ਏਅਰ ਇੰਡੀਆ ਦੇ ਜਹਾਜ਼ ‘ਚ ਵੱਡਾ ਹਾਦਸਾ ਟਲਿਆ, 54 ਯਾਤਰੀ ਸਵਾਰ ਸਨ, ਵਾਲ-ਵਾਲ ਬਚੇ
ਨਵੀਂ ਦਿੱਲੀ (ਏਜੰਸੀ)। ਅੱਜ ਏਅਰ ਇੰਡੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ਨਿੱਚਰਵਾਰ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਦੁਮਨਾ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਏਅਰ ਇੰਡੀਆ ਦਾ ਜਹਾਜ਼ ਬੇਕਾਬੂ ਹੋ ਗਿਆ। ਇਸ ਦੌਰਾਨ ਜਹਾਜ਼ ਰਨਵੇ ਤੋਂ ਫਿਸਲ ਗਿਆ। ਜਿਸ ਕਾਰਨ ਸਵਾਰੀਆਂ ਵਿੱਚ ਹੜਕੰਪ ਮੱਚ ਗਿਆ। ਬਾਅਦ ‘ਚ ਪਾਇਲਟਾਂ ਦੀ ਸਮਝ ਨਾਲ ਜਹਾਜ਼ ਨੂੰ ਕਿਸੇ ਤਰ੍ਹਾਂ ਰਨਵੇ ‘ਤੇ ਵਾਪਸ ਲਿਆਂਦਾ ਗਿਆ। ਜਹਾਜ਼ ‘ਚ 54 ਯਾਤਰੀ ਸਵਾਰ ਸਨ।
ਜਾਂਚ ਵਿੱਚ ਜੁਟੀਆਂ ਏਜੰਸੀਆਂ
ਇਸ ਤੋਂ ਬਾਅਦ ਪਾਇਲਟਾਂ ਦੀ ਸਮਝਦਾਰੀ ਕਾਰਨ ਜਹਾਜ਼ ਨੂੰ ਕਿਸੇ ਤਰ੍ਹਾਂ ਰਨਵੇ ‘ਤੇ ਲਿਆਂਦਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਏਅਰਪੋਰਟ ਅਥਾਰਟੀ ਅਤੇ ਫਾਇਰ ਬ੍ਰਿਗੇਡ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਲੋਕਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ। ਜਹਾਜ਼ ਰਨਵੇ ਤੋਂ ਕਿਵੇਂ ਫਿਸਲਿਆ ਅਤੇ ਹਾਦਸਾ ਕਿਵੇਂ ਵਾਪਰਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














