ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News Body Donation...

    Body Donation: ਮੱਘਰ ਰਾਮ ਇੰਸਾਂ ਪਿੰਡ ਬੱਲੂਆਣਾ ਵੀ ਸਰੀਰਦਾਨੀਆਂ ’ਚ ਸ਼ਾਮਲ

    Body-Donation
    ਬੱਲੂਆਣਾ ਸਰੀਰਦਾਨੀ ਮੱਘਰ ਰਾਮ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਵੇਲੇ ਸਰੀਰਦਾਨੀ ਦੇ ਸਮੂਹ ਪਰਿਵਾਰਕ ਮੈਂਬਰ, ਸਾਧ-ਸੰਗਤ ਸੇਵਾਦਾਰ ਤੇ ਨਗਰ ਨਿਵਾਸੀ । ਤਸਵੀਰ: ਮੇਵਾ ਸਿੰਘ

    ਪਿੰਡ ਦੇ ਦੂਜੇ ਤੇ ਬਲਾਕ ਬੱਲੂਆਣਾ ਦੇ12ਵੇਂ ਸਰੀਰਦਾਨੀ | Body Donation

    Body Donation: (ਮੇਵਾ ਸਿੰਘ) ਬੱਲੂਆਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿੱਥੇ ਜਿਉਂਦੇ ਜੀਅ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਕਰਦੇ ਹਨ, ਉੱਥੇ ਉਹ ਆਪਣੇ ਜਿਉਂਦੇ ਜੀਅ ਕੀਤੇ ਲਿਖਤੀ ਵਾਅਦੇ ਅਨੁਸਾਰ ਮਰਨ ਉਪੰਰਤ ਵੀ ਮਾਨਵਤਾ ਦੀ ਸੇਵਾ ਕਮਾ ਜਾਂਦੇ ਹਨ।

    ਇਸ ਦੀ ਉਦਾਹਰਣ ਬਣੇ ਡੇਰਾ ਸੱਚਾ ਸੌਦਾ ਸ਼ਰਧਾਲੂ ਮੱਘਰ ਰਾਮ ਇੰਸਾਂ ਪੁੱਤਰ ਸਵ: ਮਾਹਲਾ ਰਾਮ ਉਮਰ ਕਰੀਬ 89 ਸਾਲ ਵਾਸੀ ਪਿੰਡ ਬੱਲੂਆਣਾ, ਜ਼ਿਲ੍ਹਾ ਫਾਜ਼ਿਲਕਾ, ਬਲਾਕ ਬੱਲੂਆਣਾ ਜੋ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ। ਉਨ੍ਹਾਂ ਵੱਲੋਂ ਜਿਉਂਦੇ ਜੀਅ ਕੀਤੇ ਲਿਖਤੀ ਵਾਅਦੇ ਅਨੁਸਾਰ ਉਨਾਂ ਦਾ ਮ੍ਰਿਤਕ ਸਰੀਰ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਨਾਲ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ।

    ਇਹ ਵੀ ਪੜ੍ਹੋ: Iran News: ਧੂਰੀ ਦਾ ਹੁਸਨਪ੍ਰੀਤ ਇਰਾਨ ‘ਚ ਅਗਵਾ, ਪਰਿਵਾਰ ਫਿਕਰ ’ਚ

    ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ 85 ਮੈਂਬਰ ਕ੍ਰਿਸ਼ਨ ਲਾਲ ਜੇਈ ਅਤੇ ਐਡਵੋਕੇਟ ਵਿਵੇਕ ਇੰਸਾਂ ਨੇ ਦੱਸਿਆ ਕਿ ਸਰੀਰਦਾਨੀ ਮੱਘਰ ਰਾਮ ਇੰਸਾਂ ਪਿੰਡ ਬੱਲੂਆਣਾ ਦੇ ਦੂਸਰੇ ਅਤੇ ਬਲਾਕ ਬੱਲੂਆਣਾ ਦੇ 12ਵੇਂ ਸਰੀਰਦਾਨੀ ਬਣ ਗਏ ਹਨ। ਉਨਾਂ ਦੱਸਿਆ ਕਿ ਸਰੀਰਦਾਨੀ ਮੱਘਰ ਰਾਮ ਇੰਸਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਬੇਟੇ ਓਮ ਪ੍ਰਕਾਸ਼ ਨੇ ਉਨ੍ਹਾਂ ਦੇ ਪਿਤਾ ਦੇ ਲਿਖਤੀ ਵਾਅਦੇ ਤੇ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਮ੍ਰਿਤਕ ਸਰੀਰ ਪਰਾਬੁੱਧਾ ਆਯੁਰਵੈਦਿਕ ਮੈਡੀਕਲ ਕਾਲਜ ਹਸਪਤਾਲ ਤੇ ਰਿਸਰਚ ਸੈਂਟਰ, ਗਰਾਮ ਬੱਕਾਖੇੜਾ, ਮਾਲ ਮਾਲਿਆਬਾਦ ਰੋਡ ਲਖਨਊ (ਯੂਪੀ) ਨੂੰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ।

