Toll Plazas : ਲੋਕਾਂ ਦੇ ਹਿੱਤ ’ਚ ਇੱਕ ਹੋਰ ਵੱਡਾ ਫੈਸਲਾ, ਤਿੰਨ ਟੋਲ ਪਲਾਜ਼ੇ ਬੰਦ ਕਰਵਾਏ
ਹੁਸ਼ਿਆਰਪੁਰ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੇ ਹਿੱਤ ’ਚ ਇੱਕ ਹੋਰ ਵੱਡਾ ਫੈਸਲਾ ਕਰਦਿਆਂ ਅੱਜ ਤਿੰਨ ਟੋਲ ਪਲਾਜ਼ੇ (Toll Plazas) ਬੰਦ ਕਰ ਦਿੱਤੇ ਹਨ। ਇਹ ਟੋਲ ਪਲਾਜ਼ੇ ਬੰਦ ਹੋਣ ਨਾਲ ਹੁਣ ਲੋਕਾਂ ਦੀ ਲੁੱਟ ਨਹੀਂ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਕਿਸਮ ਦੀ ਲੁੱਟ ਬੰਦ ਕਰਾਂਗੇ। ਅੱਜ ਇਹ ਤਿੰਨੋਂ ਟੋਲ਼ ਬੰਦ ਕਰ ਦਿੱਤੇ ਗਏ ਹਨ ਤੇ ਲੋਕਾਂ ਦੀ ਲੁੱਟ ਹੁਣ ਨਹੀਂ ਹੋਣ ਦਿਆਂਗੇ। ਉਨਾਂ ਕਿਹਾ ਕਿ ਨਵਾਂਸ਼ਹਿਰ (ਮਾਜ਼ਰੀ) ਤੇ ਹੁਸ਼ਿਆਰਪੁਰ (ਨੰਗਲ ਸ਼ਹੀਦ ਤੇ ਮਾਨਗੜ੍ਹ) ਦੇ ਟੋਲ਼ ਪਲਾਜ਼ੇ ਆਮ ਲੋਕਾਂ ਲਈ ਸਦਾ ਵਾਸਤੇ ਖੋਲ੍ਹ ਦਿੱਤੇ ਗਏ। ਹੈਰਾਨੀ ਹੁੰਦੀ ਹੈ ਕਿਵੇਂ ਪੰਜਾਬ ਦੇ 2 ਪਰਿਵਾਰਾਂ ਨੇ ਪੰਜਾਬ-ਪੰਜਾਬੀਆਂ ਦੇ ਪੈਸੇ ਦੀ ਬਰਬਾਦੀ ਕੀਤੀ। ਹੁਣ ਲੋਕਾਂ ਦੀ ਆਪਣੀ ਸਰਕਾਰ ਹੈ। ਲੋਕਾਂ ਦਾ ਪੈਸਾ ਸੁਰੱਖਿਅਤ ਹੈ
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਪਹਿਲਾਂ ਵਾਲਿਆਂ ਦੀਆਂ ਨੀਅਤਾਂ ਚੰਗੀਆਂ ਹੁੰਦੀਆਂ ਤਾਂ ਪਹਿਲਾਂ 2013 ਤੇ ਫਿਰ 2018 ‘ਚ ਟੋਲ਼ ਬੰਦ ਹੋ ਜਾਣੇ ਸੀ ਸਗੋਂ ਸਮਝੌਤਿਆਂ ਤਹਿਤ ਲੋਕਾਂ ਦੀ ਲੁੱਟ ਜਾਰੀ ਰੱਖੀ। ਹੁਣ ਲੋਕਾਂ ਦੀ ਆਪਣੀ ਸਰਕਾਰ ਹੈ। ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਕਿਸਮ ਦੀ ਲੁੱਟ ਬੰਦ ਕਰਾਂਗੇ। ਅੱਜ ਇਹ ਤਿੰਨੋਂ ਟੋਲ਼ ਬੰਦ ਕਰ ਦਿੱਤੇ ਗਏ ਹਨ।
