Moga News: ਮੋਗਾ ਦੇ ਮੇਅਰ ’ਤੇ ਆਪ ਦਾ ਵੱਡਾ ਐਕਸ਼ਨ, ਪਾਰਟੀ ’ਚੋਂ ਕੀਤਾ ਬਾਹਰ

Aam Aadmi Party candidate

Moga News: (ਸੱਚ ਕਹੂੰ ਨਿਊਜ਼) ਮੋਗਾ। ਆਮ ਆਦਮੀ ਪਾਰਟੀ ਨੇ ਅਨੁਸ਼ਾਸਨਹੀਣਤਾ ਦਾ ਸਖ਼ਤ ਨੋਟਿਸ ਲੈਂਦਿਆਂ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਆਮ ਆਦਮੀ ਪਾਰਟੀ ਵੱਲੋਂ ਅਧਿਕਾਰਤ ਤੌਰ ‘ਤੇ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਬਲਜੀਤ ਸਿੰਘ ਚੰਨੀ ਵਿਰੁੱਧ ਪਾਰਟੀ ਵਿਰੋਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਤਹਿਤ ਉਹਨਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ। ਸਬੂਤ ਇਕੱਠੇ ਕਰਨ ਲਈ ਉਹਨਾਂ ’ਤੇ ਪਾਰਟੀ ਵੱਲੋਂ ਨਜ਼ਰ ਰੱਖੀ ਜਾ ਰਹੀ ਸੀ। ਜਿਵੇਂ ਹੀ ਪਾਰਟੀ ਨੂੰ ਉਨ੍ਹਾਂ ਖਿਲਾਫ ਸੂਬਤ ਮਿਲ ਪਾਰਟੀ ਨੇ ਤੁਰੰਤ ਐਕਸ਼ਨ ਲੈਂਦਿਆਂ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ।

ਇਹ ਵੀ ਪੜ੍ਹੋ: Sewage Treatment Plant: ਫੰਡਾਂ ਦੀ ਘਾਟ ਕਾਰਨ ਅਧਵਾਟੇ ਲਟਕ ਰਿਹੈ ਤਪਾ ਦਾ ਸੀਵਰੇਜ ਟਰੀਟਮੈਂਟ ਪਲਾਂਟ