ਮਹਾਰਾਸ਼ਟਰ: ਸਰਕਾਰ ਗਠਨ ‘ਤੇ ਫੈਸਲਾ ਕੱਲ 10:30 ਵਜੇ

Maharashtra, Floor Test, Tomorrow, Supreme Court

ਮਹਾਰਾਸ਼ਟਰ: ਸਰਕਾਰ ਗਠਨ ‘ਤੇ ਫੈਸਲਾ ਕੱਲ 10:30 ਵਜੇ

ਮੁੰਬਈ, ਏਜੰਸੀ। ਮਹਾਰਾਸ਼ਟਰ ‘ਚ 3 ਦਿਨਾਂ ਤੋਂ ਜਾਰੀ ਰਾਜਨੀਤਿਕ ਉਥਲ ਪੁਥਲ ਦਰਮਿਆਨ ਸੁਪਰੀਮ ਕੋਰਟ ‘ਚ ਵਿਰੋਧੀ ਧਿਰਾਂ (ਸ਼ਿਵਸੈਨਾ, ਰਾਕਾਂਪਾ-ਕਾਂਗਰਸ) ਦੀ ਅਰਜੀ ‘ਤੇ ਡੇਢ ਘੰਟੇ ਸੁਣਵਾਈ ਹੋਈ। ਸ਼ਿਵਸੈਨਾ ਵੱਲੋਂ ਕਪਿਲ ਸਿੱਬਲ, ਰਾਕਾਂਪਾ-ਕਾਂਗਰਸ ਵੱਲੋਂ ਅਭਿਸ਼ੇਕ ਮਨੂ ਸਿੰਘਵੀ, ਮਹਾਰਾਸ਼ਟਰ ਭਾਜਪਾ ਅਤੇ ਦੇਵੇਂਦਰ ਫੜਨਵੀਸ ਵੱਲੋਂ ਮੁਕੁਲ ਰੋਹਤਗੀ ਅਤੇ ਕੇਂਦਰ ਵੱਲੋਂ ਸਾਲੀਸਿਟਰ ਜਨਰਲ ਤੁਸ਼ਾਰ ਮੇਹਤਾ ਕੋਰਟ ਰੂਮ ਵਿੱਚ ਮੌਜ਼ੂਦ ਰਹੇ।। ਮੇਹਤਾ ਨੇ ਕਿਹਾ ਕਿ ਅਜੀਤ ਪਵਾਰ ਦੇ ਗਵਰਨਰ ਨੂੰ ਦਿੱਤੇ ਪੱਤਰ ‘ਚ 54 ਵਿਧਾਇਕਾਂ ਦੇ ਦਸਤਖਤ ਸਨ। ਫਲੋਰ ਟੈਸਟ ਸਭ ਤੋਂ ਬਿਹਤਰ ਹੈ, ਪਰ ਕੋਈ ਪਾਰਟੀ ਇਹ ਨਹੀਂ ਕਹਿ ਸਕਦੀ ਕਿ ਇਹ 24 ਘੰਟੇ ‘ਚ ਹੀ ਹੋਵੇ। ਸਿੰਘਵੀ ਨੇ ਕਿਹਾ ਕਿ ਜਦੋਂ ਦੋਵੇਂ ਪੱਖ ਫਲੋਰ ਟੈਸਟ ਚਾਹੁੰਦੇ ਹਨ ਤਾਂ ਇਸ ਵਿੱਚ ਦੇਰੀ ਕਿਉਂ ਹੋ ਰਹੀ ਹੈ? ਸਭ ਦੀਆ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ। ਕੋਰਟ ਮੰਗਲਵਾਰ ਸਵੇਰੇ ਸਾਢੇ 10 ਵਜੇ ਫੈਸਲਾ ਸੁਣਾਵੇਗੀ। Maharashtra

