ਉੱਤਰਾਖੰਡ ‘ਚ ਵੱਡਾ ਹਾਦਸਾ : ਦੇਹਰਾਦੂਨ ‘ਚ ਵਾਹਨ ਖਾਈ ‘ਚ ਡਿੱਗਣ ਨਾਲ 14 ਲੋਕਾਂ ਦੀ ਮੌਤ
ਦੇਹਰਾਦੂਨ (ਏਜੰਸੀ)। ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਵਿੱਚ ਯਾਤਰੀਆਂ ਨਾਲ ਭਰਿਆ ਇੱਕ ਵਾਹਨ ਡੂੰਘੀ ਖੱਡ ਵਿੱਚ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐਤਵਾਰ ਸਵੇਰੇ 10 ਵਜੇ ਦੇ ਕਰੀਬ ਬਾਈਲਾ ਪਿੰਡ ਭਰਮ ਖੱਟ ਤੋਂ ਤਹਿਸੀਲ ਚਕਰਤਾ ਦੇ ਦੂਰ ਦੁਰਾਡੇ ਪਿੰਡ ਭਰਮ ਖੱਟ ਨੂੰ ਜਾ ਰਹੀ ਗੱਡੀ ਬਾਈਲਾ ਪਿੰਗੂਵਾ ਰੋਡ ‘ਤੇ ਪਿੰਡ ਤੋਂ ਅੱਗੇ ਡੂੰਘੀ ਖੱਡ ‘ਚ ਡਿੱਗ ਗਈ। ਇਸ ਗੱਡੀ ਵਿੱਚ 16 ਲੋਕ ਸਵਾਰ ਸਨ। ਜਿਨ੍ਹਾਂ ‘ਚੋਂ 14 ਯਾਤਰੀਆਂ ਦੀਆਂ ਲਾਸ਼ਾਂ ਖੱਡ ‘ਚੋਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਤਿੰਨ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ।
ਚਕਰਤਾ ਖੇਤਰ ਅਧੀਨ ਪੈਂਦੇ ਬੁਲਹੜ ਬਾਈਲਾ ਰੋਡ ‘ਤੇ ਹੋਏ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ। ਪ੍ਰਮਾਤਮਾ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
चकराता क्षेत्र के अंतर्गत बुल्हाड़-बायला मार्ग पर हुए हृदय विदारक सड़क हादसे पर शोक व्यक्त करता हूँ। ईश्वर मृतकों की आत्मा को शांति और परिजनों को दुःख सहने की शक्ति प्रदान करे।
— Pushkar Singh Dhami (@pushkardhami) October 31, 2021
ਵਧੀਕ ਜ਼ਿਲ੍ਹਾ ਮੈਜਿਸਟਰੇਟ, ਉਪ ਜ਼ਿਲ੍ਹਾ ਮੈਜਿਸਟਰੇਟ, ਪੁਲਿਸ, ਐਸਡੀਆਰਐਫ ਤੋਂ ਇਲਾਵਾ ਮਾਲ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਦੇਹਰਾਦੂਨ ਦੇ ਡੀਐਮ ਡਾਕਟਰ ਆਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਦੇਹਰਾਦੂਨ ਤੋਂ ਡਾਕਟਰਾਂ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਮੌਕੇ ‘ਤੇ ਹੀ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਸਰਕਾਰ ਨੂੰ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਆਰਥਿਕ ਮਦਦ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ।
ਓਵਰਲੋਡਿੰਗ ਕਾਰਨ ਵਾਪਰਿਆ ਹਾਦਸਾ: ਪੁਲਿਸ
ਪੁਲਿਸ ਨੇ ਦੱਸਿਆ ਕਿ ਹਾਦਸੇ ਪਿੱਛੇ ਓਵਰਲੋਡਿੰਗ ਇੱਕ ਕਾਰਨ ਹੋ ਸਕਦਾ ਹੈ। ਬੱਸ ਛੋਟੀ ਸੀ, ਜਿਸ ਵਿਚ 25 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਜਿਸ ਰੂਟ ਤੋਂ ਇਹ ਬੱਸ ਰਵਾਨਾ ਹੋ ਰਹੀ ਸੀ, ਉਸ ਰੂਟ ‘ਤੇ ਬਹੁਤੀਆਂ ਬੱਸਾਂ ਨਹੀਂ ਹਨ, ਇਸ ਲਈ ਇੰਨੀ ਵੱਡੀ ਗਿਣਤੀ ‘ਚ ਲੋਕ ਉਸੇ ਬੱਸ ੋਤੇ ਸਵਾਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