MSG Avatar Month: ਮੁਫ਼ਤ ਸਿਹਤ ਜਾਂਚ ਕੈਂਪਾਂ ਨਾਲ ਹਜ਼ਾਰਾਂ ਨੂੰ ਰਾਹਤ
- ਸ਼ੂਗਰ ਅਤੇ ਥਾਇਰਾਇਡ ਰੋਗਾਂ ਦੀ ਜਾਂਚ ਅੱਜ
- ਪੂਜਨੀਕ ਗੁਰੂ ਜੀ ਨੇ 10 ਅਤਿ ਲੋੜਵੰਦਾਂ ਨੂੰ ਦਿੱਤੇ ਕੰਬਲ ਲ 31 ਤੱਕ ਜਾਰੀ ਰਹੇਗਾ ਨੈਚਰੋਪੈਥੀ ਕੈਂਪ
- ਬੱਚਿਆਂ ਦੇ ਰੋਗਾਂ ਦੀ ਹੋਈ ਜਾਂਚ
- ਆਯੁਰਵੈਦਿਕ ਇਲਾਜ ਦਾ ਵੀ ਉਠਾਇਆ ਲਾਭ
MSG Avatar Month: ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ’ਚ ਸੇਵਾ ਦਾ ਮਹਾਂਕੁੰਭ ਹਜ਼ਾਰਾਂ ਲੋਕਾਂ ਲਈ ਸਿਹਤ ਦੀ ਸੌਗਾਤ ਲੈ ਕੇ ਆਇਆ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲੋੜਵੰਦਾਂ ਦੀ ਸਹਾਇਤਾ, ਬਿਮਾਰਾਂ ਦਾ ਮੁਫ਼ਤ ਇਲਾਜ ਅਤੇ ਸਮਾਜ ਸੁਧਾਰ ਦੇ ਕਾਰਜ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਹਨ ਮਹੱਤਵਪੂਰਨ ਗੱਲ ਇਹ ਹੈ ਕਿ ਪੂਜਨੀਕ ਗੁਰੂ ਜੀ ਖੁਦ ਰੋਜ਼ਾਨਾ ਇਨ੍ਹਾਂ ਸੇਵਾ ਕਾਰਜਾਂ ’ਚ ਹਿੱਸਾ ਲੈਂਦੇ ਹੋਏ ਸਾਧ-ਸੰਗਤ ਨੂੰ ਵੀ ਇਨਸਾਨੀਅਤ ਭਲਾਈ ਦੇ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰ ਰਹੇ ਹਨ।
ਬੁੱਧਵਾਰ ਨੂੰ ਵੀ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਪੂਜਨੀਕ ਗੁਰੂ ਜੀ ਵੱਲੋਂ 10 ਅਤਿ ਲੋੜਵੰਦਾਂ ਨੂੰ ਕੰਬਲ ਵੰਡੇ ਗਏ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਚੱਲ ਰਹੇ ਵਿਸ਼ਾਲ ਮੁਫ਼ਤ ਸਿਹਤ ਜਾਂਚ ਕੈਂਪਾਂ ਦੀ ਲੜੀ ਵਿੱਚ ਬੱਚਿਆਂ ਦੇ ਰੋਗਾਂ ਨਾਲ ਸਬੰਧਿਤ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਕੈਂਪ ’ਚ ਦੇਸ਼ ਭਰ ਦੇ ਬੱਚਿਆਂ ਦੇ ਮਾਹਿਰ ਡਾਕਟਰਾਂ ਨੇ 91 ਬੱਚਿਆਂ ਦੀ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਢੁਕਵੀਂ ਸਲਾਹ ਅਤੇ ਇਲਾਜ ਪ੍ਰਦਾਨ ਕੀਤਾ।
ਬੱਚਿਆਂ ਦੀਆਂ ਬਿਮਾਰੀਆਂ ਸਬੰਧੀ ਕੈਂਪ ’ਚ ਮਾਹਿਰ ਡਾਕਟਰਾਂ ਡਾ. ਰਾਕੇਸ਼ ਜਾਖੜ, ਡਾ. ਅਮਨ ਮਹਿਤਾ, ਡਾ. ਗੌਰਵ ਗੋਇਲ ਸਮੇਤ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਬੱਚਿਆਂ ਦੇ ਮਾਹਿਰ ਡਾ. ਨਿਤਿਨ ਮੋਹਨ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਉੱਥੇ ਹੀ ਤਿੰਨ ਦਿਨਾ ਆਯੁਰਵੈਦਿਕ ਕੈਂਪ ਵਿੱਚ 504 ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ ਅਤੇ 66 ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। 25 ਮਰੀਜ਼ਾਂ ਨੇ ਪੰਚਕਰਮਾ ਇਲਾਜ ਪ੍ਰਾਪਤ ਕੀਤਾ, ਅਤੇ 13 ਮਰੀਜ਼ਾਂ ਦੀ ਮੁਫ਼ਤ ਖੂਨ ਜਾਂਚ ਅਤੇ 2 ਮਰੀਜ਼ਾਂ ਦੀ ਐੱਮਆਰਆਈ ਮੁਫ਼ਤ ਕੀਤੀ ਗਈ।
