ਇੱਕ ਨੂੰ ਜਿਉਂਦਾ ਬਾਹਰ ਕੱਢਿਆ
- 2 ਮਜ਼ਦੂਰਾਂ ਦੀ ਭਾਲ ਲਗਾਤਾਰ ਜਾਰੀ
- ਫੈਕਟਰੀ ’ਚ ਟੈਂਕ ਦੀ ਖੁਦਾਈ ਦੌਰਾਨ ਡਿੱਗੀ ਮਿੱਟੀ
ਮਹਿਸਾਣਾ (ਏਜੰਸੀ)। Mehsana Accident News: ਸ਼ਨਿੱਚਰਵਾਰ ਨੂੰ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ’ਚ ਟੈਂਕ ਦੀ ਖੁਦਾਈ ਦੌਰਾਨ ਮਜਦੂਰਾਂ ’ਤੇ ਮਿੱਟੀ ਡਿੱਗ ਗਈ। ਹਾਦਸੇ ’ਚ 7 ਮਜਦੂਰਾਂ ਦੀ ਮੌਤ ਹੋ ਗਈ। 19 ਸਾਲਾਂ ਦੇ ਇੱਕ ਲੜਕੇ ਨੂੰ ਜਿਉਂਦਾ ਬਾਹਰ ਕੱਢ ਲਿਆ ਗਿਆ ਹੈ। ਇਹ ਹਾਦਸਾ ਮਹਿਸਾਣਾ ਤੋਂ ਕਰੀਬ 37 ਕਿਲੋਮੀਟਰ ਦੂਰ ਜਸਲਪੁਰ ਪਿੰਡ ਨੇੜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਜਸਲਪੁਰ ਪਿੰਡ ’ਚ ਕਈ ਮਜ਼ਦੂਰ ਇੱਕ ਫੈਕਟਰੀ ਲਈ ਜਮੀਨਦੋਜ ਟੈਂਕੀ ਦੀ ਖੁਦਾਈ ਕਰ ਰਹੇ ਸਨ ਜਦੋਂ ਮਿੱਟੀ ਹੇਠਾਂ ਦੱਬ ਗਈ।
ਇਹ ਵੀ ਪੜ੍ਹੋ : IND vs BAN: ਭਾਰਤ-ਬੰਗਲਾਦੇਸ਼ ਵਿਚਕਾਰ ਤੀਜਾ ਟੀ20 ਅੱਜ, ਇਹ ਦਿੱਗਜ਼ ਖੇਡੇਗਾ ਆਪਣਾ ਆਖਿਰੀ ਮੈਚ
7 ਮਜਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਦੋ ਤੋਂ ਤਿੰਨ ਮਜ਼ਦੂਰ ਅਜੇ ਵੀ ਮਿੱਟੀ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਜਾਰੀ ਹੈ। ਸਟੀਲ ਆਈਨੌਕਸ ਸਟੇਨਲੈਸ ਪ੍ਰਾਈਵੇਟ ਲਿਮਟਿਡ ਵਿਖੇ ਹੋਏ ਹਾਦਸੇ ਤੋਂ ਬਾਅਦ ਜੇਸੀਬੀ ਦੀ ਮਦਦ ਨਾਲ ਮਿੱਟੀ ਕੱਢੀ ਜਾ ਰਹੀ ਹੈ। ਕੰਪਨੀ ’ਚ ਫਿਲਹਾਲ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਦੋਂ ਮਜ਼ਦੂਰ ਟੈਂਕੀ ਦੀ ਖੁਦਾਈ ਕਰ ਰਹੇ ਸਨ ਤਾਂ ਅਚਾਨਕ ਮਿੱਟੀ ਡਿੱਗ ਗਈ। ਮੌਕੇ ’ਤੇ 5 ਐਂਬੂਲੈਂਸ, ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਜ਼ੂਦ ਹਨ।
ਨਿੱਜੀ ਕੰਪਨੀ ਦੇ ਸਨ ਮਜ਼ਦੂਰ | Mehsana Accident News
ਮਹਿਸਾਣਾ ਜ਼ਿਲੇ ਦੇ ਐਸਪੀ ਡਾਕਟਰ ਤਰੁਣ ਦੁੱਗਲ ਨੇ ਦੱਸਿਆ ਕਿ ਕਾਦੀ ਪਿੰਡ ’ਚ ਇੱਕ ਨਵੀਂ ਕੰਪਨੀ ਦਾ ਨਿਰਮਾਣ ਕੰਮ ਚੱਲ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ। ਸਾਰੀਆਂ ਟੀਮਾਂ ਬਚਾਅ ਕਾਰਜ ’ਚ ਲੱਗੀਆਂ ਹੋਈਆਂ ਹਨ। ਮਜਦੂਰ ਇੱਕ ਪ੍ਰਾਈਵੇਟ ਕੰਪਨੀ ਦੇ ਦੱਸੇ ਜਾਂਦੇ ਹਨ। ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਮਹਿਸਾਣਾ ਦੇ ਜ਼ਿਲ੍ਹਾ ਵਿਕਾਸ ਅਧਿਕਾਰੀ (ਡੀਡੀਓ) ਡਾਕਟਰ ਹਸਰਤ ਜੈਸਮੀਨ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 12.45 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਉੱਥੇ 9-10 ਲੋਕ ਫਸੇ ਹੋਏ ਸਨ, ਜਿਨ੍ਹਾਂ ’ਚੋਂ 7 ਦੀਆਂ ਲਾਸ਼ਾਂ ਮਿਲ ਗਈਆਂ ਹਨ। ਇੱਕ 19 ਸਾਲਾਂ ਲੜਕੇ ਨੂੰ ਜਿਉਂਦਾ ਬਚਾਇਆ ਗਿਆ ਹੈ। ਉਸ ਦੇ ਬਿਆਨਾਂ ਅਨੁਸਾਰ ਇੱਥੇ 8-9 ਵਿਅਕਤੀ ਕੰਮ ਕਰ ਰਹੇ ਸਨ। ਇਨ੍ਹਾਂ ’ਚ ਦੋ ਔਰਤਾਂ ਹਨ। 2-3 ਲੋਕ ਅਜੇ ਵੀ ਫਸੇ ਹੋਏ ਹਨ। Mehsana Accident News
ਪ੍ਰਧਾਨ ਮੰਤਰੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਦੀ ਮਦਦ | Mehsana Accident News
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜਖਮੀਆਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ’ਚੋਂ 50-50 ਹਜਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।