Police Action Punjab: ਪੰਜਾਬ ਦੇ ਇਸ ਇਲਾਕੇ ’ਚ ਪੁਲਿਸ ਦੀ ਵੱਡੀ ਕਾਰਵਾਈ, ਪੁਲਿਸ ਮੁਕਾਬਲੇ ਦੌਰਾਨ ਦੋ ਲੋੜੀਂਦੇ ਮੁਲਜ਼ਮ ਜਖਮੀ, ਪੁਲਿਸ ਨੇ ਕੀਤੇ ਕਾਬੂ

Police Action Punjab
Police Action Punjab: ਪੰਜਾਬ ਦੇ ਇਸ ਇਲਾਕੇ ’ਚ ਪੁਲਿਸ ਦੀ ਵੱਡੀ ਕਾਰਵਾਈ, ਪੁਲਿਸ ਮੁਕਾਬਲੇ ਦੌਰਾਨ ਦੋ ਲੋੜੀਂਦੇ ਮੁਲਜ਼ਮ ਜਖਮੀ, ਪੁਲਿਸ ਨੇ ਕੀਤੇ ਕਾਬੂ

Police Action Punjab: ਫਾਜ਼ਿਲਕਾ (ਰਜਨੀਸ਼ ਰਵੀ)। ਇੰਸਪੈਕਟਰ ਲੇਖ ਰਾਜ, ਐਸਐਚਓ ਥਾਣਾPolice Action Punjab:  ਸਿਟੀ ਫਾਜ਼ਿਲਕਾ ਦੀ ਅਗਵਾਈ ਹੇਠ ਅੱਜ ਪੁਖਤਾ ਇਨਪੁੱਟਸ ਦੇ ਆਧਾਰ ’ਤੇ ਪੁਲਿਸ ਟੀਮ ਵੱਲੋਂ ਥਾਣਾ ਅਰਨੀਵਾਲਾ ਦੀ ਹੱਦ ’ਚ ਛਾਪਾਮਾਰੀ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਕੇਸਾਂ ’ਚ ਦੋ ਲੋੜੀਂਦੇ ਵਿਅਕਤੀਆਂ ਨੂੰ ਹੋ ਗਿਆ ਗ੍ਰਿਫਤਾਰ ਕੀਤਾ ਹੈ। ਜੋ ਕਤਲ ਅਤੇ ਹੋਰ ਗੰਭੀਰ ਮਾਮਲਿਆਂ ਵਿੱਚ ਲਿਪਤ ਹਨ ਨੇ ਭੱਜਣ ਦੀ ਕੋਸ਼ਿਸ਼ ਕੀਤੀ। Fazilka Encounter News

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੱਜਣ ਦੀ ਕੋਸ਼ਿਸ਼ ਕਰਨ ਵੇਲੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੋਵਾਂ ਨੂੰ ਲੱਤਾਂ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਹਨਾਂ ਦੇ ਨਾਂਅ ਸਾਹਿਲ ਜੋਸ਼ਨ ਪੁੱਤਰ ਸੰਦੀਪ ਕੁਮਾਰ ਵਾਸੀ ਚੱਕ ਸੁੱਕੜ, ਸੁਖਪਾਲ ਸਿੰਘ ਪਾਲੂ ਪੁੱਤਰ ਸਤਨਾਮ ਸਿੰਘ ਵਾਸੀ ਮਾਹੂਆਣਾ ਰੋਡ, ਅਰਨੀਵਾਲਾ ਦੋਵੇਂ ਕਥਿਤ ਅਪਰਾਧੀਆਂ ਵਿਰੁੱਧ ਕਤਲ ਅਤੇ ਹੋਰ ਕਈ ਗੰਭੀਰ ਕੇਸ ਦਰਜ ਹਨ।

Read Also : ਫਿਰ ਹਿੱਲੀ ਧਰਤੀ, 3.0 ਤੀਬਰਤਾ ਦੇ ਭੂਚਾਲ ਨਾਲ ਦਹਿਸ਼ਤ

ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਗਿਆ ਕਿ ਅਬੋਹਰ ਵਿਖੇ ਹੋਏ ਸੰਜੇ ਵਰਮਾ (ਨਿਊ ਵੀ ਆਰ ਵੈਲ ਮਾਲਿਕ) ਅਤੇ ਪਿਛਲੇ ਦਿਨੀਂ ਕੋਰਟ ਕੰਪਲੈਕਸ ਫ਼ਾਜ਼ਿਲਕਾ ਵਿਖੇ ਹੋਏ ਕਤਲ ਮਾਮਲੇ ਵਿੱਚ ਵੀ ਇਨ੍ਹਾਂ ਦਾ ਅਹਿਮ ਹੱਥ ਹੈ। ਅੱਗੇ ਜਾਂਚ ਜਾਰੀ ਹੈ।

