Saint Dr MSG: ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਇੰਨਸਾਨ ਹੀ ਨਹੀਂ ਬਲਕਿ ਜਾਨਵਰਾਂ ਲਈ ਵੀ ਮਸੀਹਾ ਬਣਕੇ ਕੰਮ ਕਰ ਰਹੀਆਂ ਹਨ!

Saint DR MSG

ਸਰਸਾ (ਸੱਚ ਕਹੂੰ ਨਿਊਜ਼)। Saint Dr MSG: ਅੱਜ ਸੋਮਵਾਰ ਨੂੰ ਜ਼ਿਲ੍ਹਾ ਸਰਸਾ ਦੇ ਬਲਾਕ ਮਾਧੋਸਿੰਘਾਨਾ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਇੱਕ ਡਿੱਗੀ ’ਚ ਡਿੱਗੇ ਜਾਨਵਰ ਨੂੰ ਬਾਹਰ ਕੱਢਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਫੁੱਲ ਚੜ੍ਹਾਏ। ਬਲਾਕ ਪੇ੍ਰਮੀ ਸੇਵਕ ਵਿਜੈ ਕੁਮਾਰ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ‘ਇਨਸਾਨ ਹੀ ਨਹੀਂ। Saint Dr MSG

ਇਹ ਵੀ ਪੜ੍ਹੋ : Punjab News: ਪੰਜਾਬ ਸਰਕਾਰ ਨੇ ਇਸ ਬੈਂਕ ਦੇ ਗਾਹਕਾਂ ਨੂੰ ਦਿੱਤਾ ਖਾਸ ਤੋਹਫਾ, ਹੁਣੇ ਪੜ੍ਹੋ…

ਬਲਕਿ ਪਸ਼ੂ-ਪੰਛੀ ਤੇ ਜਾਨਵਰਾਂ ਲਈ ਵੀ ਦਿਆ ਧਰਮ ਦਿਖਾ ਕੇ ਇਨਸਾਨੀਅਤ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ।’ ਇਨ੍ਹਾਂ ਹੀ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਬਲਾਕ ਮਾਧੋਸਿੰਘਾਨਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਸੰਗਠਨ ਦੇ ਸੇਵਾਦਾਰਾਂ ਨੇ ਢਾਣੀ ਕਾਲੂ ਰਾਮ ਪਿੰਡ ਮੋਡਿਆ ਖੇੜ੍ਹਾ ਬਲਾਕ ਮਾਧੋਸਿੰਘਾਨਾ ’ਚ ਕਿਸਾਨ ਤਾਰਾ ਚੰਦ ਦੇ ਬਲਦ ਜਿਹੜਾ ਕਿ ਡਿੱਗੀ ’ਚ ਡਿੱਗ ਗਿਆ ਸੀ ਤੇ ਬੁਰੀ ਤਰ੍ਹਾਂ ਉਸ ਵਿੱਚ ਫਸ ਗਿਆ ਸੀ, ਨੂੰ ਬਾਹਰ ਕੱਢਕੇ ਉਸ ਅਣਬੋਲ ਜਾਨਵਰ ਪ੍ਰਤੀ ਆਪਣੀ ਇਨਸਾਨੀਅਤ ਦਿਖਾਈ।

ਕੁੱਝ ਹੀ ਮਿੰਟਾਂ ’ਚ ਬਲਦ ਨੂੰ ਸਹੀ ਸਲਾਮਤ ਕੱਢਿਆ ਬਾਹਰ | Saint Dr MSG

ਪ੍ਰੇਮੀ ਸੇਵਕ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਬਲਦ ਦੇ ਡਿੱਗੀ ’ਚ ਡਿੱਗਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਬਲਾਕ ਦੇ ਸੇਵਾਦਾਰਾਂ ਨੂੰ ਨਾਲ ਲੈ ਕੇ ਕੁੱਝ ਹੀ ਮਿੰਟਾਂ ’ਚ ਬਲਦ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਇਨਸਾਨੀਅਤ ਦੀ ਭਲਾਈ ਦੇ ਅਜਿਹੇ-ਅਜਿਹੇ ਕੰਮ ਕਰਕੇ ਉਨ੍ਹਾਂ ਨੂੰ ਬਹੁਤ ਸੁਕੂਨ ਤੇ ਢੇਰਾਂ ਖੁਸ਼ੀਆਂ ਮਿਲਦੀਆਂ ਹਨ। ਅਜਿਹੇ 168 ਮਾਨਵਤਾ ਭਲਾਈ ਦੇ ਕਾਰਜ਼ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਚਲਾ ਰੱਖੇ ਹਨ। Saint Dr MSG

Saint Dr MSG
Saint Dr MSG: ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਇੰਨਸਾਨ ਹੀ ਨਹੀਂ ਬਲਕਿ ਜਾਨਵਰਾਂ ਲਈ ਵੀ ਮਸੀਹਾ ਬਣਕੇ ਕੰਮ ਕਰ ਰਹੀਆਂ ਹਨ!

ਜਿਨ੍ਹਾਂ ਨੂੰ ਕਰਨ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਿਨ-ਰਾਤ ਲੱਗੀ ਰਹਿੰਦੀ ਹੈ। ਬਲਾਕ ਪੇ੍ਰਮੀ ਸੇਵਕ ਵਿਜੈ ਕੁਮਾਰ, ਹੰਸਰਾਜ਼ ਪ੍ਰੇਮੀ ਸੇਵਕ ਗਿੱਦੜਾਵਾਲੀ, ਸ਼ੋਭਰਾਜ਼ ਪ੍ਰੇਮੀ ਸੇਵਕ ਪਿਆਰ ਨਗਰ, ਕੁਲਦੀਪ ਪ੍ਰੇ੍ਰਮੀ ਸੇਵਕ ਮੱਲੇਕਾਂ, ਮਿਲਖ ਰਾਜ ਢਾਣੀ ਕਾਲੂ ਰਾਮ, ਸੁਰਜੀਤ ਇੰਸਾਂ, ਮਲੂਕ ਇੰਸਾਂ, ਮੋਤੀ ਉਮੇਦਪੁਰਾ, ਦੇਸਰਾਜ ਕੇਸਪੁਰਾ ਪ੍ਰੇਮੀ ਸੇਵਕ, ਰਾਜਕਰਣ ਜਮਾਲ ਪ੍ਰੇਮੀ ਸੇਵਕ, ਰਾਜਬੀਵ ਲੁਦੇਸਰ ਜਿੰਮੇਵਾਰਾਂ ਨਾਲ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਸੰਗਠਨ ਦੇ ਸੇਵਾਦਾਰਾਂ ਵੀਰੇਂਦਰ ਇੰਸਾਂ, ਕਸ਼ਿਸ਼ ਇੰਸਾਂ ਤੇ ਪਟੇਲ ਇੰਸਾਂ ਆਦਿ ਮੌਜ਼ੂਦ ਸਨ। Saint Dr MSG