Mahila samman savings certificate : ਮਹਿਲਾ ਸਨਮਾਨ ਬੱਚਤ ਯੋਜਨਾ 2023 ਔਰਤਾਂ ਲਈ ਸਰਕਾਰ ਦੁਆਰਾ ਚਲਾਈ ਗਈ ਵਿਸ਼ੇਸ਼ ਯੋਜਨਾ ਹੈ। ਇਹ ਇੱਕ ਜਮ੍ਹਾ ਯੋਜਨਾ ਹੈ ਜਿਸ ’ਚ ਔਰਤਾਂ ਨੂੰ ਬਹੁਤ ਚੰਗੀ ਵਿਆਜ਼ ਮਿਲ ਜਾਂਦੀ ਹੈ। ਐੱਮਐੱਸਐੱਸਸੀ ’ਚ ਦੋ ਸਾਲਾਂ ਤੱਕ ਪੈਸਾ ਜਮ੍ਹਾ ਕਰਨ ਹੁੰਦਾ ਹੈ। ਦੋ ਸਾਲਾਂ ਬਾਅਦ ਤੁਹਾਨੂੰ ਪਰੀ ਰਕਮ ਵਿਆਜ਼ ਤੇ ਮੂਲਧਨ ਦੇ ਨਾਲ ਵਾਪਸ ਮਿਲ ਜਾਂਦੀ ਹੈ।
ਫਿਲਹਾਲ ਇਸ ਸਕੀਮ ’ਚ ਵਿਆਜ਼ 7.5 ਫ਼ੀਸਦੀ ਹੈ। ਅਜਿਹੇ ’ਚ ਜੇਕਰ ਤੁਸੀਂ ਇਸ ਸਰਕਾਰੀ ਯੋਜਨਾ ’ਚ 50,000 ਰੁਪਏ, 1,00,000 ਰੁਪਏ ਅਤੇ 2,00,000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਕਿੰਨਾ ਰਿਟਰਨ ਮਿਲੇਗਾ? ਇੱਥੇ ਜਾਣੋ ਕੈਲਕੂਲੇਸ਼ਨ:
50,000 ਰੁਪਏ ਤੋਂ 2 ਲੱਖ ਰੁਪਏ ਤੱਕ ਦੇ ਨਿਵੇਸ਼ ’ਚ ਕਿੰਨਾ ਰਿਟਰਨ?
ਮਹਿਲਾ ਸਨਮਾਨ ਬੱਚਤ ਪ੍ਰਮਾਣ ਪੱਤਰ ਯੋਜਨਾ ਕੈਲਕੂਲੇਟਰ 2023 ਅਨੁਸਾਰ ਜੇਕਰ ਤੁਸੀਂ ਇਸ ਯੋਜਨਾ ’ਚ 50,000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਦੋ ਸਾਲਾਂ ਬਾਅਦ 7.5 ਪ੍ਰਤੀਸ਼ਤ ਵਿਆਜ਼ ਦਰ ਤੁਹਾਨੂੰ ਰਾਸ਼ੀ ’ਤੇ 8,011 ਰੁਪਏ ਵਿਆਜ਼ ਦੇ ਰੂਪ ’ਚ ਮਿਲਣਗੇ। ਪਰ ਮਿਲਣਗੇ ਕਿਵੇਂ? ਇਸ ਤਰ੍ਹਾਂ ਦੋ ਸਾਲਾਂ ਬਾਅਦ ਤੁਹਾਨੂੰ ਕੁੱਲ 58,011 ਰੁਪਏ ਮਿਲਣਗੇ।
Mahila Samman Savings Certificate
ਉੱਥੇ ਹੀ ਜੇਕਰ ਤੁਸੀਂ ਸਕੀਮ ’ਚ 1,00,000 ਰੁਪਏ ਨਿਵੇਸ਼ ਕਰਦੇ ਹੋ ਤਾਂ 7.5 ਫ਼ੀਸਦੀ ਵਿਆਜ਼ ’ਤੇ ਤੁਹਾਨੂੰ ਮੈਚਿਊਰਿਟੀ ਦੇ ਸਮੇਂ 1,16,022 ਰੁਪਏ ਮਿਲਣਗੇ। ਜੇਕਰ ਤੁਸੀਂ 1,50,000 ਰੁਪਏ ਜਮ੍ਹਾ ਕਰਦੇ ਹੋ ਤਾਂ ਤੁਹਾਨੂੰ ਦੋ ਸਾਲਾਂ ਬਾਅਦ 1,74,033 ਰੁਪਏ ਮਿਲਣਗੇ।
Also Read : ਸੂਬੇ ਦੇ 31 ਸਕੂਲਾਂ ਦੇ ਨਾਂਅ ਰੱਖੇ ਗਏ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਂਅ ’ਤੇ
ਜੇਕਰ ਤੁਸੀਂ 2,00,000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ 7.5 ਫ਼ੀਸਦੀ ਵਿਆਜ਼ ਦਰ ’ਤੇ ਦੋ ਸਾਲਾਂ ਬਾਅਦ ਤੁਹਾਨੂੰ ਨਿਵੇਸ਼ ਕੀਤੀ ਗਈ ਰਕਮ ’ਤੇ 32,044 ਰੁਪਏ ਅਿਵਾਜ਼ ਦੇ ਰੂਪ ’ਚ ਮਿਲਣਗੇ। ਇਸ ਤਰ੍ਹਾਂ ਤੁਹਾਨੂੰ ਮੈਚਿਊਰਿਟੀ ’ਤੇ ਕੁੱਲ 2,32,044 ਰੁਪਏ ਮਿਲਣਗੇ।
ਤੁਹਾਨੂੰ ਦੱਸ ਦਈਏ ਕਿ ਇਹ ਸਕੀਮ ਸਿਰਫ਼ ਔਰਤਾਂ ਲਈ ਹੀ ਹੈ ।