ਦੇਸ਼-ਵਿਦੇਸ਼ ’ਚ ਸ਼ਰਧਾ ਨਾਲ ਮਨਾਇਆ ਮਹਾਂ ਪਰਉਪਕਾਰ ਦਿਵਸ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 323 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਗਿਆ ਰਾਸ਼ਨ

  • ਬਲਾਕਾਂ ਨੇ ਚਾਰ ਲੋੜਵੰਦ ਪਰਿਵਾਰਾਂ ਨੂੰ ਪੂਰੇ ਬਣਾ ਕੇ ਦਿੱਤੇ ਗਏ ਘਰਾਂ ਦੀਆਂ ਚਾਬੀਆਂ ਸੌਂਪੀਆਂ
  • 15 ਅਪਾਹਿਜ਼ਾਂ ਨੂੰ ਮਿਲੀਆਂ ਟਰਾਈਸਾਈਕਲਾਂ

(ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ/ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਗੁਰਗੱਦੀਨਸ਼ੀਨੀ ਦਿਵਸ (ਮਹਾਂ ਪਰਉਪਕਾਰ ਦਿਵਸ) ਅੱਜ ਦੇਸ਼-ਵਿਦੇਸ਼ ’ਚ ਸ਼ਰਧਾ ਨਾਲ ਮਨਾਇਆ ਗਿਆ। ਸ਼ਾਹ ਸਤਿਨਾਮ ਜੀ ਧਾਮ ਸਰਸਾ, ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ), ਸ਼ਾਹ ਸਤਿਨਾਮ ਜੀ ਰੂਹਾਨੀ ਧਾਮ, ਰਾਜਗੜ੍ਹ ਸਲਾਬਤਪੁਰਾ (ਪੰਜਾਬ), ਰਾਜਸਥਾਨ ਦੇ ਨਾਲ-ਨਾਲ ਕੌਮੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਮਨਾਇਆ ਗਿਆ ਡੇਰਾ ਸੱਚਾ ਸੌਦਾ ਨੇ ਇੱਕ ਵਾਰ ਫਿਰ ਮਾਨਵਤਾ ਭਲਾਈ ਕਾਰਜਾਂ ਨੂੰ ਨਵੀਂ ਗਤੀ ਦਿੰਦਿਆਂ ਅੱਗੇ ਵਧਾਇਆ।


ਇਸ ਸ਼ੁੱਭ ਮੌਕੇ ’ਤੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਫੂਡ ਬੈਂਕ ਮੁਹਿੰਮ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਨੇਕ, ਮਿਹਨਤ ਦੀ ਕਮਾਈ ’ਚੋਂ 323 ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਆਸ਼ਿਆਨਾ ਮੁਹਿੰਮ ਤਹਿਤ ਵੱਖ-ਵੱਖ ਬਲਾਕਾਂ ਨੇ ਚਾਰ ਲੋੜਵੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਗਏ ਪੂਰੇ ਘਰ ਦੀਆਂ ਚਾਬੀਆਂ ਸੌਂਪੀਆਂ ‘ਸਾਥੀ ਮੁਹਿੰਮ’ ਤਹਿਤ 15 ਲੋੜਵੰਦ ਅਪਾਹਿਜ਼ਾਂ ਨੂੰ ਬਲਾਕਾਂ ਵੱਲੋਂ ਟਰਾਈਸਾਈਕਲਾਂ ਦਿੱਤੀਆਂ ਗਈਆਂ। ਇਸ ਮੌਕੇ ਗੁਰੂ ਮਹਿਮਾ ਨੂੰ ਦਰਸ਼ਾਉਂਦੀ ਇੱਕ ਡਾਕਿਊਮੈਂਟਰੀ ਵੀ ਚਲਾਈ ਗਈ, ਜਿਸ ਨੂੰ ਆਈ ਹੋਈ ਸਾਧ-ਸੰਗਤ ਨੇ ਇਕਚਿੱਤ ਹੋ ਕੇ ਵੇਖਿਆ ਓਧਰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ’ਚ 123 ਲੋੜਵੰਦਾਂ ਨੂੰ ਰਾਸ਼ਨ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੀ ਤੀਜੀ ਪਾਤਸ਼ਾਹੀ ਵਜੋਂ ਗੁਰਗੱਦੀ ਦੀ ਬਖਸ਼ਿਸ਼ ਕਰਕੇ ਆਪਣਾ ਰੂਪ ਬਣਾਇਆ ਇਸ ਦਿਨ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਵਿੱਤਰ ਮਹਾਂ ਪਰਉਪਕਾਰ ਦਿਵਸ ਵਜੋਂ ਮਨਾਉਂਦੀ ਹੈ।

