ਅਦਾਲਤਾਂ ਦੀ ਸੁਰੱਖਿਆ ’ਚ ਵੱਡੇ ਬਦਲਾਅ ਕੀਤੇ ਜਾਣਗੇ: ਅਸਥਾਨਾ
(ਏਜੰਸੀ) ਨਵੀਂ ਦਿੱਲੀ । ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਅੱਜ ਕਿਹਾ ਕਿ ਰੋਹਿਣੀ ਦੀ ਘਟਨਾ ਤੋਂ ਸਬਕ ਲੈਂਦਿਆਂ ਸਾਰੇ ਸਬੰਧਤ ਪੱਖਾਂ ਨਾਲ ਵਿਚਾਰ-ਵਟਾਂਦਰੇ ਦੇ ਆਧਾਰ ’ਤੇ ਅਦਾਲਤਾਂ ਦੀ ਸੁਰੱਖਿਆ ਪ੍ਰਬੰਧਾਂ ’ਚ ਵੱਡੇ ਬਦਲਾਅ ਕੀਤੇ ਜਾਣਗੇ। ਅਸਥਾਨਾ ਨੇ ਦਿੱਲੀ ਬਾਰ ਕਾਊਂਸਿਲ ਦੇ ਪ੍ਰਧਾਨ ਰਾਕੇਸ਼ ਸਹਿਰਾਵਤ ਨਾਲ ਮੁਲਾਕਾਤ ਦੌਰਾਨ ਸਾਰੇ ਅਦਾਲਤ ਕੈਂਪਸਾਂ ’ਚ ਇੱਕ ਹਫਤੇ ’ਚ ਵੱਡੇ ਬਦਲਾਅ ਦੇ ਨਾਲ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦਾ ਭਰੋਸਾ ਦਿਤਾ।
ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਤੋਂ ਬਾਅਦ ਸਹਿਰਾਵਤ ਨੇ ਦੱਸਿਆ ਕਿ ਰੋਹਿਣੀ ’ਚ ਭਰੀ ਅਦਾਲਤ ’ਚ ਜੱਜ ਸਾਹਮਣੇ ਗੋਲੀਬਾਰੀ ਅਤੇ ਤਿੰਨ ਬਦਮਾਸ਼ਾਂ ਦੇ ਮਾਰੇ ਜਾਣ ਦੀ ਸ਼ੁੱਕਰਵਾਰ ਦੀ ਘਟਨਾ ਦੇ ਮੱਦੇਨਜ਼ਰ ਦਿੱਲੀ ਬਾਰ ਕਾਊਂਸਿਲ ਦਾ ਇੱਕ ਵਫਦ ਅੱਜ ਅਸਥਾਨਾ ਨੂੰ ਮਿਲਿਆ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਚਿੰਤਾਵਾਂ ਤੋਂ ਜਾਣੂੰ ਕਰਵਾਇਆ ਗਿਆ ਅਤੇ ਸਮੁੱਚਿਤ ਸੁਰੱਖਿਆ ਦੇਣ ਦੀ ਮੰਗ ਕੀਤੀ ਗਈ ਵਫ਼ਦ ਨੇ ਜੱਜਾਂ, ਵਕੀਲਾਂ, ਨਿਆਂਇਕ ਕੰਮਾਂ ਨਾਲ ਜੁੜੇ ਮੁਲਾਜ਼ਮਾਂ ਅਤੇ ਅਧਿਕਾਰੀਆਂ, ਸੁਣਵਾਈ ਦੌਰਾਨ ਆਉਣ ਵਾਲੇ ਵਿਚਾਰਅਧੀਨ ਕੈਦੀਆਂ ਅਤੇ ਹੋਰ ਮੁਲਜ਼ਮਾਂ ਦੀ ਸੁਰੱਖਿਆ ਸਬੰਧੀ ਚਿੰਤਾ ਪ੍ਰਗਟਾਈ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














