ਕਈ ਉਡਾਣਾਂ ਲੇਟ, ਕੁੱਝ ਰੱਦ | Cyberattack
ਲੰਡਨ (ਏਜੰਸੀ)। Cyberattack: ਸ਼ਨਿੱਚਰਵਾਰ ਨੂੰ ਸਾਈਬਰ ਹਮਲੇ ਕਾਰਨ ਕਈ ਯੂਰਪੀਅਨ ਹਵਾਈ ਅੱਡਿਆਂ ’ਤੇ ਚੈੱਕ-ਇਨ ਤੇ ਬੋਰਡਿੰਗ ਪ੍ਰਣਾਲੀਆਂ ਵਿੱਚ ਵਿਘਨ ਪਿਆ। ਇਸ ਨਾਲ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਤੇ ਉਡਾਣਾਂ ’ਚ ਭਾਰੀ ਦੇਰੀ ਹੋਈ। ਬ੍ਰਸੇਲਜ਼ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਚੈੱਕ-ਇਨ ਤੇ ਬੋਰਡਿੰਗ ਪ੍ਰਣਾਲੀ ਨਾਲ ਜੁੜੀ ਸੇਵਾ ਪ੍ਰਦਾਤਾ ਕੰਪਨੀ ’ਤੇ ਸ਼ੁੱਕਰਵਾਰ ਰਾਤ (19 ਸਤੰਬਰ) ਨੂੰ ਸਾਈਬਰ ਹਮਲਾ ਹੋਇਆ। ਇਸ ਕਾਰਨ ਯਾਤਰੀਆਂ ਨੂੰ ਸਿਰਫ਼ ਮੈਨੂਅਲ ਚੈੱਕ-ਇਨ ਕਰਨ ਦੀ ਇਜਾਜ਼ਤ ਸੀ, ਜਿਸ ਦਾ ਫਲਾਈਟ ਸ਼ਡਿਊਲ ’ਤੇ ਵੱਡਾ ਪ੍ਰਭਾਵ ਪਿਆ। ਬਰਲਿਨ ਦੇ ਬ੍ਰਾਂਡੇਨਬਰਗ ਹਵਾਈ ਅੱਡੇ ’ਤੇ ਯਾਤਰੀ ਪ੍ਰਬੰਧਨ ਪ੍ਰਣਾਲੀ ਵੀ ਪ੍ਰਭਾਵਿਤ ਹੋਈ। ਅਧਿਕਾਰੀਆਂ ਨੇ ਕਿਹਾ ਕਿ ਸੇਵਾ ਪ੍ਰਦਾਤਾ ’ਤੇ ਸਾਈਬਰ ਹਮਲੇ ਤੋਂ ਬਾਅਦ ਸਿਸਟਮ ਨੂੰ ਡਿਸਕਨੈਕਟ ਕਰਨਾ ਪਿਆ।
ਇਹ ਖਬਰ ਵੀ ਪੜ੍ਹੋ : Bathinda News: ਜਿਨ੍ਹਾਂ ਦੇ ਫੋਨ ਹੋਏ ਸੀ ਗੁੰਮ, ਖੁਸ਼ ਹੋ ਗਏ ਪੁਲਿਸ ਦੀ ਘੰਟੀ ‘ਸੁਣ’














