ਨਾਗਪੁਰ (ਸੱਚ ਕਹੂੰ ਨਿਊਜ਼)। Maharashtra News : ਗੁਰੂ ਪੁੰਨਿਆ ਦਾ ਪਵਿੱਤਰ ਦਿਵਸ ਮਹਾਂਰਾਸ਼ਟਰ ਦੇ ਬਲਾਕ ਨਾਗਪੁਰ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਤੋਂ ਪ੍ਰੇਰਿਤ ਹੋ ਕੇ ਮਹਾਂਰਾਸ਼ਟਰ ਦੇ ਬਲਾਕ ਨਾਗਪੁਰ ਦੀ ਸਾਧ-ਸੰਗਤ ਨੇ ਮਿੱਠੇ ਪਾਣੀ ਦੀ ਛਬੀਲ ਦੇ ਜ਼ਰੀਏ ਰਾਹਗੀਰਾਂ ਨੂੰ ਠੰਢਾ ਮਿੱਠਾ ਪਾਣੀ ਪਿਆ ਕੇ ਭਿਆਨਕ ਗਰਮੀ ਤੋਂ ਨਿਜਾਤ ਦਿਵਾਈ। ਇਸ ਸ਼ੁੱਭ ਮੌਕੇ ’ਤੇ ਉਨ੍ਹਾਂ ਨੇ 20 ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਤੇ ਕੱਪੜੇ ਵੰਡ ਕੇ ਆਪਣੇ ਗੁਰੂ ਦੇ ਪ੍ਰਤੀ ਆਪਣੀ ਭਗਤੀ ਦਾ ਇਜ਼ਹਾਰ ਕੀਤਾ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਅਨੁਸਾਰ ਡੇਰਾ ਸੱਚਾ ਸੌਦਾ ਦੀ ਸਮੂਹ ਸਾਧ-ਸੰਗਤ ਆਪਣੀ ਹਰ ਖੁਸ਼ੀ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ। ਇਸ ਦੇ ਤਹਿਤ ਨਾਗਪੁਰ ਬਲਾਕ ਦੀ ਸਾਧ-ਸੰਗਤ ਨੇ ਗੁਰੂ ਪੁੰਨਿਆ ਦੀ ਖੁਸ਼ੀ ਉਕਤ ਮਾਨਵਤਾ ਭਲਾਈ ਕਾਰਜ ਕਰਕੇ ਮਨਾਈ। (Maharashtra News)
Read Also : ਬਲਾਕ ਚੰਡੀਗੜ੍ਹ ਤੇ ਜ਼ਿਲ੍ਹਾ ਮੁਹਾਲੀ ਵਿੱਚ ਵੱਖ-ਵੱਖ ਥਾਵਾਂ ’ਤੇ ਗੁਰੂ ਪੁੰਨਿਆ ਮੌਕੇ ਸਾਧ-ਸੰਗਤ ਨੇ ਕੀਤੇ ਭਲਾਈ ਕਾਰਜ