ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਦੀ ਫੁੱਲਾਂ ਦੀ ਰਸਮ ਹੋਈ

Maha Shaheed Mohinder Pal ,Flowers, Arranged

ਕਿਰਨ ਇੰਸਾਂ, ਕੋਟਕਪੂਰਾ

ਸਥਾਨਕ ਸ਼ਾਂਤੀ ਵਣ ਵਿਖੇ ਅੱਜ ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਦੀ ਫੁੱਲਾਂ ਦੀ ਰਸਮ ਹੋਈ ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਰਾਮ ਸਿੰਘ ਚੇਅਰਮੈਨ, ਜਗਜੀਤ ਸਿੰਘ, ਮੈਂਬਰ ਹਰਚਰਨ ਸਿੰਘ ਇੰਸਾਂ, ਜਤਿੰਦਰ ਮਹਾਸ਼ਾ ਇੰਸਾਂ, ਗੁਰਜੀਤ ਸਿੰਘ ਇੰਸਾਂ, ਛਿੰਦਰਪਾਲ ਇੰਸਾਂ, ਗੁਰਬਚਨ ਇੰਸਾਂ ਮੋਗਾ, ਸੂਰਜ ਭਾਨ, ਨਾਨਕ ਇੰਸਾਂ, ਦੇਸਰਾਜ ਇੰਸਾਂ, ਜਗਰੂਪ ਇੰਸਾਂ, ਸੁਖਰਾਜ ਇੰਸਾਂ, ਜੋਲੀ ਇੰਸਾਂ, ਗੁਰਿੰਦਰ ਇੰਸਾਂ, ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸਿੰਘ ਵਡੇਰਾ, ਓਮ ਪ੍ਰਕਾਸ਼ ਭੰਗੀਦਾਸ, ਸਾਧੂ ਇੰਸਾਂ ਤੋਂ ਇਲਾਵਾ ਮੋਗਾ, ਬਠਿੰਡਾ, ਸਾਦਿਕ, ਫਰੀਦਕੋਟ, ਬਰਗਾੜੀ ਆਦਿ ਬਲਾਕਾਂ ਦੀ ਸਾਧ ਸੰਗਤ ਹਾਜ਼ਰ ਹੋਈ।

ਇਸ ਮੌਕੇ ਓਮ ਪ੍ਰਕਾਸ਼ ਭੰਗੀਦਾਸ ਵੱਲੋਂ ਬੇਨਤੀ ਦਾ ਸ਼ਬਦ ਬੋਲਣ ਤੋਂ ਬਾਅਦ ਫੁੱਲ ਚੁਗਣ ਦੀ ਰਸਮ ਕੀਤੀ ਗਈ। ਜਿੰਮੇਵਾਰ ਸੇਵਾਦਾਰਾਂ ਨੇ ਮਹਾਂ ਸ਼ਹੀਦ ਪਰਿਵਾਰ ਦੇ ਵੱਡੇ ਭਰਾ ਪ੍ਰੇਮ ਮਨਚੰਦਾ, ਸੁਰਿੰਦਰ ਮਨਚੰਦਾ, ਬੇਟੇ ਅਰਮਿੰਦਰ ਇੰਸਾਂ ਤੇ ਵਰਿੰਦਰ ਇੰਸਾਂ ਦੀ ਸਹਿਮਤੀ ਨਾਲ ਅੰਤਿਮ ਅਰਦਾਸ ਦੀ ਨਾਮ ਚਰਚਾ 28 ਜੂਨ ਦਿਨ ਸ਼ੁੱਕਰਵਾਰ ਸਮਾਂ ਸਵੇਰੇ 11:00 ਵਜੇ ਤੋਂ 1:00 ਵਜੇ ਦੁਪਹਿਰ ਤੱਕ ਨਾਮ ਚਰਚਾ ਘਰ ਕੋਟਕਪੂਰਾ ਵਿਖੇ ਰੱਖੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here