ਪਵਿੱਤਰ ਮਹਾਂ ਪਰਉਪਕਾਰ ਦਿਵਸ ਦੇ ਸ਼ੁੱਭ ਮੌਕੇ ’ਤੇ ਸ਼ਾਹ ਸਤਿਨਾਮ ਜੀ ਧਾਮ ’ਚ ਵੀਰਵਾਰ ਨੂੰ ਸਵੇਰੇ 11 ਵਜੇ ਤੋਂ 1 ਵਜੇ ਤੱਕ ਨਾਮ ਚਰਚਾ ਕੀਤੀ ਗਈ ਨਾਮ ਚਰਚਾ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰੇ ਵਜੋਂ ਪੂਜਨੀਕ ਗੁਰੂ ਜੀ ਨੂੰ ਵਧਾਈ ਦੇਣ ਨਾਲ ਹੋਈ ਇਸ ਤੋਂ ਬਾਅਦ ਕਵੀਰਾਜ਼ ਵੀਰਾਂ ਨੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਨਾਮ ਚਰਚਾ ਦਾ ਆਨਲਾਈਨ ਪ੍ਰਸਾਰਨ ਵੀ ਕੀਤਾ ਗਿਆ, ਜਿਸ ਨੂੰ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੇ ਆਪਣੇ ਘਰਾਂ ’ਚ ਰਹਿ ਕੇ ਸਰਵਣ ਕੀਤਾ।

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਬਚਨ ਵੱਡੀਆਂ ਸਕਰੀਨਾਂ ’ਤੇ ਚਲਾਏ ਗਏ ਰਿਕਾਰਡਿਡ ਬਚਨਾਂ ’ਚ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਉਹ ਦਿਨ ਹੈ ਜਦੋਂ ਸਾਡਾ ਆਪਣੇ ਮੁਰਸ਼ਿਦ-ਏ-ਕਾਮਿਲ, ਦਾਤਾ ਰਹਿਬਰ ਨਾਲ ਮਿਲਾਪ ਹੋਇਆ ਜੋ ਵਰਨਣ ਤੋਂ ਪਰੇ ਹੈ ਜਨਮ ਤੋਂ ਹੀ ਉਨ੍ਹਾਂ ਦਾ ਰਹਿਮੋ ਕਰਮ ਰਿਹਾ 1972 ’ਚ ਸ਼ਾਹ ਮਸਤਾਨਾ ਜੀ ਆਸ਼ਰਮ ’ਚ ਹਾਲ ਤੇ ਤੇਰਾਵਾਸ ਦਰਮਿਆਨ ਦੀ ਜਗ੍ਹਾ ’ਤੇ ਉਨ੍ਹਾਂ ਨੇ ਸਾਨੂੰ ਨਾਮ ਸ਼ਬਦ ਨਾਲ ਨਿਵਾਜਿਆ ਬੇਪਰਵਾਹ ਜੀ ਨੇ ਸਾਨੂੰ ਆਪਣੇ ਕੋਲ ਬਿਠਾ ਕੇ ਨਾਮ ਦਿੱਤਾ, ਉਹ ਯਾਦਾਂ ਅੱਜ ਵੀ ਜਿਉਂ ਦੀ ਤਿਉਂ ਤਾਜ਼ਾ ਹਨ। ਮੁਰੀਦ ਕਦੇ ਆਪਣੇ ਸਤਿਗੁਰੂ ਨੂੰ ਨਹੀਂ ਭੁੱਲਦਾ, ਮੱਖੀਆਂ-ਮੱਛਰ ਤਾਂ ਉੱਡ ਜਾਂਦੇ ਹਨ ਆਪ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਨਾਲ ਆਸ਼ਕੀ ਕਮਾਉਣੀ ਇਸ ਕਲਿਯੁਗ ’ਚ ਬਹੁਤ ਮੁਸ਼ਕਲ ਹੈ, ਪਰਮਾਤਮਾ ਦਾ ਆਸ਼ਿਕ ਕਹਿਉਣਾ ਸੌਖਾ ਹੈ।

