Maharashtra: ਕੱਲ ਹੀ ਫਲੋਰ ਟੈਸਟ ਕਰੋ: ਸੁਪਰੀਮ ਕੋਰਟ
ਪ੍ਰੋਟੇਮ ਸਪੀਕਰ ਨਿਯੁਕਤ ਹੋਵੇ, ਸ਼ਾਮ 5 ਵਜੇ ਤੱਕ ਪ੍ਰਕਿਰਿਆ ਪੂਰੀ ਕਰੋ
ਨਵੀਂ ਦਿੱਲੀ, ਏਜੰਸੀ। ਮਹਾਰਾਸ਼ਟਰ ‘ਚ ਜਾਰੀ ਰਾਜਨੀਤਿਕ ਉਥਲ ਪੁਥਲ ਦਰਮਿਆਨ ਵਿਰੋਧੀ ਪਾਰਟੀਆਂ (ਸ਼ਿਵ ਸੈਨਾ, ਰਾਕਾਂਪਾ-ਕਾਂਗਰਸ) ਦੀ ਅਰਜੀ ‘ਤੇ ਸੁਪਰੀਮ ਕੋਰਟ ‘ਚ ਬੁੱਧਵਾਰ (27 ਨਵੰਬਰ) ਨੂੰ ਫਲੋਰ ਟੈਸਟ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਕਿਹਾ ਹੈ ਕਿ ਪ੍ਰੋਟੇਮ ਸਪੀਕਰ ਨਿਯੁਕਤ ਕਰਕੇ ਸ਼ਾਮ 5 ਵਜੇ ਤੱਕ ਓਪਨ ਬੈਲਟ ਰਾਹੀਂ ਫਲੋਰ ਟੈਸਟ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ ਅਤੇ ਇਸ ਦਾ ਸਿੱਧਾ ਪ੍ਰਸਾਰਨ ਵੀ ਹੋਵੇ। ਕੋਰਟ ਨੇ ਸੋਮਵਾਰ ਨੂੰ ਡੇਢ ਘੰਟੇ ਸਾਰੀਆਂ ਪਾਰਟੀਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਵਿਰੋਧੀਆਂ ਲੇ 24 ਘੰਟ ‘ਚ ਫਲੋਟ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ। ਫੈਸਲੇ ‘ਚ ਜਸਟਿਸ ਰਮਨਾ ਨੇ ਕਿਹਾ ਕਿ ਇਸ ਅੰਤਰਿਮ ਗੇੜ ‘ਚ ਸਾਰੀਆਂ ਪਾਰਟੀਆਂ ਨੂੰ ਸੰਵਿਧਾਨਿਕ ਨੈਤਿਕਤਾ ਬਣਾਈ ਰੱਖਣੀ ਚਾਹੀਦੀ ਹੈ। ਸ਼ਿਵਸੈਨਾ ਦੇ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੂੰ ਨੀਤੀ ਨਾਲ ਜੁੜੇ ਫੈਸਲੇ ਲੈਣ ਤੋਂ ਰੋਕਿਆ ਜਾਵੇ। Maharashtra
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।