ਤਿੱਖੜ ਦੁਪਿਹਰੇ ਭਖ ਗਏ ਕੱਚੇ ਕਾਮੇ, ਗੇਟ ਰੈਲੀ ਕਰ ਆਖੀ ਇਹ ਗੱਲ

Ludhiana News

ਕਿਹਾ, PRTC ਲੁਧਿਆਣਾ ਡੀਪੂ ’ਚ ਕੱਚੇ ਮੁਲਾਜਮਾਂ ਨੂੰ ਬਿਨ੍ਹਾਂ ਵਜ੍ਹਾ ਕੀਤਾ ਜਾ ਰਿਹਾ ਹੈ ਤੰਗ ਪਰੇਸ਼ਾਨ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਹਾੜ ਦੀ ਤਿੱਖੀ ਧੁੱਪ ’ਚ ਕੱਚੇ ਕਾਮਿਆਂ ਨੇ ਇੱਥੇ ਸਰਕਾਰੀ ਲਾਰੀਆਂ ਦੇ ਚੱਕੇ ਜਾਮ ਕਰਕੇ ਗੇਟ ਰੈਲੀ ਕਰਕੇ ਪੀਆਰਟੀਸੀ ਲੁਧਿਆਣਾ ਡਿਪੂ ਦੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਡਿਪੂ ਪ੍ਰਧਾਨ ਗੁਰਬਾਜ ਸਿੰਘ ਨੇ ਕਿਹਾ ਕਿ ਸਥਾਨਕ ਡਿਪੂ ਦੇ ਅਧਿਕਾਰੀਆਂ ਵੱਲੋਂ ਹਰ ਰੋਜ਼ ਵਰਕਰਾਂ ਦਾ ਓਵਰ ਟਾਈਮ ਕੱਟਣ ਦੇ ਬਹਾਨੇ ਲੱਭੇ ਜਾਂਦੇ ਹਨ। ਜਦਕਿ ਵਰਕਰ ਆਪਣਾ ਖੂਨ-ਪਸ਼ੀਨਾ ਇੱਕ ਕਰਕੇ ਓਵਰ ਟਾਇਮ ਲਾਉਂਦੇ ਹਨ। (Ludhiana News)

ਉਨ੍ਹਾਂ ਕਿਹਾ ਕਿ ਵਰਕਰਾਂ ਦੀ ਮਿਹਨਤ ਦਾ ਪੂਰਾ ਮੁੱਲ ਦੇਣ ਦੀ ਬਜਾਇ ਜਿਸ ਦਿਨ ਡਿਊਟੀ ਘੱਟ ਰਹਿ ਜਾਂਦੀ ਹੈ ਤਾਂ ਓਵਰ ਟਾਇਮ ਕੱਟ ਕੇ ਪੀਆਰਟੀਸੀ ਨੂੰ ਮੁਨਾਫ਼ੇ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਚੇਅਰਮੈਨ ਸੰਦੀਪ ਸਿੰਘ ਨੇ ਕਿਹਾ ਕਿ ਸਥਾਨਕ ਡਿਪੂ ਦਾ ਲਗਭਗ ਸਮੁੱਚਾ ਸਟਾਫ਼ ਹੀ ਦੂਰ ਦਾ ਹੈ। ਇਸ ਲਈ ਵਰਕਰਾਂ ਨੂੰ ਰੋਟੇਸ਼ਨਾਂ ਬਣਾ ਕੇ ਰੋਜਾਨਾ ਘਰ ਜਾਣ ਲਈ ਸੈੱਟ ਕਰਨ ਦੀ ਬਜਾਇ ਬਿਨ੍ਹਾਂ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਰੂਰੀ ਕੰਮ ’ਤੇ ਵਰਕਰ ਦੀ ਛੁੱਟੀ ਨਹੀਂ ਲਾਈ ਜਾਂਦੀ ਅਤੇ ਕਈਆਂ ਦੀ ਧੱਕੇ ਨਾਲ ਹੀ ਛੁੱਟੀ ਲਾ ਦਿੱਤੀ ਜਾਂਦੀ। ਇਸ ਤੋਂ ਇਲਾਵਾ ਡਿਪੂ ’ਚ ਸਪੇਅਰ ਪਾਰਟਸ ਅਤੇ ਟਾਇਰਾਂ ਦੀ ਵੱਡੀ ਘਾਟ ਦਾ ਖਰਚ ਵੀ ਵਰਕਰਾਂ ਨੂੰ ਝੱਲਣਾ ਪੈਂਦਾ ਹੈ। (Ludhiana News)

