ਮੱਧ ਪ੍ਰਦੇਸ਼ ਦਾ ਸਿਆਸੀ ਡਰਾਮਾ

ਮੱਧ ਪ੍ਰਦੇਸ਼ ਦਾ ਸਿਆਸੀ ਡਰਾਮਾ

Political Drama | ਰਾਜ ਸਭਾ ਚੋਣਾਂ ਲਈ ਜ਼ੋਰਅਜ਼ਮਾਈ ‘ਚ ਮੱਧ ਪ੍ਰਦੇਸ਼ ‘ਚ ਦਲਬਦਲੀ ਦੀਆਂ ਕੋਸ਼ਿਸ਼ਾਂ ਨਾਲ ਸਿਆਸੀ ਗਿਰਾਵਟ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ ਸੱਤਾਧਾਰੀ ਪਾਰਟੀ ਦੇ 10 ਵਿਧਾਇਕ ਗਾਇਬ ਸਨ ਜਿਨ੍ਹਾਂ ‘ਚੋਂ 6 ਵਿਧਾਇਕ ਵਾਪਸ ਪਾਰਟੀ ‘ਚ ਪਹੁੰਚ ਗਏ ਹਨ ਤੇ ਚਾਰ ਅਜੇ ਵੀ ਗਾਇਬ ਹਨ ਇਸ ਤੋਂ ਪਹਿਲਾਂ ਭਾਜਪਾ ਆਗੂ ਦਾਅਵਾ ਕਰ ਰਹੇ ਹਨ ਕਿ 10 ਕਾਂਗਰਸੀ ਵਿਧਾਇਕ ਉਨ੍ਹਾਂ ਦੇ ਸੰਪਰਕ ‘ਚ ਹਨ ਸਪੱਸ਼ਟ ਹੈ?

ਰਾਜਨੀਤੀ ‘ਚ ਚੋਣਾਂ ਜਿੱਤਣ ਲਈ ਕੋਈ ਹਥਕੰਡਾ ਵਰਤਣ ਤੋਂ ਸੰਕੋਚ ਨਹੀਂ ਕੀਤਾ ਜਾਂਦਾ ਸਰਕਾਰਾਂ ਡੇਗਣ ਦਾ ਰੁਝਾਨ ਸਿਆਸੀ ਕਲਚਰ ਦਾ ਹਿੱਸਾ ਬਣ ਗਿਆ ਹੈ ਇਸ ਤੋਂ ਪਹਿਲਾਂ ਕਰਨਾਟਕ ਤੇ ਗੋਆ ਵਿਚ ਅਜਿਹੀਆਂ ਨਮੋਸ਼ੀ ਭਰੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਨੇ ਲੋਕਤੰਤਰ ਦਾ ਤਮਾਸ਼ਾ ਬਣਾ ਦਿੱਤਾ ਹੈ ਲੱਗਦਾ ਹੈ ਮੁੱਦਿਆਂ ਦੀ ਰਾਜਨੀਤੀ ‘ਚ ਪਾਰਟੀਆਂ ਦਾ ਵਿਸ਼ਵਾਸ ਨਹੀਂ ਰਿਹਾ ਤੇ ਸਿਆਸੀ ਆਗੂ ਸਸਤੀ ਰਾਜਨੀਤੀ ਕਰਨ ਲਈ ਵਿਧਾਇਕਾਂ ਨੂੰ ਭਰਮਾਉਣ ‘ਚ ਜੁਟ ਜਾਂਦੇ ਹਨ ਦਲਬਦਲ ਵਿਰੋਧੀ ਕਾਨੂੰਨ ਨੂੰ ਨਾਕਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂ ਰਹੀਆਂ ਹਨ ਕਦੇ ਵਿਧਾਇਕਾਂ ਨੂੰ ਕਿਸੇ ਹੋਟਲ ‘ਚ ਠਹਿਰਾਇਆ ਜਾਂਦਾ ਹੈ ਕਦੇ ਹਵਾਈ ਜਹਾਜ਼ਾਂ ਦੇ ਝੂਟੇ ਦਿਵਾਏ ਜਾਂਦੇ ਹਨ

