Ludhiana News: ਚੋਰਾਂ ਨੇ ਧਾਰਮਿਕ ਸਥਾਨ ਨੂੰ ਬਣਾਇਆ ਨਿਸ਼ਾਨਾ

Crime News
ਸੰਕੇਤਕ ਫੋਟੋ।

Ludhiana News: ਮਾਤਾ ਨੈਣਾ ਦੇਵੀ ਦੇ ਮੰਦਰ ਦੇ 2 ਗੁੱਲਕ ਤੇ 45 ਹਜ਼ਾਰ ਰੁਪਏ ਉਡਾਏ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਨਾਮਲੂਮ ਵਿਅਕਤੀਆਂ ਨੇ ਮਾਤਾ ਨੈਣਾ ਦੇਵੀ ਦੇ ਮੰਦਰ ਨੂੰ ਨਿਸ਼ਾਨਾ ਬਣਾਉਂਦਿਆਂ ਉਥੋਂ ਦੋ ਗੁੱਲਕ ਪੈਸਿਆਂ ਸਮੇਤ ਚੋਰੀ ਕਰ ਲਏ। ਪੁਲਿਸ ਨੇ ਵਾਰਦਾਤ ਚੋਰੀ ਕਰਨ ਦੇ ਦੋਸ਼ਾਂ ਤਹਿਤ 3 ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।

Read Also : Alien News: ਇਸਰੋ ਚੀਫ਼ ਨੇ ਏਲੀਅਨ ਬਾਰੇ ਕੀਤਾ ਵੱਡਾ ਖੁਲਾਸਾ, ਜਾਣ ਕੇ ਹੋ ਜਾਵੋਗੇ ਹੈਰਾਨ

ਜਾਣਕਾਰੀ ਦਿੰਦਿਆਂ ਡਾ. ਅਵੀਨਾਸ਼ ਸਾਵਲ ਪੁੱਤਰ ਮਦਨ ਲਾਲ ਸਾਵਲ ਵਾਸੀ ਮੁਹੱਲਾ ਨਿਊ ਸ਼ਿਮਲਾਪੁਰੀ ਨੇ ਦੱਸਿਆ ਕਿ 29 ਅਕਤੂਬਰ ਨੂੰ ਉਸਨੂੰ ਲਵ ਕੁਮਾਰ ਦਾ ਫੋਨ ਆਇਆ। ਜਿਸ ਨੇ ਫੋਨ ’ਤੇ ਦੱਸਿਆ ਕਿ ਮਾਤਾ ਨੈਣਾ ਦੇਵੀ ਦੇ ਮੰਦਰ ਦੇ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ। ਫੋਨ ਸੁਣਦਿਆਂ ਹੀ ਉਹ ਤੁਰੰਤ ਮੰਦਰ ਪਹੁੰਚੇ ਅਤੇ ਦੇਖਿਆ ਕਿ ਮੰਦਰ ’ਚ ਪਈਆਂ 3 ਗੁੱਲਕਾਂ ਵਿੱਚੋਂ ਦੋ ਗਾਇਬ ਸਨ। ਜਦ ਉਨ੍ਹਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਨ੍ਹਾਂ ਨੂੰ ਮਾਮਲਾ ਸਮਝ ਆਇਆ। ਉਨ੍ਹਾਂ ਦੱਸਿਆ ਕਿ 3 ਨਾਮਲੂਮ ਵਿਅਕਤੀ ਮੰਦਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਮੰਦਰ ਅੰਦਰ ਪਏ 2 ਗੁੱਲਕ ਸਮੇਤ ਲੱਗਭੱਗ 45 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ। Ludhiana News

ਜਿਸ ਸਬੰਧੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮਾਮਲੇ ਦੇ ਤਫ਼ਤੀਸੀ ਅਫ਼ਸਰ ਹੇਮੰਤ ਕੁਮਾਰ ਮੁਤਾਬਕ ਪੁਲਿਸ ਵੱਲੋਂ ਡਾ. ਅਵਿਨਾਸ਼ ਸਾਵਲ ਦੀ ਸ਼ਿਕਾਇਤ ’ਤੇ ਸੀਸੀਟੀਵੀ ਕੈਮਰਿਆਂ ਵਿੱਚ ਨਜ਼ਰ ਆ ਰਹੇ 3 ਨਾਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਜਲਦ ਹੀ ਚੋਰਾਂ ਨੂੰ ਦਬੋਚ ਲਿਆ ਜਾਵੇਗਾ।