ਪੰਡਾਲ ‘ਚ ਨਹੀਂ ਸੀ ਤਿਲ ਸੁੱਟਣ ਨੂੰ ਥਾਂ ।
ਅੱਜ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਜਿੱਥੇ ਬੁਲਾਰਿਆਂ ਨੇ ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ‘ਤੇ ਮੜ੍ਹੇ ਬੇਅਦਬੀ ਦੇ ਦੋਸ਼ਾਂ ਨੂੰ ਅੱਤ ਦਰਜੇ ਦੀ ਘਿਨੌਣੀ ਸਾਜਿਸ਼ ਕਰਾਰ ਦਿੱਤਾ, ਉੱਥੇ ਹੀ ਸਾਧ-ਸੰਗਤ ਨੇ ਅੱਜ ਕੁਲ ਮਾਲਕ ਵੱਲੋਂ ਬਖਸ਼ਿਆ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾਕੇ ਇਹ ਦੋਸ਼ ਸਿਰੇ ਤੋਂ ਖਾਰਜ ਕਰ ਦਿੱਤੇ ਸਟੇਜ ਸੰਚਾਲਨ ਕਰ ਰਹੇ ਗੁਰਬਚਨ ਸਿੰਘ ਇੰਸਾਂ ਮੋਗਾ ਨੇ ਕਿਹਾ ਕਿ ਬਿੱਟੂ ਇੰਸਾਂ ਨੇ ਜ਼ਮਾਨਤ ਉਪਰੰਤ ਇੱਕ ਮੰਤਰੀ ਅਤੇ ਉਸ ਦੇ ਚਹੇਤਿਆਂ ਦਾ ਕੱਚਾ ਚਿੱਠਾ ਖੋਲ੍ਹ ਦੇਣਾ ਸੀ, ਜਿਸ ਕਰਕੇ ਉਸ ਦਾ ਕਤਲ ਕਰਵਾ ਦਿੱਤਾ ਗਿਆ ਉਨ੍ਹਾਂ ਆਖਿਆ ਕਿ ਅੱਜ ਦਾ ਇਹ ਇਕੱਠ ਦੋਸ਼ਾਂ ਨੂੰ ਰੱਦ ਕਰਦਾ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਅਸਲ ਦੋਸ਼ੀਆਂ ਨੂੰ ਫੜਕੇ ਸਜਜ਼ਾ ਦਿੱਤੀ ਜਾਏ ਤੇ ਝੂਠੇ ਕੇਸ ਖਾਰਜ ਕੀਤੇ ਜਾਣ ਇਸ ਮੌਕੇ ਸਾਧ-ਸਗੰਤ ਨੇ ਹੱਥ ਖੜ੍ਹੇ ਕਰਕੇ ਮਹਾਂ ਸ਼ਹੀਦ ‘ਤੇ ਲਾਏ ਦੋਸ਼ਾਂ ਨੂੰ ਰੱਦ ਕੀਤਾ।
ਕੋਟਕਪੂਰਾ :?ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਨਮਿੱਤ ਕਰਵਾਏ ਸ਼ਰਧਾਂਜਲੀ ਸਮਾਗਮ ਮੌਕੇ ਕੋਟਕਪੂਰਾ ਦੀ ਅਨਾਜ ਮੰਡੀ ‘ਚ ਬਣੇ ਪੰਡਾਲ ‘ਚ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਬਚੀ ਸੀ ਪ੍ਰਬੰਧਕਾਂ ਨੂੰ ਮੌਕੇ ‘ਤੇ ਪੰਡਾਲ ਦਾ ਦਾਇਰਾ ਵਧਾਉਣਾ ਪਿਆ ਫਿਰ ਵੀ ਆਸੇ ਪਾਸੇ ਦੂਰ-ਦੂਰ ਤੱਕ ਸਾਧ-ਸੰਗਤ ਬੈਠੀ ਜਾਂ ਖਲੋਤੀ ਦਿਖਾਈ ਦੇ ਰਹੀ ਸੀ ਇਸ ਮੌਕੇ ਕਾਰਾਂ, ਬੱਸਾਂ ਤੇ ਹੋਰ ਵਾਹਨਾਂ ਨੂੰ ਕਤਾਰਾਂ ‘ਚ ਬੜੇ ਸੁਚੱਜੇ ਢੰਗ ਨਾਲ ਖੜ੍ਹਾਇਆ ਗਿਆ ਸੀ ਨਾਮ ਚਰਚਾ ਪੰਡਾਲ ਦੇ ਨਜ਼ਦੀਕ ਪੀਣ ਵਾਲੇ ਪਾਣੀ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ।
ਕੋਟਕਪੂਰਾ ਨੂੰ ਮਹਿੰਦਰਪਾਲ ਬਿੱਟੂ ਦੇ ਨਾਂਅ ਨਾਲ ਜਾਣਿਆ ਜਾਵੇਗਾ
45 ਮੈਂਬਰ ਭੈਣ ਗੁਰਚਰਨ ਕੌਰ ਇੰਸਾਂ ਨੇ ਕਿਹਾ ਕਿ ਮਹਿੰਦਰਪਾਲ ਬਿੱਟੂ ਇੰਸਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਏਗੀ ਤੇ ਆਉਣ ਵਾਲੇ ਸਮੇਂ ਦੌਰਾਨ ਕੋਟਕਪੂਰਾ ਹੱਕ ਸੱਚ ਦੀ ਲੜਾਈ ਲੜਨ ਵਾਲਿਆਂ ਦਾ ਮੱਕਾ ਹੋਵੇਗਾ ਅਤੇ ਝੂਠੇ ਪਰਚਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਬਿੱਟੂ ਮਾਨਵਤਾ ਭਲਾਈ ਦੇ ਕਾਰਜਾਂ ‘ਚ ਵੱਡੀ ਮਿਸਾਲ ਕਾਇਮ ਕਰਕੇ ਗਏ ਹਨ ਤੇ ਕੋਟਕਪੂਰਾ ਨੂੰ ਬਿੱਟੂ ਦੇ ਨਾਂਅ ਨਾਲ ਜਾਣਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।