ਪਿੰਡ ਫਰੀਦਕੋਟ ਕੋਟਲੀ ਵਿੱਚ ਹੋਇਆ ਤੀਜਾ ਸਰੀਰਦਾਨ
(ਅਸ਼ੋਕ ਗਰਗ) ਬਾਂਡੀ। Welfare Work: ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਬਾਂਡੀ ਦੇ ਪਿੰਡ ਫਰੀਦਕੋਟ ਕੋਟਲੀ ਵਿਖੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਆਪਣੇ ਬਜ਼ੁਰਗ ਦੇ ਦੇਹਾਂਤ ਉਪਰੰਤ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਪਿੰਡ ਫਰੀਦਕੋਟ ਕੋਟਲੀ ਵਿਖੇ ਇਹ ਤੀਜਾ ਸਰੀਰਦਾਨ ਹੋਇਆ ਹੈ ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡੀਕਲ ਖੋਜਾਂ ਕਰਨ ਲਈ ਮੱਦਦ ਮਿਲੇਗੀ । Welfare Work
ਇਸ ਸਬੰਧੀ ਦੇ ਪ੍ਰੇਮੀ ਸੇਵਕ ਸੁਖਜਿੰਦਰ ਸਿੰਘ ਇੰਸਾਂ ਅਤੇ 15 ਮੈਂਬਰ ਜਗਤਾਰ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਦੇ ਵਸਨੀਕ 15 ਮੈਂਬਰ ਜਗਸੀਰ ਸਿੰਘ ਇੰਸਾਂ ਦੇ ਪਿਤਾ ਮਹਿੰਦਰ ਸਿੰਘ ਇੰਸਾਂ (76) ਨੇ ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਫਾਰਮ ਭਰਿਆ ਸੀ, ਜਿਨ੍ਹਾਂ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ । ਮਹਿੰਦਰ ਸਿੰਘ ਇੰਸਾਂ ਦੀ ਦਿਲੀ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਗਸੀਰ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਮਾਤਾ ਬੀਰੋ ਕੌਰ ਇੰਸਾਂ, ਛਿੰਦਰਪਾਲ, ਜਸਪਾਲ ਕੌਰ, ਅਮਰਜੀਤ ਕੌਰ, ਸ਼ਾਮ ਸਿੰਘ ਅਤੇ ਸਮੂਹ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਗਰਾਫਿਕ ਈਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ 16 ਮਾਈਲਸਟੋਨ ਧੂਲਕੋਟ ਚੱਕਰਤਾ ਰੋਡ, ਦੇਹਰਾਦੂਨ ਉਤਰਾਖੰਡ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। Welfare Work
ਇਹ ਵੀ ਪੜ੍ਹੋ: Body Donation: ਮਾਤਾ ਕਰਤਾਰ ਕੌਰ ਇੰਸਾਂ ਬਣੇ ਬਲਾਕ ਮਵੀਕਲਾ ਦੇ ਪਹਿਲੇ ਸਰੀਰਦਾਨੀ
ਮ੍ਰਿਤਕ ਦੇਹ ਨੂੰ ਰਵਾਨਾ ਕਰਨ ਤੋਂ ਪਹਿਲਾਂ ਗੁਬਾਰਿਆਂ ਨਾਲ ਸਜਾਈ ਐਂਬੂਲੈਸ ਗੱਡੀ ਰਾਹੀਂ ਪਿੰਡ ’ਚ ਅੰਤਿਮ ਯਾਤਰਾ ਕੱਢੀ ਗਈ। ਇਸ ਮੌਕੇ ਪਰਿਵਾਰਕ ਮੈਂਬਰ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਮੌਜ਼ੂਦ ਰਹੇ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ ਵੀਰ ਤੇ ਭੈਣਾਂ, ਰਿਸ਼ਤੇਦਾਰ ਅਤੇ ਸਾਧ ਸੰਗਤ ਨੇ ‘ਸਰੀਰਦਾਨੀ ਮਹਿੰਦਰ ਸਿੰਘ ਇੰਸਾਂ ਅਮਰ ਰਹੇ’’ ਦੇ ਅਕਾਸ਼ ਗਜਾਊ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ। Welfare Work
ਧੀਆਂ ਤੇ ਨੂੰਹਾਂ ਨੇ ਦਿੱਤਾ ਅਰਥੀ ਨੂੰ ਮੋਢਾ
ਸਰੀਰਦਾਨੀ ਮਹਿੰਦਰ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਧੀਆਂ ਤੇ ਨੂੰਹਾਂ ਵੱਲੋਂ ਦਿੱਤਾ ਗਿਆ । ਇਸ ਮੌਕੇ 85 ਮੈਂਬਰ ਪੰਜਾਬ ਜੀਵਨ ਕੁਮਾਰ ਇੰਸਾਂ ਨੇ ਕਿਹਾ ਕਿ ਇਹ ਪਰਿਵਾਰ ਕਰੀਬ 50 ਸਾਲ ਤੋਂ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਿਆ ਹੈ ਜੋ ਮਾਨਵਤਾ ਭਲਾਈ ਕਾਰਜਾਂ ਵਿੱਚ ਹਮੇਸ਼ਾ ਅੱਗੇ ਰਹਿੰਦੇ ਹਨ ਅਤੇ ਅੱਜ ਵੀ ਇਸ ਪਰਿਵਾਰ ਨੇ ਮਹਿੰਦਰ ਸਿੰਘ ਇੰਸਾਂ ਦਾ ਸਰੀਰਦਾਨ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ ।
ਇਸ ਮੌਕੇ ਵੱਖ ਵੱਖ ਪਿੰਡਾਂ ਦੇ 15 ਮੈਂਬਰ ਤੇ ਪ੍ਰੇਮੀ ਸੇਵਕ, ਜਿੰਮੇਵਾਰ ਭੈਣਾਂ, ਰਿਸ਼ਤੇਦਾਰ , ਪਿੰਡ ਦੇ ਮੋਹਤਵਰ ਸੱਜਣਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਪੁੱਜੀ ਸਾਧ-ਸੰਗਤ ਨੇ ਇਸ ਦੁੱਖ ਦੀ ਘੜੀ ਵਿੱਚ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।