![]()
Read Also : ਰੂਹਾਨੀਅਤ: ਜਿਸ ਦਾ ਕੋਟ ਉਸੇ ਕੋਲ
ਇਸ ਕੈਂਪ ਵਿੱਚ ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ ਸਰਸਾ ਦੇ ਸੀਨੀਅਰ ਆਯੁਰਵੇਦ ਮਾਹਿਰ ਡਾ. ਅਜੇ ਗੋਪਾਲਾਨੀ, ਡਾ. ਮੀਨਾ ਗੋਪਾਲਾਨੀ, ਡਾ. ਕੁਲਦੀਪ ਸ਼ਰਮਾ ਇੰਸਾਂ, ਡਾ. ਸ਼ਸ਼ੀਕਾਂਤ ਇੰਸਾਂ, ਡਾ. ਸੰਗੀਤਾ ਇੰਸਾਂ, ਡਾ. ਮੁਨੀਸ਼ ਇੰਸਾਂ ਦੇ ਨਾਲ ਮੈਡੀਕਲ ਅਫ਼ਸਰ ਡਾ. ਜਗਵੀਰ, ਡਾ. ਸਿਮਰਨ ਅਤੇ ਡਾ. ਦੀਪਿਕਾ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ।
ਕੈਂਪ ’ਚ ਪੋਡੀਕਿੜੀ, ਪੁਟਪਾਕ, ਵਮਨ, ਸ਼ਿਰੋਧਾਰਾ, ਨਸਿਆ, ਉਦਵਰਤਨ, ਕਟੀਵਸਤੀ, ਅਭਯੰਗ, ਸੂਤਰਨੇਤੀ ਅਤੇ ਜਲਨੇਤੀ ਵਰਗੀਆਂ ਆਯੁਰਵੈਦਿਕ ਵਿਧੀਆਂ ਦੀ ਵਰਤੋਂ ਕਰਕੇ ਇਲਾਜ ਕੀਤੇ ਗਏ। ਇਸ ਦੇ ਨਾਲ ਹੀ 31 ਜਨਵਰੀ ਤੱਕ ਚੱਲਣ ਵਾਲੇ ਨੈਚਰੋਪੈਥੀ ਕੈਂਪ ਵਿੱਚ ਬੁੱਧਵਾਰ ਤੱਕ 141 ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਡਾ. ਰਵੀ, ਡਾ. ਵਿਜੇ, ਡਾ. ਰੁਪੇਸ਼ ਅਤੇ ਡਾ. ਨੰਦਿਨੀ ਦੀ ਟੀਮ ਨੇ ਪਿੱਠ ਦਰਦ, ਗਰਦਨ ਦਰਦ, ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ, ਗੋਡਿਆਂ ਦੀਆਂ ਸਮੱਸਿਆਵਾਂ ਅਤੇ ਚਮੜੀ ਦੇ ਰੋਗਾਂ ਦਾ ਇਲਾਜ ਕੁਦਰਤੀ ਤਰੀਕਿਆਂ ਨਾਲ ਕੀਤਾ। ਇਨ੍ਹਾਂ ਕੈਂਪਾਂ ਰਾਹੀਂ ਮਰੀਜ਼ਾਂ ਨੂੰ ਕੁਦਰਤੀ ਅਤੇ ਵਿਕਲਪਿਕ ਡਾਕਟਰੀ ਤਰੀਕਿਆਂ ਦੇ ਸਿੱਧੇ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ। ਸੇਵਾ ਅਤੇ ਸਿਹਤ ਸੁਧਾਰ ’ਤੇ ਕੇਂਦ੍ਰਿਤ ਰੱਖ ਕੇ ਪੂਜਨੀਕ ਗੁਰੂ ਜੀ ਦੀ ਵੱਲੋਂ ਲਾਏ ਗਏ ਇਨ੍ਹਾਂ ਜਨ-ਕਲਿਆਣਕਾਰੀ ਯਤਨਾਂ ਦੀ ਸਮਾਜ ਵਿੱਚ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ।
ਕੈਂਪਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ ਪੂਜਨੀਕ ਗੁਰੂ ਜੀ ਦਾ ਦਿਲੋਂ ਧੰਨਵਾਦ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਪੂਜਨੀਕ ਗੁਰੂ ਜੀ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕਰਕੇ ਮਾਨਵਤਾ ’ਤੇ ਬਹੁਤ ਵੱਡਾ ਉਪਕਾਰ ਕਰ ਰਹੇ ਹਨ, ਉਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਓਨੀ ਘੱਟ ਹੈ।














