Haryana Border Seal: ਮਹਾਂਪੰਚਾਇਤ ’ਚ ਜਾ ਰਹੇ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਬਾਰਡਰ ’ਤੇ ਪੱਥਰ ਲਾ ਕੇ ਰੋਕਿਆ

Haryana Border Seal
Haryana Border Seal: ਮਹਾਂਪੰਚਾਇਤ ’ਚ ਜਾ ਰਹੇ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਬਾਰਡਰ ’ਤੇ ਪੱਥਰ ਲਾ ਕੇ ਰੋਕਿਆ

ਪ੍ਰਧਾਨ ਡੱਲੇਵਾਲ ਦੀ ਅਗਵਾਈ ’ਚ ਕਿਸਾਨ ਮਹਾਂਪੰਚਾਇਤ ਵਿੱਚ ਜਾ ਰਹੇ ਸਨ

(ਬਲਕਾਰ ਸਿੰਘ) ਖਨੌਰੀ। Haryana Border Seal: ਖਨੌਰੀ ਬਾਰਡਰ ਤੋਂ ਲਿੰਕ ਰੋਡ ਰਾਹੀਂ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੀ ਉਚਾਨਾ ਮੰਡੀ ਵਿੱਚ ਹੋ ਰਹੀ ਕਿਸਾਨ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਦੇ ਜੱਥੇ ਨੂੰ ਹਰਿਆਣਾ ਪੁਲਿਸ ਨੇ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਦੇ ਵਿਰੋਧ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਾਈਵ ਹੋ ਕੇ ਇਸ ਨੂੰ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਕਰਾਰ ਦਿੱਤਾ ਅਤੇ ਕਿਹਾ ਕਿ ਕੱਲ੍ਹ ਰਾਤ ਤੋਂ ਹੀ ਹਰਿਆਣਾ ਪੁਲਿਸ ਅਜਿਹੀਆਂ ਕਰਤੂਤਾਂ ਕਰਕੇ ਅਤੇ ਪੱਥਰ ਲਗਾ ਕੇ ਪੰਜਾਬ ਤੋਂ ਹਰਿਆਣਾ ਵੱਲ ਜਾ ਰਹੇ ਸਾਰੇ ਰਸਤੇ ਬੰਦ ਕਰ ਰਹੀ ਹੈ ਤਾਂ ਜੋ ਕਿਸਾਨਾਂ ਦੇ ਕਾਫਲੇ ਉਚਾਨਾ ਮੰਡੀ ਵਿੱਚ ਹੋ ਰਹੀ ਕਿਸਾਨ ਮਹਾਂਪੰਚਾਇਤ ਵਿੱਚ ਸ਼ਾਮਲ ਨਾ ਹੋ ਸਕਣ।

ਇਹ ਵੀ ਪੜ੍ਹੋ: Jalandhar News : ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰਾਸ ਫਾਈਰਿੰਗ ਤੋਂ ਬਾਅਦ ਦੋ ਬਦਮਾਸ਼ ਗ੍ਰਿਫਤਾਰ

ਉਨ੍ਹਾਂ ਬੰਦ ਪਏ ਰਸਤਿਆਂ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਵੱਲੋਂ ਕੋਈ ਰਸਤਾ ਬੰਦ ਨਹੀਂ ਕੀਤਾ ਗਿਆ ਸਗੋਂ ਹਰਿਆਣਾ ਪੁਲਿਸ ਵੱਲੋਂ ਰਸਤੇ ਬੰਦ ਕੀਤੇ ਗਏ ਹਨ ਅਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰਸਤੇ ਖੋਲੇ ਜਾਣ ਦੇ ਹੁਕਮ ਮਗਰੋਂ ਵੀ ਇਹ ਹਰਿਆਣਾ ਪੁਲਿਸ ਹੀ ਹੈ ਜੋ ਸੁਪਰੀਮ ਕੋਰਟ ਵਿੱਚ ਜਾ ਕੇ ਰਸਤੇ ਬੰਦ ਰੱਖਣ ਦੀ ਦਲੀਲ ਦੇ ਕੇ ਆਈ ਹੈ।

ਹਰਿਆਣਾ ਨੂੰ ਜਾਣ ਵਾਲੇ ਸਾਰੇ ਸਟੇਟ ਹਾਈਵੇਅ ਪੱਥਰ ਲਗਾ ਕੇ ਕੀਤੇ ਬੰਦ

ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਜੱਥਾ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਲਈ ਉਚਾਨਾ ਮੰਡੀ ਜਾ ਰਿਹਾ ਹੈ ਨਾ ਕਿ ਦਿੱਲੀ ਉਨ੍ਹਾਂ ਕਿਹਾ ਕਿ ਇਸ ਗੁੰਡਾਗਰਦੀ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਏਕਤਾ ਕਰਨੀ ਪੈਣੀ ਹੈ ਤਾਂ ਹੀ ਇਹ ਸਭ ਰੋਕਿਆ ਜਾ ਸਕਦਾ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਿਆਣਾ ਪੁਲਿਸ ਵੱਲੋਂ ਬੀਤੀ ਰਾਤ 12 ਵਜੇ ਤੋਂ ਹੀ ਪੰਜਾਬ ਤੋਂ ਹਰਿਆਣਾ ਨੂੰ ਜਾਣ ਵਾਲੇ ਸਾਰੇ ਸਟੇਟ ਹਾਈਵੇਅ ਪੱਥਰ ਲਗਾ ਕੇ ਬੰਦ ਕਰ ਦਿੱਤੇ ਗਏ ਹਨ। ਖਨੌਰੀ ਤੋਂ ਕੈਥਲ ਜਾਣ ਵਾਲਾ ਰਾਜਮਾਰਗ ਸੰਗਤਪੁਰਾ ਵਿਖੇ ਵੀ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। Haryana Border Seal