ਵਿਦਿਆਰਥਣ ਪੜ੍ਹਾਈ ’ਚ ਸੀ ਕਮਜੋਰ | Ludhiana Student Suicide
ਲੁਧਿਆਣਾ (ਸੱਚ ਕਹੂੰ ਨਿਊਜ਼)। Ludhiana Student Suicide: ਪੰਜਾਬ ਦੇ ਲੁਧਿਆਣਾ ’ਚ ਇੱਕ ਬੀਏ ਦੀ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥਣ ਪੜ੍ਹਾਈ ’ਚ ਕਮਜ਼ੋਰ ਸੀ, ਉਸਨੂੰ ਡਰ ਸੀ ਕਿ ਉਹ ਪੜ੍ਹਾਈ ਵਿੱਚ ਪਿੱਛੇ ਨਾ ਰਹਿ ਜਾਵੇ। ਜਿਸ ਕਾਰਨ ਉਹ ਹਮੇਸ਼ਾ ਚਿੰਤਤ ਰਹਿੰਦੀ ਸੀ, ਇਸ ਤਣਾਅ ਕਾਰਨ ਉਸਨੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਲੜਕੀ ਦੀ ਪਛਾਣ ਭਾਵਨਾ (18) ਵਜੋਂ ਹੋਈ ਹੈ। Ludhiana Student Suicide
ਮਾਂ ਕੰਮ ਤੋਂ ਵਾਪਸ ਆਈ ਤੇ ਤਾਂ ਉਦੋਂ ਵੇਖੀ ਲਾਸ਼
ਜਾਣਕਾਰੀ ਅਨੁਸਾਰ, ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਮ੍ਰਿਤਕ ਭਾਵਨਾ (18) ਦੀ ਮਾਂ ਕੰਮ ਤੋਂ ਘਰ ਵਾਪਸ ਆਈ। ਉਹ ਆਪਣੀ ਧੀ ਦੀ ਲਾਸ਼ ਦੇਖ ਕੇ ਹੈਰਾਨ ਰਹਿ ਗਈ, ਜਦੋਂ ਉਸਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਣ ਤੋਂ ਬਾਅਦ, ਪੀਏਯੂ ਥਾਣੇ ਅਧੀਨ ਪੈਂਦੇ ਕਿਚਲੂ ਨਗਰ ਚੌਕੀ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ, ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਤੋਂ ਬਾਅਦ, ਪੁਲਿਸ ਨੇ ਜਾਂਚ ਕੀਤੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਬੀਏ ਦੀ ਵਿਦਿਆਰਥਣ ਸੀ ਲੜਕੀ | Ludhiana Student Suicide
ਭਾਵਨਾ ਇੱਕ ਨਿੱਜੀ ਕਾਲਜ ’ਚ ਬੀਏ ਦੀ ਵਿਦਿਆਰਥਣ ਸੀ, ਉਸਦਾ ਪਿਤਾ ਪ੍ਰਾਪਰਟੀ ਡੀਲੰਿਗ ਦਾ ਕਾਰੋਬਾਰ ਕਰਦਾ ਹੈ ਤੇ ਉਸਦੀ ਮਾਂ ਰਸੋਈਏ ਦਾ ਕੰਮ ਕਰਦੀ ਹੈ। ਵੀਰਵਾਰ ਸਵੇਰੇ, ਉਸਦੀ ਮਾਂ ਕੰਮ ’ਤੇ ਗਈ ਤੇ ਉਸਦਾ ਪਿਤਾ ਆਪਣੇ ਕੰਮ ’ਤੇ ਗਿਆ, ਜਦੋਂ ਕਿ ਭਾਵਨਾ ਦਾ ਭਰਾ ਜਿੰਮ ਗਿਆ। ਭਾਵਨਾ ਘਰ ’ਚ ਇਕੱਲੀ ਸੀ, ਉਹ ਕੁਝ ਦਿਨਾਂ ਤੋਂ ਆਪਣੀ ਪੜ੍ਹਾਈ ਬਾਰੇ ਚਿੰਤਤ ਸੀ।