ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ‘‘ਜੋ ਜੀਵ ਇਨ੍ਹ...

    ‘‘ਜੋ ਜੀਵ ਇਨ੍ਹਾਂ ’ਤੇ ਵਿਸ਼ਵਾਸ ਕਰੇਗਾ ਉਹ ਸਾਡੇ ’ਤੇ ਵਿਸ਼ਵਾਸ ਕਰਦਾ ਹੈ’’ ‘ਹੁਕਮਨਾਮਾ’

    Maha Paropkar Diwas

    ‘‘ਜੋ ਜੀਵ ਇਨ੍ਹਾਂ ’ਤੇ ਵਿਸ਼ਵਾਸ ਕਰੇਗਾ ਉਹ ਸਾਡੇ ’ਤੇ ਵਿਸ਼ਵਾਸ ਕਰਦਾ ਹੈ’’
    ‘ਹੁਕਮਨਾਮਾ’

    22 ਸਤੰਬਰ 1990 ਦਿਨ ਸ਼ਨਿੱਚਰਵਾਰ, ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਹੁਕਮਾਂ ਅਨੁਸਾਰ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪਰਿਵਾਰ ਸਮੇਤ ਆਸ਼ਰਮ ਆਏ ਤਾਂ ਆਪ ਜੀ ਨੂੰ ਆਪਣਾ ਵਾਰਿਸ ਐਲਾਨ ਕਰਨ ਬਾਰੇ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ (ਪੂਜਨੀਕ ਗੁਰੂ ਜੀ) ਦੇ ਪਿਤਾ ਜੀ (ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ) ਨੂੰ ਪੁੱਛਿਆ, ‘‘ਕਿਉਂ ਬੇਟਾ, ਖੁਸ਼ ਤਾਂ ਹੋ?’’ ਉਦੋਂ ਪੂਜਨੀਕ ਪਿਤਾ ਜੀ ਨੇ ਹੱਥ ਜੋੜ ਕੇ ਕਿਹਾ, ‘‘ਸੱਚੇ ਪਾਤਸ਼ਾਹ ਜੀ ਸਭ ਕੁਝ ਆਪ ਜੀ ਦਾ ਹੀ ਹੈ, ਸਾਡੀ ਤਾਂ ਸਾਰੀ ਜਾਇਦਾਦ ਵੀ ਬੇਸ਼ੱਕ ਵੰਡ ਦਿਓ’’

    parmpita ji

    ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਅਸੀਂ ਇਨ੍ਹਾਂ ਦੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੀ ਝੋਲੀ ’ਚ ਦੋਵਾਂ ਜਹਾਨਾਂ ਦੀ ਦੌਲਤ ਪਾ ਦਿੱਤੀ ਹੈ। ਤੁਸੀਂ ਕਿਸੇ ਗੱਲ ਦਾ ਫ਼ਿਕਰ ਨਾ ਕਰੋ ਮਾਲਕ ਹਮੇਸ਼ਾ ਤੁਹਾਡੇ ਅੰਗ-ਸੰਗ ਹੈ ਇਸ ਤੋਂ ਬਾਅਦ 23 ਸਤੰਬਰ 1990 ਨੂੰ ਸਵੇਰੇ 9 ਵਜੇ ਆਖ਼ਰ ਉਹ ਸੁਨਹਿਰੀ ਘੜੀ ਆ ਗਈ, ਜੋ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਟੇਜ ’ਤੇ ਆਪਣੇ ਕਰ-ਕਮਲਾਂ ਨਾਲ ਆਪਣਾ ਉੱਤਰਾ-ਅਧਿਕਾਰੀ ਐਲਾਨ ਕੇ ਮਾਨਵਤਾ ਦੇ ਉੱਪਰ ਮਹਾਨ ਉਪਕਾਰ ਕੀਤਾ ਤਾਂ ਕਣ-ਕਣ ਝੂਮ ਉਠਿਆ ।

    ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ਦੇ ਨਾਂਅ ਆਪਣਾ ਹੁਕਮਨਾਮਾ ਵੀ ਪੜ੍ਹਵਾਇਆ

    ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ ਆਪਣਾ ਉੱਤਰਾ-ਅਧਿਕਾਰੀ ਐਲਾਨ ਕਰਦਿਆਂ ਸਾਧ-ਸੰਗਤ ਦੇ ਨਾਂਅ ਆਪਣਾ ਹੁਕਮਨਾਮਾ ਵੀ ਪੜ੍ਹਵਾਇਆ ਕਿ ‘‘ਸੰਤ ਗੁਰਮੀਤ ਜੀ ਨੂੰ ਜੋ ਸ਼ਹਿਨਸ਼ਾਹ ਮਸਤਾਨਾ ਜੀ ਦੇ ਹੁੁਕਮ ਨਾਲ ਬਖ਼ਸ਼ਿਸ਼ ਕੀਤੀ ਗਈ ਹੈ। ਉਹ ਸਤਿਪੁਰਖ਼ ਨੂੰ ਮਨਜ਼ੂਰ ਸੀ, ਇਸ ਲਈ ਜੋ ਵੀ ਇਨ੍ਹਾਂ ਨਾਲ (ਪੂਜਨੀਕ ਹਜ਼ੂਰ ਪਿਤਾ ਜੀ ਨਾਲ) ਪ੍ਰੇਮ ਕਰੇਗਾ ਉਹ ਮੰਨੋ ਸਾਡੇ ਨਾਲ ਪੇ੍ਰਮ ਕਰਦਾ ਹੈ ਜੋ ਜੀਵ ਇਨ੍ਹਾਂ ਦਾ ਹੁਕਮ ਮੰਨੇਗਾ ਉਹ ਮੰਨੋ ਸਾਡਾ ਹੁਕਮ ਮੰਨਦਾ ਹੈ ਜੋ ਜੀਵ ਇਨ੍ਹਾਂ ’ਤੇ ਵਿਸ਼ਵਾਸ ਕਰੇਗਾ ਉਹ ਮੰਨੋ ਸਾਡੇ ’ਤੇ ਵਿਸ਼ਵਾਸ ਕਰਦਾ ਹੈ ਜੋ ਇਨ੍ਹਾਂ ਨਾਲ ਭੇਦਭਾਵ ਕਰੇਗਾ ਉਹ ਮੰਨੋ ਸਾਡੇ ਨਾਲ ਭੇਦਭਾਵ ਕਰਦਾ ਹੈ ਇਹ ਰੂਹਾਨੀ ਦੌਲਤ ਕਿਸੇ ਬਾਹਰੀ ਦਿਖਾਵੇ ’ਤੇ ਬਖ਼ਸ਼ਿਸ਼ ਨਹੀਂ ਕੀਤੀ ਜਾਂਦੀ, ਇਸ ਰੂਹਾਨੀ ਦੌਲਤ ਲਈ ਉਹ ਭਾਂਡਾ ਪਹਿਲਾਂ ਤੋਂ ਹੀ ਤਿਆਰ ਹੁੰਦਾ ਹੈ ਜਿਸ ਨੂੰ ਸਤਿਗੁਰੂ ਆਪਣੀ ਨਜ਼ਰ ਮਿਹਰ ਨਾਲ ਪੂਰਨ ਕਰਦਾ ਹੈ ਅਤੇ ਆਪਣੀ ਨਜ਼ਰ ਮਿਹਰ ਨਾਲ ਉਨ੍ਹਾਂ ਤੋਂ ਉਹ ਕੰਮ ਲੈਂਦਾ ਹੈ ਜਿਸ ਲਈ ਦੁਨੀਆ ਵਾਲੇ ਸੋਚ ਵੀ ਨਹੀਂ ਸਕਦੇ।’’

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here