ਪ੍ਰਯਾਗਰਾਜ਼ ’ਚ ਵਾਪਰਿਆ ਹੈ ਹਾਦਸਾ | Prayagraj Bus Accident
ਪ੍ਰਯਾਗਰਾਜ਼ (ਏਜੰਸੀ)। Prayagraj Bus Accident: ਯੂਪੀ ਦੇ ਪ੍ਰਯਾਗਰਾਜ ’ਚ ਸ਼ੁੱਕਰਵਾਰ ਰਾਤ ਨੂੰ ਲਗਭਗ 2.30 ਵਜੇ ਇੱਕ ਬੋਲੇਰੋ ਇੱਕ ਬੱਸ ਨਾਲ ਟਕਰਾ ਗਈ। ਹਾਦਸੇ ’ਚ 10 ਲੋਕਾਂ ਦੀ ਮੌਤ ਹੋ ਗਈ, 19 ਜ਼ਖਮੀ ਹੋ ਗਏ। ਜਾਨ ਗਵਾਉਣ ਵਾਲੇ ਸਾਰੇ ਲੋਕ ਬੋਲੇਰੋ ’ਚ ਸਫ਼ਰ ਕਰ ਰਹੇ ਸਨ। ਉਹ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਤੋਂ ਮਹਾਕੁੰਭ ’ਚ ਆ ਰਹੇ ਸਨ। ਇਹ ਹਾਦਸਾ ਪ੍ਰਯਾਗਰਾਜ-ਮਿਰਜ਼ਾਪੁਰ ਹਾਈਵੇਅ ’ਤੇ ਮੇਜਾ ਇਲਾਕੇ ’ਚ ਵਾਪਰਿਆ। ਬੱਸ ’ਚ 19 ਜ਼ਖਮੀ ਲੋਕ ਸਵਾਰ ਸਨ ਤੇ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਵਸਨੀਕ ਹਨ।
ਇਹ ਖਬਰ ਵੀ ਪੜ੍ਹੋ : Health Update: ਸਿਹਤ ਸਬੰਧੀ ਨਵਾਂ ਅਪਡੇਟ, ਦਿੱਲੀ ’ਚ ਸਰਕਾਰ ਬਦਲਦਿਆਂ ਹੀ ਨਵੀਂ ਤਿਆਰੀ ਸ਼ੁਰੂ
ਉਹ ਸੰਗਮ ’ਚ ਇਸ਼ਨਾਨ ਕਰਨ ਤੋਂ ਬਾਅਦ ਵਾਰਾਣਸੀ ਜਾ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੇਰੋ ਬੁਰੀ ਤਰ੍ਹਾਂ ਨੁਕਸਾਨੀ ਗਈ। ਸ਼ਰਧਾਲੂ ਸੜਕ ’ਤੇ ਜਾ ਡਿੱਗੇ। ਕਿਸੇ ਦੀ ਬਾਂਹ ਟੁੱਟ ਗਈ ਸੀ ਤੇ ਕਿਸੇ ਦਾ ਸਿਰ ਫਟ ਗਿਆ ਸੀ। ਬਹੁਤ ਸਾਰੇ ਲੋਕ ਬੋਲੇਰੋ ’ਚ ਫਸ ਗਏ। ਬੋਲੇਰੋ ’ਚੋਂ ਲਾਸ਼ਾਂ ਕੱਢਣ ’ਚ ਢਾਈ ਘੰਟੇ ਲੱਗੇ। ਐਸਪੀ ਯਮੁਨਾਪਾਰ ਵਿਵੇਕ ਯਾਦਵ ਨੇ ਕਿਹਾ ਕਿ ਬੋਲੈਰੋ ’ਚ ਸਵਾਰ ਸਾਰੇ ਯਾਤਰੀ ਮਰਦ ਸਨ। ਇਸ ਦੀ ਗਤੀ ਬਹੁਤ ਤੇਜ਼ ਸੀ। Prayagraj Bus Accident
ਬੱਸ ਡਰਾਈਵਰ ਨੇ ਬ੍ਰੇਕ ਲਾਈ, ਪਰ ਸਾਹਮਣੇ ਤੋਂ ਆ ਰਹੀ ਬੋਲੈਰੋ ਬੱਸ ਨਾਲ ਸਿੱਧੀ ਟੱਕਰ ਹੋ ਗਈ। ਮ੍ਰਿਤਕ ਕੋਰਬਾ ਤੇ ਜਾਂਜਗੀਰ ਚੰਪਾ ਜ਼ਿਲ੍ਹੇ ਦੇ ਦਰੀ ਦੇ ਵਸਨੀਕ ਸਨ। ਦੋ ਪਰਿਵਾਰਾਂ ਦੇ ਮੈਂਬਰ ਇਕੱਠੇ ਹੋਏ ਸਨ। ਕਮਿਸ਼ਨਰ ਤਰੁਣ ਗਾਬਾ ਤੇ ਡੀਐਮ ਰਵਿੰਦਰ ਕੁਮਾਰ ਮੰਧਾਡ ਮੌਕੇ ’ਤੇ ਪਹੁੰਚ ਗਏ ਹਨ। ਜ਼ਖਮੀਆਂ ਨੂੰ ਰਾਮਨਗਰ ਸੀਐਚਸੀ ’ਚ ਦਾਖਲ ਕਰਵਾਇਆ ਗਿਆ। ਮੁੱਢਲੇ ਇਲਾਜ ਤੋਂ ਬਾਅਦ, ਸਾਰਿਆਂ ਨੂੰ ਸਵਰੂਪ ਰਾਣੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ, ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਹਾਦਸੇ ਸਮੇਂ ਬੱਸ ’ਚ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ | Prayagraj Bus Accident
ਜ਼ਖਮੀ ਸ਼ਰਧਾਲੂ ਰੋਡਮਲ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ ਵਿੱਚ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ। ਅਚਾਨਕ ਇੱਕ ਭਿਆਨਕ ਟੱਕਰ ਹੋ ਗਈ। ਉਸ ਸਮੇਂ ਮੈਂ ਜਾਗ ਰਿਹਾ ਸੀ ਤੇ ਬੱਸ ਕੈਬਿਨ ’ਚ ਬੈਠਾ ਸੀ। ਬੇਕਾਬੂ ਬੋਲੈਰੋ ਸਾਹਮਣੇ ਤੋਂ ਬੱਸ ਨਾਲ ਟਕਰਾ ਗਈ। ਸ਼ੁਕਰ ਹੈ, ਮੈਂ ਕਿਸੇ ਤਰ੍ਹਾਂ ਬਚ ਗਿਆ। Prayagraj Bus Accident