ਸਾਡੇ ਨਾਲ ਸ਼ਾਮਲ

Follow us

11.9 C
Chandigarh
Wednesday, January 21, 2026
More
    Home Breaking News ਮੈਡਮ ਵੀਰਪਾਲ ਕ...

    ਮੈਡਮ ਵੀਰਪਾਲ ਕੌਰ ਨੇ ਜਨਮਦਿਨ ਮੌਕੇ ਵੰਡੇ 300 ਬੂਟੇ

    Moga News
    ਮੈਡਮ ਵੀਰਪਾਲ ਕੌਰ ਨੇ ਜਨਮਦਿਨ ਮੌਕੇ ਵੰਡੇ 300 ਬੂਟੇ

    (ਵਿੱਕੀ ਕੁਮਾਰ) ਮੋਗਾ। ਆਲ ਗੁੱਡ ਓਵਰਸਿਸ ਦੇ ਐੱਮ ਡੀ ਵੀਰਪਾਲ ਕੌਰ ਧਾਲੀਵਾਲ ਨੇ ਆਪਣੇ ਜਨਮਦਿਨ ਮੌਕੇ ਬੂਟਿਆਂ ਦਾ ਲੰਗਰ ਲਾਇਆ। ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਤੋਂ ਆਲ ਗੁੱਡ ਓਵਰਸਿਸ ਸੰਸਥਾਂ ਦੇ ਐੱਮ ਡੀ ਮੈਡਮ ਵੀਰਪਾਲ ਕੌਰ ਧਾਲੀਵਾਲ ਨੇ ਬਹੁਤ ਚੰਗਾ ਕਾਰਜ ਕਰਦਿਆਂ ਆਪਣੇ ਜਨਮਦਿਨ ਨੂੰ ਅਨੋਖੇ ਢੰਗ ਨਾਲ ਮਨਾਉਂਦਿਆਂ 300 ਬੂਟੇ ਵੰਡੇ। Moga News

    ਇਹ ਵੀ ਪੜ੍ਹੋ: Planting Tree : ਬੇਟੇ ਦਾ ਜਨਮ ਦਿਨ ਪੌਦਾ ਲਗਾ ਕੇ ਮਨਾਇਆ

    ਅੱਜ ਇਸ ਮੌਕੇ ਮੈਡਮ ਵੀਰਪਾਲ ਕੌਰ ਨੇ ਦੱਸਿਆ ਕਿ ਗਲੋਬਲ ਵਾਰਮਿੰਗ ਕਾਰਨ ਸਾਡੇ ਵਾਤਾਵਰਨ ਵਿੱਚ ਦਿਨੋਂ ਦਿਨ ਬਹੁਤ ਜਿਆਦਾ ਗਰਮੀ ਹੋ ਰਹੀ ਹੈ। ਜਿਸ ਕਾਰਨ ਆਮ ਜਨਜੀਵਨ ਬਹੁਤ ਹੀ ਪ੍ਰਭਾਵਿਤ ਹੋ ਰਿਹਾ ਹੈ। ਜਿਸ ਕਾਰਨ ਮੌਸਮ ਚ ਅਨਚਾਹਿਆ ਬਦਲਾਅ ਹੋ ਰਿਹਾ ਹੈ। ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਮੈਂ ਆਪਣੇ ਜਨਮਦਿਨ ਮੌਕੇ ਕੁਦਰਤ ਨੂੰ ਹਰਿਆ ਭਰਿਆ ਬਣਾਉਣ ਦੀ ਸੋਚ ਨਾਲ 300 ਬੂਟੇ ਵਿਤਰਿਤ ਕੀਤੇ ਹਨ। ਜਿਸ ਕਰਕੇ ਮੈਨੂੰ ਬਹੁਤ ਹੀ ਖੁਸ਼ੀ ਮਿਲ ਰਹੀ ਹੈ। ਇਸ ਮੌਕੇ ਰਾਜੂ ਰਾਜਪੂਤ, ਜਗਵੀਰ ਬਾਗੜੀ, ਜੱਗਾ ਬਰਾੜ, ਲਵਪ੍ਰੀਤ ਸਿੰਘ, ਕਰਨਵੀਰ ਸਿੰਘ, ਜਸਮੀਤ ਬਰਾੜ, ਹਰਪ੍ਰੀਤ ਧਾਲੀਵਾਲ ਹਾਜ਼ਿਰ ਸਨ। Moga News

    LEAVE A REPLY

    Please enter your comment!
    Please enter your name here