Maha Paropkar Diwas: 25 ਮਾਰਚ 1973 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪੂਜਨੀਕ ਬਾਪੂ ਜੀ ਨਾਲ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਨ ਪਹੁੰਚੇੇ ਉਸ ਦਿਨ ਜਦੋਂ ਪੂਜਨੀਕ ਪਰਮ ਪਿਤਾ ਜੀ ਨਾਮ-ਅਭਿਲਾਸ਼ੀ ਜੀਵਾਂ ਨੂੰ ਨਾਮ ਦੇਣ ਦਰਬਾਰ ਦੇ ਤੇਰਾਵਾਸ ਤੇ ਸੱਚਖੰਡ ਹਾਲ ਵਿਚਕਾਰ ਬਣੇ ਪੰਡਾਲ ਵਿੱਚ ਪਧਾਰੇੇ ਤਾਂ ਆਪ ਜੀ ਨੂੰ ਬੁਲਾ ਕੇ ਅੱਗੇ ਆਪਣੀ ਕੁਰਸੀ ਨੇੜੇ ਬਿਠਾਇਆ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕਾਕਾ ਅੱਗੇ ਆ ਜਾਓ’’ ਤੇ ਆਪ ਜੀ ਨੂੰ ਭਰਪੂਰ ਪਿਆਰ ਪ੍ਰਦਾਨ ਕਰਦੇ ਹੋਏ ਰਾਜ਼ੀ-ਖੁਸ਼ੀ ਪੁੱਛੀ, ‘‘ਕਾਕਾ ਕਿਹੜਾ ਪਿੰਡ ਹੈ? ਹੋਰ ਤਾਂ ਸਭ ਠੀਕ ਹੈ?’’ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਸਾਨੂੰ ਆਪਣੇ ਕੋਲ ਬਿਠਾ ਕੇ ਨਾਮ-ਸ਼ਬਦ ਪ੍ਰਦਾਨ ਕੀਤਾ।
ਇਹ ਖਬਰ ਵੀ ਪੜ੍ਹੋ : MSG Maha Paropkar Diwas: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਜਾਰੀ ਹੁਕਮਨਾਮਾ
‘‘ਆਪਣਾ ਤਾਂ ਕੰਮ ਹੀ ਇਹੀ ਹੈ’’ | Maha Paropkar Diwas
ਪੂਜਨੀਕ ਗੁਰੂ ਜੀ ਨੇ 7-8 ਸਾਲ ਦੀ ਉਮਰ ਵਿੱਚ ਹੀ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ ਸੀ ਇੱਕ ਵਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪੱਕਾ ਸਹਾਰਨਾ ਵਿੱਚ ਰੂਹਾਨੀ ਸਤਿਸੰਗ ਫ਼ਰਮਾਇਆ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਉਸ ਸਤਿਸੰਗ ਵਿੱਚ ਆਪਣੇ ਪਿੰਡ ਸ੍ਰੀ ਗੁਰੂਸਰ ਮੋਡੀਆ ਤੋਂ ਟਰੈਕਟਰ-ਟਰਾਲੀ ਨਾਮ ਲੈਣ ਵਾਲੇ ਜੀਵਾਂ ਦੀ ਭਰਕੇ ਸਤਿਸੰਗ ਵਿੱਚ ਪਹੁੰਚੇ ਸੇਵਾਦਾਰਾਂ ਨੇ ਪੂਜਨੀਕ ਪਰਮ ਪਿਤਾ ਜੀ ਦੇ ਸਾਹਮਣੇ ਪੂਜਨੀਕ ਗੁਰੂ ਜੀ ਬਾਰੇ ਦੱਸਿਆ ਕਿ ਇਹ ਟਰੈਕਟਰ-ਟਰਾਲੀ ਭਰ ਕੇ ਨਾਮ ਵਾਲੇ ਜੀਵਾਂ ਨੂੰ ਲੈ ਕੇ ਆਏ ਹਨ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਗੁਰੂ ਜੀ ਵੱਲ ਵੇਖਿਆ ਤੇ ਆਪਣੀ ਪ੍ਰੇਮ ਭਰੀ ਪਵਿੱਤਰ ਦ੍ਰਿਸ਼ਟੀ ਪਾਉਂਦੇ ਹੋਏ ਫ਼ਰਮਾਇਆ, ‘‘ਆਪਣਾ ਤਾਂ ਕੰਮ ਹੀ ਇਹੀ ਹੈ’’।
ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ | Maha Paropkar Diwas
