AGTF Encounter: ਪੰਜਾਬ ਯੂਨੀਵਰਸਿਟੀ ਫਾਇਰਿੰਗ ਮਾਮਲੇ ‘ਚ ਵੱਡੀ ਕਾਰਵਾਈ, ਸ਼ੂਟਰ ਦਾ ਏਜੀਟੀਐਫ ਵੱਲੋਂ ਐਨਕਾਊਂਟਰ

AGTF Encounter
ਅਮਲੋਹ :ਮੁਕਾਬਲੇ ਦੌਰਾਨ ਜਖ਼ਮੀ ਹੋਏ ਸ਼ੂਟਰ ਨੂੰ ਹਸਪਤਾਲ ਲਿਜਾਂਦੇ ਹੋਏ ਏਜੀਟੀਐਫ ਕਰਮੀ। ਤਸਵੀਰ: ਅਨਿਲ ਲੁਟਾਵਾ

AGTF Encounter: (ਅਨਿਲ ਲੁਟਾਵਾ) ਅਮਲੋਹ। ਪੰਜਾਬ ਯੂਨੀਵਰਸਿਟੀ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੰਜਾਬ ਏਜੀਟੀਐਫ (ਐਂਟੀ ਗੈਂਗਸਟਰ ਟਾਸਕ ਫੋਰਸ) ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਨਾਲ ਜੁੜੇ ਸ਼ੂਟਰ ਦਾ ਅਮਲੋਹ ਦੇ ਨੇੜੇ ਪਿੰਡ ਨੂਰਪੁਰਾ ਵਿੱਚ ਐਨਕਾਊਂਟਰ ਕੀਤਾ ਗਿਆ ਹੈ। ਜਿਸ ਵਿੱਚ ਜਸਪ੍ਰੀਤ ਸਿੰਘ ਜੱਸ ਦੀ ਲੱਤ ਵਿੱਚ ਗੋਲੀਆਂ ਲੱਗੀਆਂ ਹਨ।

ਇਹ ਵੀ ਪੜ੍ਹੋ: Jalandhar News: ਜਲੰਧਰ ’ਚ ‘ਹਥਿਆਰ ਸਪਲਾਈ ਮਾਡਿਊਲ’ ਦਾ ਪਰਦਾਫਾਸ਼, ਦੋ ਮੁਲਜ਼ਮ ਗ੍ਰਿਫ਼ਤਾਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ 17 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਜਸ਼ਨਦੀਪ ਜਵੰਧਾ ਸੁਪੋ ਦੇ ਸਾਬਕਾ ਪ੍ਰਧਾਨ ਤੇ ਫਾਇਰਿੰਗ ਹੋਈ ਸੀ। ਜਿਸ ਦੇ ਸਬੰਧੀ ਪੁਲਿਸ ਵੱਲੋਂ ਮੁਲਜ਼ਮਾਂ ਦੀ ਵੱਖ-ਵੱਖ ਥਾਵਾਂ ’ਤੇ ਭਾਲ ਕੀਤੀ ਜਾ ਰਹੀ ਸੀ। ਪੁਲਿਸ ਵਲੋਂ ਅਮਲੋਹ ਏਰੀਏ ਦੇ ਵਿੱਚ ਇਕ ਕਾਰ ਦਾ ਪਿੱਛਾ ਕੀਤਾ ਗਿਆ। ਜਿਸ ਵਲੋਂ ਪੁਲਿਸ ਦੇ ਡਰੋਂ ਕਾਰ ਖੇਤ ਵੱਲ ਮੌੜ ਕੇ ਪੁਲਿਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਜਿਸ ’ਤੇ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵੱਲੋਂ ਗੋਲੀ ਚਲਾਈ ਗਈ, ਜੋ ਮੁਲਜ਼ਮ ਦੀ ਲੱਤ ਤੇ ਵੱਜੀ। ਮੁਲਜ਼ਮ ਨੂੰ ਇਲਾਜ ਦੇ ਲਈ ਅਮਲੋਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਮੁਲਜ਼ਮ ਤੋਂ ਇਕ ਪਿਸਤੌਲ ਮਿਲਿਆ ਹੈ। ਉਹਨਾਂ ਨੇ ਦੱਸਿਆ ਕਿ ਇਹ ਵਿਅਕਤੀ ਡੋਨੀ ਬੱਲ ਤੇ ਸਗਨਪ੍ਰੀਤ ਦੇ ਲਈ ਕੰਮ ਕਰਦਾ ਸੀ।