ਸਾਡੇ ਨਾਲ ਸ਼ਾਮਲ

Follow us

14.3 C
Chandigarh
Monday, January 19, 2026
More
    Home Breaking News Bathinda News...

    Bathinda News: ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਲੁਧਿਆਣਾ ਵਾਸੀ ਮਹਿਲਾ ਦੀ ਮਿਲੀ ਲਾਸ਼

    Kamal Kaur
    Bathinda News: ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਲੁਧਿਆਣਾ ਵਾਸੀ ਮਹਿਲਾ ਦੀ ਮਿਲੀ ਲਾਸ਼

    ਹਸਪਤਾਲ ਦੀ ਪਾਰਕਿੰਗ ’ਚ ਖੜੀ ਗੱਡੀ ’ਚੋਂ ਮਿਲੀ ਹੈ ਲਾਸ਼

    ਬਠਿੰਡਾ (ਸੁਖਜੀਤ ਮਾਨ)। Kamal Kaur: ਸ਼ੋਸ਼ਲ ਮੀਡੀਆ ਇਨਫਲਊਂਸਰ ਕਮਲ ਕੌਰ ਉਰਫ ਕੰਚਨ ਕੁਮਾਰੀ ਦੀ ਲਾਸ਼ ਭੇਦਭਰੇ ਹਾਲਾਤਾਂ ’ਚ ਬਠਿੰਡਾ ਦੇ ਇੱਕ ਹਸਪਤਾਲ ਦੀ ਪਾਰਕਿੰਗ ’ਚੋਂ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ। ਹੁਣ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਕਮਲ ਕੌਰ ਦੀ ਮੌਤ ਕਿਵੇਂ ਹੋਈ। ਇਹ ਪਤਾ ਕਰਨ ਲਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੰਘੀ ਦੇਰ ਰਾਤ ਸੂਚਨਾ ਮਿਲਣ ’ਤੇ ਪਹੁੰਚੇ ਸਹਾਰਾ ਜਨ ਸੇਵਾ ਦੇ ਵਲੰਟੀਅਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਕਿਸੇ ਵੱਲੋਂ ਫੋਨ ਕਰਕੇ ਸੂਚਨਾ ਦਿੱਤੀ ਗਈ ਸੀ। Kamal Kaur

    ਇਹ ਖਬਰ ਵੀ ਪੜ੍ਹੋ : PM Kisan Yojana: ਕਦੋਂ ਜਾਰੀ ਹੋ ਸਕਦੀ ਹੈ 20ਵੀਂ ਕਿਸ਼ਤ? ਕਿਹੜੇ ਕਿਸਾਨਾਂ ਦੇ ਖਾਤਿਆਂ ’ਚ ਨਹੀਂ ਆਉਣਗੇ ਪੈਸੇ? ਜਾਣੋ ਸ…

    ਕਿ ਬਠਿੰਡਾ-ਬਰਨਾਲਾ ਰੋਡ ਤੇ ਆਦੇਸ਼ ਹਸਪਤਾਲ ਦੀ ਪਾਰਕਿੰਗ ’ਚ ਇੱਕ ਕਾਰ ਖੜੀ ਹੈ ਜਿਸ ’ਚੋਂ ਬਦਬੂ ਆ ਰਹੀ ਹੈ। ਜਦ ਉਹ ਮੌਕੇ ’ਤੇ ਪਹੁੰਚੇ ਤਾਂ ਉੱਥੇ ਖੜ੍ਹੀ ਇੱਕ ਈਆਨ ਕਾਰ ’ਚ ਇੱਕ ਮਹਿਲਾ ਦੀ ਲਾਸ਼ ਪਈ ਸੀ ਜੋ ਕਾਫੀ ਪੁਰਾਣੀ ਲੱਗ ਰਹੀ ਸੀ। ਕਾਰ ਲਾਕ ਸੀ। ਪੁਲਿਸ ਵੱਲੋਂ ਵੀ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਗਈ। ਮ੍ਰਿਤਕਾ ਦੇ ਕੋਲੋਂ ਇੱਕ ਪਰਸ ਤੇ ਬੈਗ ਮਿਲਿਆ। ਕੱਲ੍ਹ ਮਹਿਲਾ ਦੀ ਪਹਿਚਾਣ ਨਹੀਂ ਹੋ ਸਕੀ ਸੀ ਜਦੋਂਕਿ ਅੱਜ ਉਸ ਦੀ ਪਹਿਚਾਣ ਕਮਲ ਕੌਰ ਵਜੋਂ ਹੋਈ ਹੈ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਆਦੇਸ਼ ਹਸਪਤਾਲ ਦੀ ਪਾਰਕਿੰਗ ’ਚ ਗੱਡੀ ਖੜ੍ਹੀ ਹੈ ਜਿਸ ’ਚੋਂ ਬਦਬੂ ਆ ਰਹੀ ਹੈ। ਉਨ੍ਹਾਂ ਦੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ। ਕਾਰ ਦੀ ਪਿਛਲੀ ਸੀਟ ’ਤੇ ਇੱਕ ਮਹਿਲਾ ਦੀ ਲਾਸ਼ ਪਈ ਸੀ। Kamal Kaur

    ਜਾਂਚ ਕਰਨ ’ਤੇ ਮਹਿਲਾ ਦੀ ਪਹਿਚਾਣ ਕੰਚਨ ਕੁਮਾਰੀ ਉਰਫ ਕਮਲ ਪੁੱਤਰੀ ਬਰਸਾਤੀ ਲਾਲ ਵਾਸੀ ਲੁਧਿਆਣਾ ਵਜੋਂ ਹੋਈ। ਮ੍ਰਿਤਕਾ 9 ਜੂਨ ਨੂੰ ਆਪਣੀ ਮਾਤਾ ਨੂੰ ਬਠਿੰਡਾ ਵਿਖੇ ਕਿਸੇ ਪ੍ਰਮੋਸ਼ਨ ਈਵੈਂਟ ’ਚ ਜਾਣ ਦਾ ਕਹਿ ਕੇ ਆਈ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਉਸ ਨਾਲ ਕੋਈ ਰਾਬਤਾ ਨਹੀਂ ਹੋਇਆ ਤੇ ਕੱਲ੍ਹ ਉਸ ਦੀ ਲਾਸ਼ ਹਸਪਤਾਲ ਦੀ ਪਾਰਕਿੰਗ ’ਚੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਹਾਲਾਤਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਸ ਦਾ ਕਤਲ ਕਰਕੇ ਲਾਸ਼ ਨੂੰ ਆਦੇਸ਼ ਹਸਪਤਾਲ ਦੀ ਪਾਰਕਿੰਗ ’ਚ ਗੱਡੀ ’ਚ ਡੰਪ ਕਰਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।Kamal Kaur