    ਸਰੀਰਦਾਨੀ ਮੱਘਰ ਰਾਮ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਿਆ ਅਕਾਸ਼

    85 ਮੈਂਬਰ ਨੇ ਕਿਹਾ ਇਸ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਪਰਿਵਾਰ ਵੱਲੋਂ ਇਸ਼ਨਾਨ ਕਰਵਾਕੇ ਇੱਕ ਫੁੱਲਾਂ ਨਾਲ ਸ਼ਿੰਗਾਰੀ ਗੱਡੀ ’ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ’ਚੋਂ ਦੀ ਹੁੰਦੀ ਹੋਈ ਬੱਲੂਆਣਾ ਦੇ ਬੱਸ ਅੱਡੇ ’ਤੇ ਆਕੇ ਸਮਾਪਤ ਹੋਈ। ਜਿੱਥੋਂ ਸਮੂਹ ਪਰਿਵਾਰ ਨੇ ਭਰੀਆਂ ਅੱਖਾਂ ਨਾਲ ਸਰੀਰਦਾਨੀ ਮੱਘਰ ਰਾਮ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਰਵਾਨਾ ਕੀਤਾ। ਅੰਤਿਮ ਯਾਤਰਾ ਵਿੱਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਸਮੂਹ ਰਿਸਤੇਦਾਰ, ਸੇਵਾਦਾਰ ਤੇ ਸਮੂਹ ਸਾਧੰਸਗਤ ਨੇ ਸਰੀਰਦਾਨੀ ਮੱਘਰ ਰਾਮ ਇੰਸਾਂ ਅਮਰ ਰਹੇ- ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਮੱਘਰ ਰਾਮ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਅਕਾਸ਼ ਨੂੰ ਗੁੂੰਜਣ ਲਾ ਦਿੱਤਾ।

    ਇਸ ਮੌਕੇ ਮੌਜੂਦ ਪਿੰਡ ਦੇ ਸਰਪੰਚ ਭਜਨ ਲਾਲ, ਬਲਾਕ ਸੰਮਤੀ ਮੈਂਬਰ ਰਮੇਸ ਕੁਮਾਰ ਤੇ ਐਡਵੋਕੇਟ ਵਿਵੇਕ ਕੁਮਾਰ ਨੇ ਪਰਿਵਾਰ ਵੱਲੋਂ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੇ ਭਰਵੀਂ ਸਲਾਘਾ ਕੀਤੀ ਇਸ ਮੌਕੇ ਪੰਜਾਬ ਦੇ 85 ਮੈਂਬਰਾਂ ਵਿਚ ਜੇਈ ਕ੍ਰਿਸ਼ਨ ਲਾਲ ਇੰਸਾਂ ਤੋਂ ਇਲਾਵਾ ਐਡਵੋਕੇਟ ਵਿਵੇਕ ਕੁਮਾਰ ਇੰਸਾਂ, ਰਾਮ ਕੁਮਾਰ ਇੰਸਾਂ ਬਲਾਕ ਪ੍ਰੇਮੀ ਸੇਵਕ ਬੱਲੂਆਣਾ, ਰਾਮ ਸਰੂਪ ਇੰਸਾਂ ਬਲਾਕ ਪ੍ਰੇਮੀ ਸੇਵਕ ਅਬੋਹਰ, ਗਿਆਨ ਚੰਦ ਇੰਸਾਂ ਪ੍ਰੇਮੀ ਸੇਵਕ ਬੱਲੂਆਣਾ, ਪਿੰਡ ਬੱਲੂਆਣਾ ਦੇ ਸਮੂਹ 15 ਮੈਂਬਰ, ਬਲਾਕ ਬੱਲੂਆਣਾ ਸਮੂਹ ਸ਼ਾਹ ਸਤਿਨਾਮ ਗਰੀਨ ਐੱਸ ਵੈਲਫੇਅਰ ਕਮੇਟੀ ਮੈਂਬਰ, ਬਲਾਕ ਦੇ ਪਿੰਡਾਂ ਤੋਂ ਪ੍ਰੇਮੀ ਸੇਵਕ, ਕਮੇਟੀਆਂ ਦੇ 15 ਮੈਂਬਰ, ਤੇ ਸਮੂਹ ਸਾਧ-ਸੰਗਤ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ। Body Donation