Police Action Punjab

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਉੱਪਰ ਵੱਖ-ਵੱਖ ਧਾਰਾ ਤਹਿਤ ਪੀਐਸ ਸਿਟੀ ਫਾਜ਼ਿਲਕਾ ਵਿਖ਼ੇ ਦਰਜ ਕੀਤਾ ਗਿਆ ਸੀ। ਜਿਸ ਮ੍ਰਿਤਕ ਸਾਹਿਲਪ੍ਰੀਤ ਦੇ ਪਿਤਾ ਸੁਖਵਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਲਗਭਗ 4-5 ਦਿਨ ਪਹਿਲਾਂ, ਕੁਝ ਮੁਲਜ਼ਮਾਂ ਨੇ ਉਨ੍ਹਾਂ ਨੂੰ ਫ਼ੋਨ ’ਤੇ ਧਮਕੀ ਦਿੱਤੀ ਸੀ ਕਿ ਅਸੀਂ ਤੁਹਾਡੇ ਪੁੱਤਰ ਨੂੰ ਜਿਊਂਦਾ ਨਹੀਂ ਰਹਿਣ ਦੇਵਾਂਗੇ।

ਸਾਹਿਲਪ੍ਰੀਤ ਸਿੰਘ ਪੁੱਤਰ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ, ਲੀਗਲ ਅਤੇ ਅਸਲਾ ਐਕਟ ਦੇ ਦੋਸ਼ਾਂ (ਥਾਣਾ ਅਰਨੀਵਾਲਾ ਵਿਖੇ ਚਾਰ ਪਹਿਲਾਂ ਦਰਜ ਐਫਆਈਆਰ) ਸਮੇਤ ਕਈ ਕਾਨੂੰਨੀ ਮਾਮਲਿਆਂ ਵਿੱਚ ਸ਼ਾਮਲ ਸੀ। ਘਟਨਾ ਵਾਲੇ ਦਿਨ, ਸਾਹਿਲਪ੍ਰੀਤ 25.09.2022 ਨੂੰ ਦਰਜ ਐਫਆਈਆਰ ਨੰਬਰ 116 ਦੇ ਸਬੰਧ ਵਿੱਚ ਅਦਾਲਤ ਵਿੱਚ ਸੁਣਵਾਈ ਵਿੱਚ ਸ਼ਾਮਲ ਹੋਇਆ ਸੀ ਅਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਫਾਜ਼ਿਲਕਾ ਤੋਂ ਘਰ ਵਾਪਸ ਆ ਰਿਹਾ ਸੀ।

ਜਦੋਂ ਸਾਹਿਲਪ੍ਰੀਤ ਆਪਣੀ ਕਾਰ ਚਲਾ ਰਿਹਾ ਸੀ, ਸ਼ਿਵਪੁਰੀ ਚੌਕ ਵਿਖੇ ਕੋਰਟ ਕੰਪਲੈਕਸ ਤੋਂ ਲਗਭਗ 150 ਮੀਟਰ ਦੀ ਦੂਰੀ ’ਤੇ, ਇੱਕ ਕਾਰ ਸਾਹਮਣੇ ਤੋਂ ਆਈ ਅਤੇ ਜਾਣਬੁੱਝ ਕੇ ਉਸ ਦੀ ਕਾਰ ਵਿੱਚ ਟੱਕਰ ਮਾਰ ਦਿੱਤੀ। ਹਾਦਸੇ ਤੋਂ ਤੁਰੰਤ ਬਾਅਦ ਉਸ ਕਾਰ ਵਿੱਚੋਂ 5 ਹਮਲਾਵਰਾਂ ਅਤੇ ਮੋਟਰਸਾਈਕਲਾਂ ’ਤੇ ਸਵਾਰ 3-4 ਹੋਰਾਂ ਨੇ ਸਾਹਿਲਪ੍ਰੀਤ ’ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਸਦੇ ਸਿਰ ਵਿੱਚ ਲੱਗੀ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀਬਾਰੀ ਤੋਂ ਤੁਰੰਤ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ।