Ludhiana News: ਸੋਧੇ ਪਾਣੀ ਨੂੰ ਬੁੱਢੇ ਦਰਿਆ ’ਚ ਸੁੱਟਣ ਦਾ ਮਾਮਲਾ, ਸਨਅਤਕਾਰਾਂ ਨੂੰ ਸਤਾਉਣ ਲੱਗਾ ਡਾਈਂਗ ਦੇ ਬੰਦ ਹੋਣ ਦਾ ਡਰ

Ludhiana News
Ludhiana News: ਲੁਧਿਆਣਾ ਇੱਕ ਸੀਈਟੀਪੀ ਦਾ ਬੁੱਢੇ ਦਰਿਆ ’ਚ ਡਿੱਗ ਰਿਹਾ ਸੋਧਿਆ ਪਾਣੀ। ਤਸਵੀਰ : ਲਾਲ ਚੰਦ ਸਿੰਗਲਾ

Ludhiana News: ਪੀਪੀਸੀਬੀ ਨੇ ਸੀਈਟੀਪੀ ਵੱਲੋਂ ਸੋਧੇ ਪਾਣੀ ਨੂੰ ਬੁੱਢੇ ਦਰਿਆ ’ਚ ਸੁੱਟਣ ’ਤੇ ਲਾਈ ਰੋਕ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਵਪਾਰਕ ਰਾਜਧਾਨੀ ਦੀ ਡਾਇੰਗ ਇੰਡਸਟਰੀ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਪੀਪੀਸੀਬੀ ਵੱਲੋਂ ਪ੍ਰਦੂਸ਼ਣ ਰੋਕਥਾਮ ਤੇ ਨਿਯੰਤਰਨ ਐਕਟ 1974 ਦੀ ਧਾਰਾ 33- ਏ ਦਾ ਹਵਾਲਾ ਦਿੰਦੇ ਹੋਏ ਵੱਖ-ਵੱਖ ਥਾਵਾਂ ’ਤੇ ਸਥਿਤ ਤਿੰਨੋ ਸੀਈਟੀਪੀ (ਕਾਮਨ ਫਲੂਐਂਟ ਟਰੀਟਮੈਂਟ ਪਲਾਂਟ) ਰਾਹੀਂ ਟਰੀਟ ਕੀਤੇ ਪਾਣੀ ਨੂੰ ਬੁੱਢੇ ਦਰਿਆ ’ਚ ਸੁੱਟਣ ’ਤੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਕੁੱਝ ਮਹੀਨੇ ਪਹਿਲਾਂ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਬੁੱਢੇ ਦਰਿਆ ਦੇ ਪਾਣੀ ਦੇ ਸੈਂਪਲ ਭਰਵਾਏ ਗਏ ਸਨ ਜਿਨ੍ਹਾਂ ਦੀ ਆਈ ਰਿਪੋਰਟ ਦੇ ਅਧਾਰ ’ਤੇ ਪੀਪੀਸੀਬੀ ਵੱਲੋਂ ਉਕਤ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। buddha nala ludhiana

ਇਸ ਤਹਿਤ ਤਾਜਪੁਰ ਰੋਡ ’ਤੇ ਸਥਿਤ 50 ਐੱਮਐੱਲਡੀ, ਫੋਕਲ ਪੁਆਇੰਟ 40 ਐੱਮਐੱਲਡੀ ਤੇ ਬਹਾਦੁਰ ਕੇ ਰੋਡ 15 ਐੱਮਐੱਲਡੀ ਸੀਈਟੀਪੀ ਵੱਲੋਂ ਡਾਇੰਗਾਂ ਦੇ ਟਰੀਟ (ਸੋਧੇ) ਕੀਤੇ ਪਾਣੀ ਨੂੰ ਬੁੱਢੇ ਦਰਿਆ ’ਚ ਸੁੱਟਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਾਰਵਾਈ ਤਹਿਤ ਤਿੰਨੋਂ ਸੀਈਟੀਪੀ ਨੂੰ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਉਕਤ ਸੀਈਟੀਪੀ ਸੰਚਾਲਕਾਂ ਵੱਲੋਂ ਆਪਣੇ ਪਲਾਟਾਂ ਨੂੰ ਪੀਪੀਸੀਬੀ ਵੱਲੋਂ ਦਿੱਤੇ ਗਏ ਪੈਰਾਮੀਟਰ ਅਨੁਸਾਰ ਨਹੀਂ ਚਲਾਇਆ ਜਾ ਰਿਹਾ।

Ludhiana News

ਜਾਂਚ ਦੌਰਾਨ ਉਕਤ ਪਲਾਟਾਂ ’ਚ ਕਾਫ਼ੀ ਖਾਮੀਆਂ ਪਾਈਆਂ ਗਈਆਂ ਹਨ। ਨੋਟਿਸ ’ਚ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਉਹ ਤਿੰਨੋਂ ਸੀਈਟੀਪੀ ਸੰਚਾਲਕ ਉਪਰੋਕਤ ਨਿਰਦੇਸ਼ਾਂ ਦੀ ਪਾਲਣਾ ਕਰਨ ’ਚ ਅਸਫ਼ਲ ਰਹਿੰਦੇ ਹਨ ਤਾਂ 1988 ’ਚ ਸੋਧੇ ਹੋਏ ਜਲ (ਪ੍ਰਦੂਸ਼ਣ ਦੀ ਰੋਕਥਾਮ ਤੇ ਨਿਯੰਤਰਨ) ਐਕਟ 1974 ਦੇ 41 ਅਧੀਨ ਕਾਰਵਾਈ ਲਈ ਸੀਈਟੀਪੀ ਸੰਚਾਲਕ ਹੀ ਜਿੰਮੇਵਾਰ ਹੋਣਗੇ ਜ਼ਿਕਰਯੋਗ ਹੈ ਕਿ ਉਕਤ ਮਾਮਲੇ ਨਾਲ ਸਬੰਧਿਤ ਇੱਕ ਕੇਸ ਦੀ ਸੁਣਵਾਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਵਿਖੇ ਵਿਚਾਰ ਅਧੀਨ ਹੈ। ਜਿਸ ਦੇ ਅਦੇਸ਼ਾਂ ’ਤੇ ਹੀ ਪੀਪੀਸੀਬੀ ਵੱਲੋਂ ਸੀਈਟੀਪੀ ’ਤੇ ਉਕਤ ਕਾਰਵਾਈ ਕੀਤੀ ਗਈ ਹੈ। Ludhiana News

Read Also : Panchayat Election: ‘ਨੋ ਡਿਊ’ ’ਚ ਉਲਝੇ ਪੰਚੀ-ਸਰਪੰਚੀ ਦੇ ਉਮੀਦਵਾਰਾਂ ਲਈ ਰਾਹਤ ਦੀ ਖ਼ਬਰ

ਦੂਜੇ ਪਾਸੇ ਡਾਇੰਗ ਇੰਡਸਟਰੀ ਨਾਲ ਜੁੜੇ ਸਨਅਤਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆਪਣੇ ਬਚਾਅ ਲਈ ਤਕਰੀਬਨ 2 ਹਜ਼ਾਰ ਕਰੋੜ ਦੀ ਡਾਇੰਗ ਇੰਡਸਟਰੀ ਨੂੰ ਦਾਅ ’ਤੇ ਲਗਾ ਰਿਹਾ ਹੈ। ਜਿਸ ਨਾਲ ਜ਼ਿਲ੍ਹੇ ’ਚ ਸਥਿਤ ਤਕਰੀਬਨ 250 ਡਾਇੰਗ ਇੰਡਸਟਰੀਆਂ ਬੰਦ ਹੋਣ ਦੇ ਕੰਢੇ ਪੁੱਜ ਜਾਣਗੀਆਂ। buddha nala ludhiana