ਕਰਨਾਟਕ ਦੇ ਵਿਧਾਇਕਾਂ ਨੂੰ ਮੁੰਬਈ ਪਹੁੰਚਾਇਆ ਗਿਆ ਸੀ ਜਦੋਂ ਸਬੰਧਤ ਪਾਰਟੀ ਦਾ ਆਗੂ ਆਪਣੇ ਵਿਧਾਇਕਾਂ ਨੂੰ ਮਨਾਉਣ ਲਈ ਮੁੰਬਈ ਪੁੱਜਾ ਤਾਂ ਉਸਨੂੰ ਜ਼ਬਰੀ ਉੱਥੋਂ ਕੱਢ ਦਿੱਤਾ ਗਿਆ ਰਾਜਨੀਤੀ ਵਿਚਾਰਾਂ ਦੀ ਲੜਾਈ ਦੀ ਬਜਾਇ ਤਿਕੜਮਬਾਜ਼ੀ ਬਣਦੀ ਜਾ ਰਹੀ ਹੈ ਪਰ ਸਾਰਾ ਦੋਸ਼ ਵਿਧਾਇਕਾਂ ਨੂੰ ਭਰਮਾਉਣ ਵਾਲੀ ਪਾਰਟੀ ਦਾ ਹੀ ਨਹੀਂ ਸਗੋ ਉਹਨਾਂ ਵਿਧਾਇਕਾਂ ਦੀ ਮਨਸ਼ਾ ‘ਤੇ ਵੀ ਸਵਾਲ ਉੱਠਦਾ ਹੈ ਜੋ ਕਿਸੇ ਨਾ ਕਿਸੇ ਲੋਭ ਦੇ ਰੰਗ ‘ਚ ਰੰਗੇ ਜਾਣ ਕਰਕੇ ਦੂਜੀ ਪਾਰਟੀ ਨਾਲ ਹੱਥ ਮਿਲਾਉਂਦੇ ਹਨ

ਦਲਬਦਲੀ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਤੇ ਇਸ ‘ਚ ਸੋਧ ਕਰਨ ਦੀ ਜ਼ਰੂਰਤ ਹੈ ਦਰਅਸਲ ਦਲਬਦਲ ਵਿਰੋਧੀ ਕਾਨੂੰਨ ਸਿਆਸੀ ਅਸਥਿਰਤਾ ਨੂੰ ਰੋਕਣ ਲਈ ਬਣਾਇਆ ਗਿਆ ਸੀ ਪਰ ਦੇਸ਼ ਦੀਆਂ ਸਿਆਸੀ ਪਰਿਸਥਿਤੀਆਂ ਤੇ ਆਗੂਆਂ ‘ਚ ਲੋਭ ਦੀ ਪ੍ਰਵਿਰਤੀ ਕਾਰਨ ਇਹ ਕਾਨੂੰਨ ਅਜੇ ਵੀ ਆਪਣੇ ਉਦੇਸ਼ ਨੂੰ ਪੂਰਾ ਕਰਨ ‘ਚ ਕਾਮਯਾਬ ਨਹੀਂ ਹੋ ਰਿਹਾ ਮੰਤਰੀ ਦੀ ਝੰਡੀ ਵਾਲੀ ਕਾਰ, ਕੋਠੀ, ਭੱਤੇ ਦੇ ਆਕਰਸ਼ਣ ਕਾਰਨ ਪਿੱਤਰੀ ਪਾਰਟੀ ਨੂੰ ਤਿਆਗਿਆ ਜਾਂਦਾ ਹੈ ਰਾਜਨੀਤੀ ‘ਗਿਣਤੀ ਦੀ ਗੇਮ’ ਨਹੀਂ ਬਣਨੀ ਚਾਹੀਦੀ

ਕਾਨੂੰਨ ਮਾਹਿਰਾਂ ਤੇ ਬੁੱਧੀਜੀਵੀਆਂ ਨੂੰ ਇਸ ਮਾਮਲੇ ‘ਚ ਆਪਣੇ ਵਿਚਾਰ ਤੇ ਸੁਝਾਅ ਦੇ ਕੇ ਸੁਧਾਰ ਲਈ ਯਤਨ ਕਰਨੇ ਪੈਣਗੇ ਸੱਤਾ ਸਹੂਲਤਾਂ ਦਾ ਲਾਭ ਘਟਣ ਦੀ ਬਜਾਇ ਵਧ ਰਿਹਾ ਹੈ ਤੇ ਬਦਲੇ ਹੋਏ ਹਾਲਾਤਾਂ ਅਨੁਸਾਰ ਕਾਨੂੰਨ ‘ਚ ਬਦਲਾਅ ਜ਼ਰੂਰੀ ਬਣ ਗਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।