ਇਸ ਪਾਕ-ਪਵਿੱਤਰ ਦਿਹਾੜੇ ’ਤੇ ਪੂਜਨੀਕ ਪਰਮ ਪਿਤਾ ਜੀ ਨੇ ‘ਅਸੀਂ ਸਾਂ, (ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਰੂਪ ’ਚ), ਅਸੀਂ ਹਾਂ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਰੂਪ ’ਚ), ਅਤੇ ਅਸੀਂ ਹੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ ) ਰਹਾਂਗੇ’, ਪਵਿੱਤਰ ਬਚਨ ਫ਼ਰਮਾਕੇ ਰੂਹਾਨੀਅਤ ’ਚ ਇੱਕ ਨਵੀਂ ਮਿਸਾਲ ਕਾਇਮ ਕੀਤੀ।
ਮਾਨਵਤਾ ਭਲਾਈ ਕਾਰਜਾਂ ’ਚ ਬਣੇ 79 ਵਿਸ਼ਵ ਰਿਕਾਰਡ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਗੁਰਗੱਦੀ ਦੀ ਬਖਸ਼ਿਸ਼ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਰੇ ਵਿਸ਼ਵ ’ਚ ਰਾਮ-ਨਾਮ ਤੇ ਮਾਨਵਤਾ ਦਾ ਡੰਕਾ ਵਜਾਇਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੁਨੀਆਂ ਭਰ ’ਚ ਚਲਾਏ ਜਾ ਰਹੇ 170 ਇਨਸਾਨੀਅਤ, ਮਾਨਵਤਾ ਤੇ ਸਮਾਜ ਸੁਧਾਰ ਕਾਰਜਾਂ ਨੂੰ ਅੱਜ ਹਿੰਦੁਸਤਾਨ ਹੀ ਨਹੀਂ ਸਗੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਸਿਰ-ਮੱਥੇੇ ਲੈਂਦੇ ਹੋਏ ਸਲਾਮ ਕੀਤਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਾ ਸਿਰਫ਼ ਸਮਾਜ ਵਿਚ ਫੈਲੀਆਂ ਕੁਰੀਤੀਆਂ ਦਾ ਖ਼ਾਤਮਾ ਕਰਨ ਲਈ ਵੱਡੇ ਪੱਧਰ ’ਤੇ ਜਾਗਰੂਕਤਾ ਅਭਿਆਨ ਚਲਾਇਆ। Maha Paropkar Diwas
ਸਗੋਂ ਮਾਨਵਤਾ ਭਲਾਈ ਦੇ 170 ਕਾਰਜ ਸ਼ੁਰੂ ਕਰਕੇ ਸਮਾਜਿਕ ਅਤੇ ਨੈਤਿਕ ਕ੍ਰਾਂਤੀ ਦਾ ਵੀ ਆਗਾਜ਼ ਕੀਤਾ ਜੋ ਕਿ ਅੱਜ ਪੂਰੀ ਦੁਨੀਆਂ ਲਈ ਪ੍ਰੇਰਣਾਸਰੋਤ ਹੈ ਮਾਨਵਤਾ ਭਲਾਈ ਕਾਰਜਾਂ ਵਿਚ ਅੱਜ ਡੇਰਾ ਸੱਚਾ ਸੌਦਾ ਦੇ ਨਾਂਅ ਇੱਕ-ਦੋ ਨਹੀਂ, ਸਗੋਂ ਗਿੰਨੀਜ਼ ਸਮੇਤ 79 ਵਰਲਡ ਰਿਕਾਰਡ ਦਰਜ ਹਨ ਹੁਣ ਤੱਕ ਮਿਲੇ ਵਿਸ਼ਵ ਰਿਕਾਰਡਾਂ ਵਿਚੋਂ ਪੂਜਨੀਕ ਗੁਰੂ ਜੀ ਨੇ ਨਾਂਅ ਪੌਦੇ ਲਾਉਣ, ਬਲੱਡ ਪ੍ਰੈਸ਼ਰ ਜਾਂਚ, ਕੋਲੈਸਟਰੋਲ ਜਾਂਚ, ਡਾਇਬਿਟੀਜ਼ ਜਾਂਚ ਅਤੇ ਦਿਲ ਦੀ ਈਕੋ ਜਾਂਚ ਸਮੇਤ ਵੱਖ-ਵੱਖ ਖੇਤਰਾਂ ਵਿਚ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਦਰਜ ਹਨ ਜਿਨ੍ਹਾਂ ਵਿਚੋਂ ਵਾਤਾਵਰਨ ਸੁਰੱਖਿਆ ਮੁਹਿੰਮ ਦੇ ਤਹਿਤ ਦੁਨੀਆਂ ਭਰ ’ਚ ਪੌਦੇ ਲਾਉਣ ’ਚ ਚਾਰ ਵਿਸ਼ਵ ਰਿਕਾਰਡ ਵੀ ਸ਼ਾਮਲ ਹਨ। Maha Paropkar Diwas