੇਰਬਦਲ

ਉਨ੍ਹਾਂ ਦੱਸਿਆ ਕਿ ਵਿਕਰਮਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਸਰਾਲਾ ਕਲਾਂ ਥਾਣਾ ਘਨੌਰ ਅਤੇ ਸੁਖਵੀਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਮਰਦਾਪੁਰ ਥਾਣਾ ਸ਼ੰਭੂ ਜੋ ਕਿ ਰਿਲਾਇੰਸ ਕੰਪਨੀ ਅਤੇ ਡਿਲਵਰੀ ਗਡਾਊਨ ਵਿੱਚ ਨੌਕਰੀ ਕਰਦੇ ਹਨ ਅਤੇ ਜੋ ਦੋਵੇਂ ਪਾਰਸਲਾਂ ਵਿੱਚੋਂ ਐਪਲ ਕੰਪਨੀ ਦੇ ਮਹਿੰਗੇ ਆਈ ਫੋਨ ਅਤੇ ਮੈਕਬੁੱਕ/ਲੈਪਟੋਪ ਕੱਢ ਕੇ ਖਾਲੀ ਡੱਬਾ ਦੁਬਾਰਾ ਪੈਕ ਕਰ ਦਿੰਦੇ ਸਨ। ਜਦੋਂ ਉਹ ਪਾਰਸਲ ਗ੍ਰਾਹਕ ਕੋਲ ਜਾਂਦੇ ਸਨ ਤਾਂ ਉਨ੍ਹਾਂ ਨੂੰ ਖਾਲੀ ਡੱਬੇ ਮਿਲਦੇ ਸਨ।

ਸਹਾਇਕ ਥਾਣੇਦਾਰ ਜਜਵਿੰਦਰ ਸਿੰਘ ਨੇ ਡਿਲਵਰੀ ਕੰਪਨੀ ਦੇ ਸਕਿਉਰਟੀ ਮੈਨੇਜਰ ਸੁਨੀਲ ਕੁਮਾਰ ਸਰਮਾ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕਰਕੇ ਤਫ਼ਤੀਸ਼ ਕੀਤੀ ਅਤੇ ਦੌਰਾਨੇ ਤਫ਼ਤੀਸ ਵਿਕਰਮਜੀਤ ਸਿੰਘ ਅਤੇ ਸੁਖਵੀਰ ਸਿੰਘ ਅਤੇ ਉਨ੍ਹਾਂ ਪਾਸੋਂ ਚੋਰੀ ਕੀਤੇ ਐਪਲ ਕੰਪਨੀ ਦੇ 18 ਆਈਫੋਨ ਅਤੇ 02 ਮੈਕਬੁੱਕ/ਲੈਪਟੋਪ ਬ੍ਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। Arrests In Theft Case