ਇਹ ਵੀ ਪੜ੍ਹੋ : ਜ਼ਾਅਲੀ ਦਸਤਾਵੇਜਾਂ ਸਹਾਰੇ ਬੈਂਕ ਮੈਨੇਜਰ ਨੇ 6 ਖਾਤਾਧਾਰਕਾਂ ਦੇ 80 ਲੱਖ ਉਡਾਏ

ਇਹੀ ਨਹੀਂ ਜੇਕਰ ਟਾਇਰ ਮਾੜੇ ਤੇ ਗੱਡੀ ਦੀ ਹਾਲਤ ਦੇਖ ਕੇ ਸਵਾਰੀ ਘੱਟ ਚੜ੍ਹੇ ਤਾਂ ਵੀ ਡਰਾਈਵਰ ਅਤੇ ਕੰਡਕਟਰ ਨੂੰ ਜਿੰਮੇਵਾਰ ਮੰਨ ਕੇ ਡੀਆਈ ਰੂਮ ਘੱਟ ਰੂਟ ਰਸੀਟ ’ਚ ਡਿਊਟੀ ਕੱਟ ਦਿੰਦੇ ਹਨ। ਮਤਲਬ ਹਰ ਗੱਲ ’ਤੇ ਵਰਕਰਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਿਸ ਨਾਲ ਵਰਕਰਾਂ ਦਾ ਮਨੋਬਲ ਡਿੱਗਦਾ ਹੈ ਜਿਸ ਦੀ ਬਦੌਲਤ ਅੱਜ ਲੁਧਿਆਣਾ ਡੀਪੂ ਅੱਠਵੇਂ/ਨੌਵੇਂ ਨੰਬਰ ’ਤੇ ਖਿਸਕ ਗਿਆ ਹੈ। ਡਿਪੂ ਦੇ ਜ.ਸਕੱਤਰ ਸੁਖਦੀਪ ਸਿੰਘ ਨੇ ਕਿਹਾ ਕਿ ਘੱਟ ਤਨਖਾਹਾਂ ਦੇ ਬਾਵਜੂਣ ਵੱਧ ਡਿਊਟੀ ਕਰਨ ਵਾਲੇ ਵਰਕਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। (Ludhiana News)

ਪ੍ਰਾਈਵੇਟ ਕੰਪਨੀਆਂ ਦੀ ਚਾਂਦੀ | Ludhiana News

ਮੁੱਖ ਖਜਾਨਚੀ ਦਲਜੀਤ ਸਿੰਘ ਅਤੇ ਸਹਾਇਕ ਸੂਬਾ ਆਗੂ ਜਸਪਾਲ ਸ਼ਰਮਾ ਨੇ ਦੋਸ਼ ਲਗਾਇਆ ਕਿ ਸਥਾਨਕ ਡਿਪੂ ’ਚ ਪ੍ਰਾਈਵੇਟ ਕੰਪਨੀਆਂ ਦੀ ਤੂਤੀ ਬੋਲਦੀ ਹੈ, ਜਿਹੜੇ ਆਪਣੀ ਮਰਜ਼ੀ ਨਾਲ ਬੱਸਾਂ ਦਾ ਸਮਾਂ ਸੈੱਟ ਕਰਵਾਉਂਦੇ ਹਨ। ਜਿਸ ਨਾਲ ਸਰਕਾਰੀ ਵਿਭਾਗ ਨੂੰ ਭਾਰੀ ਚੂਨਾ ਅਤੇ ਪ੍ਰਾਈਵੇਟ ਕੰਪਨੀਆਂ ਦੀਆਂ ਚਾਂਦੀ ਬਣੀ ਹੋਈ ਹੈ। ਆਗੂਆਂ ਚੇਤਾਵਨੀ ਦਿੱਤੀ ਕਿ ਕੱਚੇ ਕਾਮਿਆਂ ਦੀਆਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕੀਤਾ ਜਾਵੇ। ਨਹੀਂ ਤਾਂ 25 ਜੂਨ ਨੂੰ ਡਿਪੂ ਬੰਦ ਕਰਕੇ ਰੋਸ ਪ੍ਰਗਟਾਇਆ ਜਾਵੇਗਾ। (Ludhiana News)