ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Property Seiz...

    Property Seized In Drug Case: ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਆਾਲੀਸ਼ਾਨ ਕੋਠੀ ਕੀਤੀ ਫਰੀਜ਼

    Property Seized In Drug Case
    ਸੁਨਾਮ: ਮੀਨਾਕਸ਼ੀ ਕਲੋਨੀ ਵਿਖੇ ਪ੍ਰੋਪਰਟੀ ਅਟੈਚ ਸੰਬੰਧੀ ਕਾਰਵਾਈ ਕਰਦੇ ਹੋਏ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਪ੍ਰਤੀਕ ਜਿੰਦਲ। ਤਸਵੀਰ: ਕਰਮ ਥਿੰਦ

    ਔਰਤ ’ਤੇ ਨਸ਼ਾ ਵੇਚਣ ਸਬੰਧੀ 10 ਮੁਕੱਦਮੇ ਦਰਜ ਹਨ ਅਤੇ ਜੇਲ੍ਹ ‘ਚ ਬੰਦ ਹੈ

    • ਚੇਤਾਵਨੀ: ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ : ਡੀਐੱਸਪੀ

    Property Seized In Drug Case: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਛੇੜੀ ਗਈ ਮੁਹਿਮ ਲਗਾਤਾਰ ਆਪਣਾ ਅਸਰ ਦਿਖਾਈ ਦਿੰਦੀ ਨਜ਼ਰ ਆ ਰਹੀ ਹੈ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਅੱਜ ਸੁਨਾਮ ਵਿੱਚ ਇੱਕ ਨਸ਼ੇ ਦਾ ਕਾਰੋਬਾਰ ਕਰਨ ਵਾਲੀ ਔਰਤ ਵੱਲੋਂ ਨਵੀਂ ਬਣਾਈ ਜਾ ਰਹੀ ਆਾਲੀਸਾਨ ਕੋਠੀ ਨੂੰ ਫਰੀਜ਼ ਕੀਤਾ ਗਿਆ ਹੈ, ਕੋਠੀ ਦੇ ਬਾਹਰ ਪੁਲਿਸ ਵੱਲੋਂ ਉਕਤ ਕੋਠੀ ਨੂੰ ਅਟੈਚ ਕਰਕੇ ਫਰੀਜ਼ ਕਰਨ ਦੇ ਨੋਟਿਸ ਲਗਾਏ ਗਏ ਹਨ। ਇਸ ਮੌਕੇ ਤੇ ਡੀਐੱਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਅਤੇ ਸਿਟੀ ਐੱਸਐੱਚਓ ਪ੍ਰਤੀਕ ਜਿੰਦਲ ਮੌਕੇ ’ਤੇ ਮੌਜੂਦ ਸਨ ਜਿਨਾਂ ਨੇ ਮੌਕੇ ’ਤੇ ਖੜ੍ਹ ਕੇ ਕੋਠੀ ਦੇ ਬਾਹਰ ਨੋਟਿਸ ਲਗਵਾਏ ਹਨ।

    ਇਸ ਮੌਕੇ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਤਾਜ ਸਿੰਘ ਚਾਹਲ ਆਈਪੀਐੱਸ, ਐੱਸਐੱਸਪੀ ਸੰਗਰੂਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਇੰਸਪੈਕਟਰ ਪ੍ਰਤੀਕ ਜਿੰਦਲ ਐੱਸਐੱਚਓਂ ਸਿਟੀ ਸੁਨਾਮ ਦੀ ਮਿਹਨਤ ਦਾ ਸਦਕਾ ਪੁਲਿਸ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋਏ ਲਖਵਿੰਦਰ ਕੌਰ ਉਰਫ ਲੱਖੋ ਪਤਨੀ ਲੇਟ ਜੱਗਾ ਸਿੰਘ ਵਾਸੀ ਅੰਦਰਲਾ ਵਿਹੜਾ ਇੰਦਰਾ ਬਸਤੀ ਸੁਨਾਮ ਜਿਲਾ ਸੰਗਰੂਰ ਜੋ ਭਾਰੀ ਮਾਤਰਾ ਵਿੱਚ ਨਸ਼ੇ ਦਾ ਕਾਰੋਬਾਰ ਕਰਦੀ ਹੈ। ਜਿਸ ’ਤੇ ਨਸ਼ਾ ਵੇਚਣ ਸਬੰਧੀ ਕੁੱਲ 10 ਮੁਕੱਦਮੇ ਦਰਜ ਰਜਿਸਟਰ ਹਨ।

    Property Seized In Drug Case
    Property Seized In Drug Case

    Property Seized In Drug Case

    ਇਹ ਵੀ ਪੜ੍ਹੋ: Drug Free Punjab Vision: ਸੀਐਮ ਮਾਨ ਵੱਲੋਂ ਨਸ਼ਾ ਮੁਕਤ ਸਮਾਜ ਦੇ ਦੇਖੇ ਸੁਪਨੇ ਨੂੰ ਪੈ ਰਿਹੈ ਬੂਰ : ਵਿਧਾਇਕ ਗੈਰੀ ਬੜ…

    ਜੋ ਹੁਣ ਵੀ ਇੱਕ ਮੁਕੱਦਮੇ ਵਿੱਚ ਜ਼ਿਲ੍ਹਾ ਜੇਲ੍ਹ ਸੰਗਰੂਰ ਵਿੱਚ ਬੰਦ ਹੈ। ਜਿਸਨੇ ਨਸ਼ੇ ਦਾ ਕਾਰੋਬਾਰ ਕਰਕੇ ਜੋ ਕਮਾਈ ਕੀਤੀ ਸੀ। ਉਸ ਕਮਾਈ ਨਾਲ ਮਿਨਾਕਸੀ ਕਲੋਨੀ ਸੁਨਾਮ ਵਿੱਚ ਆਪਣੀ ਇੱਕ ਅਲੀਸਾਨ ਕੋਠੀ ਪਾਈ ਸੀ। ਜਿਸਦਾ ਪ੍ਰੋਪਰਟੀ ਅਟੈਚ ਸਬੰਧੀ ਕੇਸ ਤਿਆਰ ਕੰਪੇਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ। ਜੋ ਕੰਪੇਟੈਂਟ ਅਥਾਰਟੀ ਦਿੱਲੀ ਵੱਲੋ ਲਖਵਿੰਦਰ ਕੌਰ ਲੱਖੋ ਦੀ ਮੀਨਾਕਸੀ ਕਲੋਨੀ ਸੁਨਾਮ ਵਿੱਚ ਪਾਈ ਅਲੀਸਾਨ ਕੋਠੀ ਨੂੰ ਅਟੈਚ ਕੀਤਾ ਗਿਆ ਹੈ। ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਕੀਮਤ ’ਤੇ ਬਖਸ਼ਿਆਂ ਨਹੀਂ ਜਾਵੇਗਾ। ਇਸ ਮੌਕੇ ਡੀਐਸਪੀ ਦੇ ਨਾਲ ਐਸ.ਐਚ.ਓ ਪ੍ਰਤੀਕ ਜਿੰਦਲ ਸਮੇਤ ਹੋਰ ਪੁਲਿਸ ਮੌਜ਼ੂਦ ਸੀ।