ਕਾਂਗਰਸ ਨੂੰ 24 ‘ਚੋਂ 20 ਸੀਟਾਂ ‘ਤੇ ਜਿੱਤ
ਰਾਘੋਪੁਰ (ਏਜੰਸੀ)। ਮੱਧ ਪ੍ਰਦੇਸ਼ ‘ਚ ਲਗਾਤਾਰ ਤਿੰਨ ਵਾਰ ਤੋਂ ਸੱਤਾ ‘ਚ ਕਾਬਜ਼ ਭਾਜਪਾ ਨੇ ਗੁਣਾ ਜ਼ਿਲ੍ਹੇ ਦੇ ਰਾਘੋਪੁਰ ‘ਚ ਹੋਈਆਂ ਨਗਰ ਪਾਲਿਕਾ ਚੋਣਾਂ ‘ਚ ਝਟਕਾ ਲੱਗਾ ਹੈ ਇਨ੍ਹਾਂ ਚੋਣਾਂ ‘ਚ ਕਾਂਗਰਸ ਨੇ 24 ‘ਚੋਂ 20 ਵਾਰਡਾਂ ‘ਤੇ ਜਿੱਤ ਦਰਜ ਕੀਤੀ ਹੈ ਭਾਜਪਾ ਨੂੰ ਸਿਰਫ਼ ਚਾਰ ਸੀਟਾਂ ‘ਤੇ ਜਿੱਤ ਮਿਲੀ ਹੈ ਰਿਪੋਰਟ ਅਨੁਸਾਰ, ਹਾਲੇ ਤੱਕ ਦੀ ਜਾਣਕਾਰੀ ਅਨੁਸਾਰ ਨਗਰ ਪਾਲਿਕਾ ‘ਚ ਪ੍ਰਧਾਨ ਅਹੁਦੇ ‘ਤੇ ਚੋਣ ਨਤੀਜਿਆਂ ‘ਚ ਭਾਜਪਾ 6 ਤੇ ਕਾਂਗਰਸ ਨੇ 2 ਤੇ ਅਜ਼ਾਦ ਨੇ ਇੱਕ ਸੀਟ ‘ਤੇ ਬਾਜ਼ੀ ਮਾਰੀ ਹੈ ਇਸ ਤੋਂ ਇਲਾਵਾ ਭਾਜਪਾ ਦੇ 67 ਸਭਾਸਦ ਤੇ ਕਾਂਗਰਸ ਦੇ 54 ਤੇ 8 ਅਜ਼ਾਦ ਸਭਾਸਦ ਜਿੱਤ ਸਕੇ ਹਨ।
ਨਗਰ ਨਿਗਮ ਤੇ ਤਿੰਨ ਪੱਧਰੀ ਪੰਚਾਇਤ ਰਾਜ ਸੰਸਥਾਵਾਂ ਲਈ ਹੋਈਆਂ ਚੋਣਾਂ ਲਈ ਵੋਟਿੰਗ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਰਾਹੀਂ ਕਰਵਾਈ ਗਈ ਅੱਜ ਸਵੇਰੇ 9 ਵਜੇ ਤੋਂ ਗਿਣਤੀ ਹੋ ਰਹੀ ਹੈ ਜ਼ਿਕਰਯੋਗ ਹੈ ਕਿ ਪਿਛਲੇ 20 ਸਾਲਾਂ ਤੋਂ ਰਾਘੋਗੜ੍ਹ-ਵਿਜੈਪੁਰ ਨਗਰਪਾਲਿਕਾ ਪਰਿਸ਼ਦ ‘ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੈ ਇਹ ਸਥਾਨ ਪੂਰਬ ਮੁੱਖ ਮੰਤਰੀ ਦਿਗਵਿਜੈ ਸਿੰਘ ਦਾ ਗ੍ਰਹਿ ਨਗਰ ਹੈ, ਜਿਸ ਦੀ ਵਜ੍ਹਾ ਨਾਲ ਇਹ ਚੋਣ ਚਰਚਾ ਦਾ ਵਿਸ਼ਾ ਰਿਹਾ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਨਗਰਪਾਲਿਕਾ ਚੋਣਾਂ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਪ੍ਰਚਾਰ ਲਈ ਪਹੁੰਚੇ ਸਨ ਇਸ ਦੇ ਬਾਵਜ਼ੂਦ ਭਾਜਪਾ ਨੂੰ ਜ਼ਿਆਦਾਤਰ ਵਾਡਰਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਵੱਲੋਂ ਜੈਵਰਧਨ ਸਿੰਘ ਨੇ ਚੋਣ ਪ੍ਰਚਾਰ ਦਾ ਮਰੋਚਾ ਸੰਭਾਲਿਆ ਸੀ।