ਲੋਕਾਂ ਦਾ 10.52 ਲੱਖ ਰੋਜ਼ਾਨਾ ਟੋਲ਼ ਤੋਂ ਬਚੇਗਾ
ਮੁੱਖ ਮੰਤਰੀ ਨੇ ਦੱਸਿਆ ਕਿ ਸਮਝੌਤੇ ਤਹਿਤ ਪਹਿਲੀ ਵਾਰ ਸੜਕ ਦਾ ਕੰਮ ਮਾਰਚ 2013 ‘ਚ ਪੂਰਾ ਹੋਣਾ ਸੀ, ਪਰ ਟੋਲ਼ ਵਾਲਿਆਂ ਨੇ 786 ਦਿਨ ਲੇਟ 2015 ‘ਚ ਕੰਮ ਪੂਰਾ ਕੀਤਾ। ਕੁੱਲ ਜੁਰਮਾਨਾ ਸਮੇਤ ਵਿਆਜ ₹61.60 ਕਰੋੜ ਬਣਦਾ ਸੀ, ਜੋ ਰਾਜ ਨਹੀਂ ਸੇਵਾ ਵਾਲਿਆਂ ਨੇ ਮੁਆਫ਼ ਕਰ ਦਿੱਤਾ ਸਗੋਂ ਸਮਝੌਤੇ ‘ਚ ਲਿੱਖ ਦਿੱਤਾ ਗਿਆ ਕਿ ਸਰਕਾਰ ₹6 ਕਰੋੜ ਤੋਂ ਵੱਧ ਜੁਰਮਾਨਾ ਨਹੀਂ ਵਸੂਲ ਸਕਦੀ।
ਅੱਜ ਜੁਆਬ ਦੇਣ ਪ੍ਰਤਾਪ ਬਾਜਵਾ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਤੇ ਪਰਮਿੰਦਰ ਢੀਂਡਸਾ ਕਿਉਂ ਉਹਨਾਂ ਨੇ ਲੋਕਾਂ ਦੀ ਲੁੱਟ ਜਾਰੀ ਰੱਖੀ। ਅੱਜ ਤੋਂ ਲੋਕਾਂ ਦਾ 10.52 ਲੱਖ ਰੋਜ਼ਾਨਾ ਟੋਲ਼ ਤੋਂ ਬਚੇਗਾ। ਜੇਕਰ ਇਹ ਟੋਲ਼ ਦਸ ਸਾਲ ਪਹਿਲਾਂ ਬੰਦ ਹੋ ਜਾਂਦਾ ਤਾਂ ਲੋਕਾਂ ਦਾ ਕਰੋੜਾਂ ਰੁਪਈਆ ਬੱਚ ਸਕਦਾ ਸੀ
3 ਟੋਲ਼ ਪਲਾਜ਼ੇ ਮਾਜ਼ਰੀ, ਨੰਗਲ ਸ਼ਹੀਦਾਂ ਤੇ ਮਾਨਗੜ੍ਹ ਬੰਦ ਕਰ ਦਿੱਤੇ ਗਏ ਹਨ। ਪਹਿਲੀ ਵਾਰ ਇਹ ਟੋਲ਼ ਪਲਾਜ਼ੇ 2013 ‘ਚ ਬੰਦ ਹੋਣੇ ਸੀ, ਫਿਰ 2018 ‘ਚ ਬੰਦ ਹੋਣੇ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਦੋਨੋਂ ਵਾਰ ਟੋਲ਼ ਵਾਲਿਆਂ ਦੇ ਹੱਕ ‘ਚ ਫ਼ੈਸਲੇ ਕੀਤੇ ਤੇ ਪੰਜਾਬੀਆਂ ਦੀ ਲੁੱਟ ਜਾਰੀ ਰੱਖੀ। ਹੁਣ ਪੰਜਾਬ ’ਚ ਆਮ ਆਦਮੀ ਦੀ ਸਰਕਾਰ ਹੁਣ ਇਹ ਲੁੱਟ ਨਹੀਂ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।