ਇਸ ਸ਼ੁੱਭ ਮੌਕੇ ’ਤੇ ਸ਼ਾਹ ਸਤਿਨਾਮ ਜੀ ਨਗਰ (ਸਰਸਾ) ਵੱਲੋਂ ਅੱਠ, ਦਿੱਲੀ ਤੋਂ ਨਿਧੀ ਇੰਸਾਂ ਵੱਲੋਂ ਇੱਕ, ਅਸਟਰੇਲੀਆ ਤੋਂ ਮਮਤਾ ਇੰਸਾਂ ਵੱਲੋਂ ਇੱਕ, ਯਮੁਨਾਨਗਰ ਤੋਂ ਸੁਰੇਖਾ ਇੰਸਾਂ ਵੱਲੋਂ 3, ਨਿਰਮਲਾ ਇੰਸਾਂ ਕਲਿਆਣ ਨਗਰ ਵੱਲੋਂ ਇੱਕ, ਸੁਮਨ ਇੰਸਾਂ ਅਬੋਹਰ ਵੱਲੋਂ ਇੱਕ, ਅਪਾਹਿਜ਼ਾਂ ਨੂੰ ਟਰਾਈਸਾਈਕਲਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਆਸ਼ਿਆਨਾ ਮੁਹਿੰਮ ਤਹਿਤ ਮਾਨਸਾ ਬਲਾਕ ਦੀ ਸਾਧ-ਸੰਗਤ ਨੇ ਮਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਪਿੰਡ ਚੋਟੀਆਂ, ਤਹਿਸੀਲ ਸਰਦੂਲਗੜ੍ਹ (ਮਾਨਸਾ), ਲੁਧਿਆਣਾ ਬਲਾਕ ਦੀ ਸਾਧ-ਸੰਗਤ ਨੇ ਬਲਵਿੰਦਰ ਕੌਰ ਪਤਨੀ ਬਲਦੇਵ ਸਿੰਘ ਪਿੰਡ ਲੋਹਾਰਾ ਵੇੜਾ, ਜ਼ਿਲ੍ਹਾ ਲੁਧਿਆਣਾ, ਬਲਾਕ ਕਲਿਆਣ ਨਗਰ, ਸਰਸਾ ਦੀ ਸਾਧ-ਸੰਗਤ ਨੇ ਦੇਸਰਾਜ ਪੁੱਤਰ ਬੁੱਧੀਰਾਮ ਤੇ ਬਲਾਕ ਪੁਡਰੀ ਜ਼ਿਲ੍ਹਾ ਕੈਥਲ ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਮਹਿਲਾ ਨੂੰ ਬਣਾ ਕੇ ਦਿੱਤੇ ਮਕਾਨ ਦੀਆਂ ਚਾਬੀਆਂ ਇਨ੍ਹਾਂ ਬਲਾਕਾਂ ਦੇ ਜ਼ਿੰਮੇਵਾਰਾਂ ਨੇ ਸੌਂਪੀਆਂ।

ਜਨ ਕਲਿਆਣ ਪਰਮਾਰਥੀ ਕੈਂਪ ’ਚ 690 ਵਿਅਕਤੀਆਂ ਦੀ ਹੋਈ ਮੁਫ਼ਤ ਜਾਂਚ

  • 73 ਵਿਅਕਤੀਆਂ ਨੇ ਕੀਤਾ ਖੂਨਦਾਨ

ਸਰਸਾ। ਪਵਿੱਤਰ ਮਹਾਂ ਪਰਉਪਕਾਰ ਦਿਵਸ ਦੇ ਸ਼ੁੱਭ ਮੌਕੇ ’ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਤੇ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ’ਚ ਖੂਨਦਾਨ ਕੈਂਪ ਲਾਇਆ ਗਿਆ ਇਨ੍ਹਾਂ ਕੈਂਪਾਂ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਮੈਂਬਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਜਨ ਕਲਿਆਣ ਪਰਮਾਰਥੀ ਕੈਂਪ ’ਚ 690 ਵਿਅਕਤੀਆਂ ਦੀ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਜਾਂਚ ਕੀਤੀ ਗਈ ਤੇ ਉਨ੍ਹਾਂ ਜ਼ਰੂਰੀ ਸਲਾਹ ਦਿੱਤੀ ਗਈ ਖੂਨਦਾਨ ਕੈਂਪ ’ਚ 73 ਯੂਨਿਟ ਖੂਨਦਾਨ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