Moga News: ਮੋਗਾ (ਵਿੱਕੀ ਕੁਮਾਰ): ਅੱਜ ਤੜਕਸਾਰ ਮੋਗਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ। ਜਿਸ ਵਿਚ ਇੱਕ ਬਦਮਾਸ਼ ਜ਼ਖ਼ਮੀ ਹੋਇਆ ਹੈ। ਇਹ ਬਦਮਾਸ਼ ਬੰਬੀਹਾ ਭਾਈ ਗਰੁੱਪ ਦਾ ਸਾਥੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨ ਪਿੰਡ ਡਾਲਾ ਵਿਖੇ ਦਿਨ-ਦਿਹਾੜੇ ਦੋ ਨੌਜਵਾਨਾਂ ਵੱਲੋਂ ਪੰਚਾਇਤ ਮੈਂਬਰ ਦੇ ਘਰ ਬਾਹਰ ਹੋਈ ਫਾਇਰਿੰਗ ਮਾਮਲੇ ਵਿੱਚ ਇਹ ਬਦਮਾਸ਼ ਲੋੜੀਂਦਾ ਸੀ। ਇਸ ਦਾ ਨਾਂਅ ਅਮਨ ਦੱਸਿਆ ਜਾ ਰਿਹਾ ਹੈ ਬੰਬੀਹਾ ਭਾਈ ਗਰੁੱਪ ਦਾ ਸਾਥੀ ਹੈ। ਇਸ ’ਤੇ ਚਾਰ ਮਾਮਲੇ ਪਹਿਲਾ ਵੀ ਦਰਜ ਹਨ ਅਤੇ ਇਹ ਬਦਮਾਸ਼ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਮੋਗਾ ਅਜੇ ਗਾਂਧੀ ਨੇ ਕਿਹਾ ਕਿ 12 ਫਰਵਰੀ ਨੂੰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਪਿੰਡ ਡਾਲਾ ਦੇ ਪੰਚਾਇਤ ਮੈਂਬਰ ਦੇ ਘਰ ਦੇ ਬਾਹਰ ਵਿਦੇਸ਼ ਵਿੱਚ ਰਹਿੰਦੇ ਵਿਅਕਤੀ ਦੇ ਕਹਿਣ ’ਤੇ ਗੋਲੀਆਂ ਚਲਾਈਆਂ ਸਨ। ਜਿਸ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰਾਮੂਵਾਲਾ ਵਿਖੇ ਅਮਨ ਜੋ ਕਿ ਬੰਬੀਹਾ ਗਰੁੱਪ ਨਾਲ ਸੰਬੰਧਿਤ ਹੈ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਹੈ ਮੌਕੇ ’ਤੇ ਸਾਡੀ ਪੁਲਿਸ ਟੀਮ ਪਹੁੰਚੀ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਗੋਲੀਆਂ ਚਲਾਈਆਂ ਗਈਆਂ। Moga News
Read Also : Fire Accident: ਦੁਕਾਨ ’ਚ ਲੱਗੀ ਭਿਆਨਕ ਅੱਗ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਕਾਬੂ
ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਗੋਲੀਆਂ ਚਲਾਈਆਂ ਤਾਂ ਅਮਨ ਦੇ ਗੋਲੀ ਲੱਗੀ ਜਿਸ ਨਾਲ ਉਹ ਜ਼ਖਮੀ ਹੋ ਗਿਆ। ਜਿਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਉਸ ਕੋਲੋਂ ਇੱਕ 32 ਬੋਰ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ। ਇਹ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਇਹ ਬੰਬੀਹਾ ਭਾਈ ਗਰੁੱਪ ਨਾਲ ਸੰਬੰਧਿਤ ਹੈ ਕਿਸੇ ਵਿਦੇਸ਼ ਵਿੱਚ ਬੈਠੇ ਵਿਅਕਤੀ ਦੁਆਰਾ ਕਹਿਣ ’ਤੇ ਇਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਅੱਗੇ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ ਇਸ ਉੱਪਰ ਪਹਿਲਾਂ ਵੀ ਚਾਰ ਮਾਮਲੇ ਅਸਲਾ ਐਕਟ ਅਤੇ ਐਨਡੀਪੀਐਸ ਦੇ ਤਹਿਤ ਦਰਜ ਹਨ।