ਕੁਝ ਮਾਮਲਿਆਂ ‘ਚ ਫਲੋਰ ਟੈਸਟ 24 ਘੰਟੇ ਅਤੇ ਕੁਝ ‘ਚ 48 ਘੰਟੇ ‘ਚ ਹੋਇਆ

ਜਸਟਿਸ ਐਨਵੀ ਰਮਨਾ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਬੇਂਚ ਮਾਮਲੇ ਦੀ ਸੁਣਵਾਈ ਕੀਤੀ। ਜਸਟਿਸ ਸੰਜੀਵ ਖੰਨਾ ਨੇ ਪੁਰਾਣੇ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹੇ ਮਾਮਲਿਆਂ ‘ਚ ਫਲੋਟਰ ਟੈਸਟ 24 ਘੰਟੇ ‘ਚ ਹੋਇਆ ਹੈ। ਕੁਝ ਮਾਮਲਿਆਂ ‘ਚ ਫਲੋਰ ਟੈਸਟ ਲਈ 48 ਘੰਟੇ ਦਿੱਤੇ ਗਏ ਹਨ।। ਕੀ ਪਾਰਟੀਆਂ ਫਲੋਰ ਟੈਸਟ ਦੇ ਮੁੱਦੇ ‘ਤੇ ਕੁਝ ਕਹਿਣਾ ਚਾਹੁੰਣਗੀਆਂ। ਇਸ ‘ਤੇ ਸਾਲੀਸਿਟਰ ਜਨਰਲ ਮੇਹਤਾ ਅਤੇ ਰੋਹਤਗੀ ਨੇ ਕੋਰਟ ਨੂੰ ਕੋਈ ਵੀ ਅੰਤਰਿਮ ਆਦੇਸ਼ ਜਾਰੀ ਕਰਨ ਤੋਂ ਬਚਣ ਲਈ ਕਿਹਾ।

ਸਾਲੀਸਿਟਰ ਜਨਰਲ ਤੁਸ਼ਾਰ ਮੇਹਤਾ ਕੇਂਦਰ ਵੱਲੋਂ ਪੇਸ਼ ਹੋਏ

ਕੇਂਦਰ ਵੱਲੋਂ ਪੇਸ਼ ਹੋਏ ਸਾਲੀਸਿਟਰ ਜਨਰਲ ਤੁਸ਼ਾਰ ਮੇਹਤਾ ਨੇ ਮਹਾਰਾਸ਼ਟਰ ਗਵਰਨਰ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਪੱਤਰ ਸੁਪਰੀਮ ਕੋਰਟ ਨੂੰ ਸੌਂਪਿਆ। ਸਾਲੀਸਿਟਰ ਜਨਰਲ ਨੇ ਪੁੱਛਿਆ ਕਿ ਕੀ ਅਨੁਛੇਦ 32 ਤਹਿਤ ਕਿਸੇ ਅਰਜੀ ‘ਚ ਰਾਜਪਾਲ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ? ਰਾਜਪਾਲ ਨੇ 9 ਨਵੰਬਰ ਤੱਕ ਇੰਤਜਾਰ ਕੀਤਾ। 10 ਤਾਰੀਖ ਨੂੰ ਸ਼ਿਵਸੈਨਾ ਤੋਂ ਪੁੱਛਿਆ ਤਾਂ ਉਸ ਨੇ ਸਰਕਾਰ ਬਣਾਉਣ ਤੋਂ ਮਨ੍ਹਾ ਕਰ ਦਿੱਤਾ। 11 ਨਵੰਬਰ ਨੂੰ ਰਾਕਾਂਪਾ ਨੇ ਵੀ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਰਾਸ਼ਟਰਪਤੀ ਸ਼ਾਸਨ ਲਗਾਇਆ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸ਼ਿਵਸੈਨਾ-ਰਾਕਾਂਪਾ ਅਤੇ ਕਾਂਗਰਸ ਦੀ ਸਰਕਾਰ ਦੇ ਗਠਨ ਲਈ ਬੁਲਾਏ ਜਾਣ ਦੀ ਅਰਜੀ ‘ਤੇ ਵਿਚਾਰ ਨਹੀਂ ਕਰ ਰਿਹਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।